ਦੁੱਖਦਾਈ! ਗੁੱਜਰ ਅੰਦੋਲਨ ਦੇ ਨਾਇਕ ਬੈਂਸਲਾ ਦਾ ਹੋਇਆ ਦੇਹਾਂਤ, ਜਾਣੋ ਬੈਂਸਲਾ ਦਾ ਪਿਛੋਕੜ

By  Pardeep Singh March 31st 2022 12:59 PM

ਰਜਸਥਾਨ: ਗੁੱਜਰ ਅੰਦੋਲਨ ਦੇ ਨਾਇਕ ਕਰਨਲ ਕਿਰੋੜੀ ਸਿੰਘ ਬੈਂਸਲਾ ਦਾ ਸਵਰਗਵਾਸ ਹੋ ਗਿਆ ਹੈ। ਕਰਨਲ ਬੈਂਸਲਾ ਲੰਬੇ ਸਮੇਂ ਤੋਂ ਬਿਮਾਰ ਸਨ  ਅਤੇ ਜੈਪੁਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਦੌਰਾਨ ਆਖਰੀ ਸਾਹ ਲਿਆ। ਕਰਨਲ ਬੈਂਸਲਾ ਦੀ ਮੌਤ ਦੀ ਪੁਸ਼ਟੀ ਉਨ੍ਹਾਂ ਦੇ ਪੁੱਤਰ ਵਿਜੇ ਬੈਂਸਲਾ ਨੇ ਕੀਤੀ। ਮਿਲੀ ਜਾਣਕਾਰੀ ਅਨੁਸਾਰ ਬੈਂਸਲਾ ਦਾ ਅੰਤਿਮ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਵਿੱਚ ਕੀਤਾ ਜਾਵੇਗਾ। ਕਰਨਲ ਕਿਰੋੜੀ ਸਿੰਘ ਬੈਂਸਲਾ ਦਾ ਪਿਛੋਕੜ:- ਕਰਨਲ ਕਿਰੋੜੀ ਸਿੰਘ ਬੈਂਸਲਾ ਦਾ ਜਨਮ ਰਾਜਸਥਾਨ ਦੇ ਕਰੌਲੀ ਜ਼ਿਲ੍ਹੇ ਦੇ ਪਿੰਡ ਮੁੰਡੀਆ ਵਿੱਚ ਹੋਇਆ ਸੀ। ਬੈਂਸਲਾ ਜੀ ਗੁੱਜਰ ਬਰਾਦਰੀ ਨਾਲ ਸੰਬੰਧ ਰੱਖਦੇ ਸਨ। ਕਰਨਲ ਕਿਰੋੜੀ ਸਿੰਘ ਬੈਂਸਲਾ ਦੇ ਪਿਤਾ ਫੌਜ਼ ਵਿੱਚ ਸਨ। ਇਸ ਕਰਕੇ ਉਹ ਰਾਜਪੂਤਾਨਾ ਰਾਈਫਲਜ਼ ਵਿੱਚ ਭਰਤੀ ਹੋਏ ਸਨ ਅਤੇ 1962 ਦੀ ਚੀਨ-ਭਾਰਤ ਜੰਗ ਅਤੇ 1965 ਦੀ ਭਾਰਤ-ਪਾਕਿਸਤਾਨ ਜੰਗ ਵਿੱਚ ਆਪਣੀ ਬਹਾਦਰੀ ਦੇ ਜੌਹਰ ਵਿਖਾਏ ਸਨ। ਹੱਕਾ ਲਈ ਡਟੇ ਰਹੇ:- ਉਨ੍ਹਾਂ ਨੇ ਗੁੱਜਰ ਬਰਾਦਰੀ ਦੇ ਹੱਕਾਂ ਲਈ ਸੰਘਰਸ਼ ਕੀਤਾ ਅਤੇ ਇਹ ਅੰਦੋਲਨ 2 ਸਾਲ ਤੱਕ ਚੱਲਿਆ ਰਿਹਾ। ਪੂਰੇ ਦੇਸ਼ ਭਰ ਵਿਚ ਗੁੱਜਰ ਅੰਦੋਲਨ ਕਰਕੇ ਸੁਰਖੀਆ ਵਿੱਚ ਬਣੇ ਸਨ ਅਤੇ ਦੇਸ਼ ਭਰ ਵਿੱਚ ਉਨ੍ਹਾਂ ਦੀ ਵਿਸ਼ੇਸ਼ ਪ੍ਰਸਿੱਧੀ ਸੀ। ਜ਼ਿਕਰਯੋਗ ਹੈ ਕਿ ਬੈਂਸਲਾ 2019 ਵਿੱਚ ਬੀਜੇਪੀ ਦੀ ਟਿਕਟ ਤੋਂ ਚੋਣ ਲੜੀ ਸੀ ਪਰ ਉਹ ਹਾਰ ਗਏ ਸਨ। ਕਰਨਲ ਬੈਂਸਲਾ ਦੀ ਮੌਤ ਤੋਂ ਬਾਅਦ ਨਾ ਸਿਰਫ਼ ਗੁਰਜਰ ਸਮਾਜ ਬਲਕਿ ਉਨ੍ਹਾਂ ਦੇ ਚਹੇਤਿਆਂ ਅਤੇ ਸਮੁੱਚੇ ਐਮਬੀਸੀ ਸਮਾਜ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਬੈਂਸਲਾ ਦੇ ਦੇਹਾਂਤ 'ਤੇ ਵੱਖ-ਵੱਖ ਸਿਆਸਤਦਾਨਾਂ ਅਤੇ ਪ੍ਰਮੁੱਖ ਲੋਕਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਕੈਬਨਿਟ ਮੰਤਰੀ ਰਾਜਿੰਦਰ ਸਿੰਘ ਯਾਦਵ ਨੇ ਲਿਖਿਆ ਕਿ ਉਹ ਕਰਨਲ ਕਿਰੋੜੀ ਸਿੰਘ ਬੈਂਸਲਾ ਦੇ ਦੇਹਾਂਤ ਦੀ ਖ਼ਬਰ ਸੁਣ ਕੇ ਦੁਖੀ ਹਨ। ਸਮਾਜਿਕ ਏਕਤਾ ਨੂੰ ਸਮਰਪਿਤ ਉਨ੍ਹਾਂ ਦਾ ਜੀਵਨ ਹਮੇਸ਼ਾ ਪ੍ਰੇਰਨਾਦਾਇਕ ਰਹੇਗਾ। ਵਾਹਿਗੁਰੂ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ। ਸ਼ਰਧਾਂਜਲੀ! ਇਹ ਵੀ ਪੜ੍ਹੋ:ਦੇਸ਼ ਦੀ ਰਾਜਧਾਨੀ 'ਚ ਗਰਮੀ ਨੇ ਤੋੜੇ ਪੁਰਾਣੇ ਰਿਕਾਰਡ -PTC News

Related Post