ਨਾਬਾਲਿਗ ਲੜਕੀ ਨੂੰ ਅਗਵਾ ਕੀਤੇ ਨੂੰ ਅੱਜ ਤੀਜਾ ਦਿਨ, ਪੁਲਿਸ ਦੇ ਹੱਥ ਖਾਲੀ
ਮੋਗਾ: ਪੁਲਿਸ ਦੀ ਕਾਰਜਗੁਜ਼ਾਰੀ ਉੱਤੇ ਸਵਾਲ ਚੁੱਕੇ ਜਾ ਰਹੇ ਹਨ। ਮੋਗਾ ਦੇ ਲਾਲ ਸਿੰਘ ਰੋਡ ਉਤੇ ਸੜਕ ਕੰਢੇ ਬੈਠੀ ਇਕ ਨਾਬਾਲਿਗ ਕੁੜੀ ਨੂੰ ਹਰਿਆਣਾ ਨੰਬਰ ਦੀ ਕਾਰ ਉਤੇ ਆਏ ਨਕਾਬਪੋਸ਼ ਲੜਕੇ ਧੱਕੇ ਨਾਲ ਲੜਕੀ ਨੂੰ ਕਾਰ ਵਿਚ ਬਿਠਾ ਕੇ ਫ਼ਰਾਰ ਹੋ ਗਏ ਸਨ ਇਸ ਘਟਨਾ ਨੂੰ ਤੀਜਾ ਦਿਨ ਹੋ ਗਿਆ ਹੈ ਪਰ ਪੁਲਿਸ ਦੇ ਹੱਥ ਖਾਲੀ ਹਨ। ਪੁਲਿਸ ਦੀ ਕਾਰਜਗੁਜ਼ਾਰੀ ਉੱਤੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ।ਉਧਰ ਪੁਲਿਸ ਵੱਲੋਂ ਦਾਅਵੇ ਕੀਤੇ ਜਾ ਰਹੇ ਹਨ ਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਲਈ ਥਾਂ-ਥਾਂ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਨੇ ਲੜਕੀ ਦੇ ਭਰਾ ਦੇ ਬਿਆਨਾ ਉੱਤੇ ਤਿੰਨ ਨੋਜਵਾਨਾਂ ਸਮੇਤ ਇੱਕ ਲੜਕੀ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਪੁਲਿਸ ਵੱਲੋ ਵੱਖ-ਵੱਖ ਟੀਮਾ ਬਣਾ ਕੇ ਲੜਕੀ ਦੀ ਭਾਲ ਕੀਤੀ ਜਾ ਰਹੀ ਪੀੜਤ ਲੜਕੀ ਦੇ ਪਹਿਲੇ ਪਤੀ ਦੀ ਮੌਤ ਹੋਣ ਤੋਂ ਬਾਅਦ ਦੂਸਰੀ ਥਾਂ ਕੀਤੀ ਸੀ ਲੜਕੀ ਦੀ ਸ਼ਾਦੀ ਉਸ ਜਗ੍ਹਾ ਤੋਂ ਵੀ ਹੋ ਚੁੱਕਿਆ ਹੈ ਤਲਾਕ ਉਕਤ ਲੜਕੀ ਦੇ ਦੋ ਬੱਚੇ ਵੀ ਦੱਸੇ ਜਾ ਰਹੇ ਹਨ। ਪੁਲਿਸ ਵੱਲੋਂ ਲੜਕੀ ਦੀ ਭਾਲ ਕੀਤੀ ਜਾ ਰਹੀ ਹੈ ਫਿਲਹਾਲ ਲੜਕੀ ਦੇ ਭਰਾ ਦੇ ਬਿਆਨਾਂ ਤੇ ਤਿੰਨ ਅਣਪਛਾਤੇ ਵਿਅਕਤੀਆਂ ਤੋਂ ਇਲਾਵਾ ਇਕ ਮਹਿਲਾ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪੁਲਿਸ ਵੱਖ-ਵੱਖ ਥਾਵਾਂ ਤੋਂ ਸੀਸੀਟੀਵੀ ਕੈਮਰੇ ਖੰਗਾਲੇ ਗਏ ਸਨ। ਮਿਲੀ ਜਾਣਕਾਰੀ ਅਨੁਸਾਰ ਮੋਗਾ ਦੇ ਲਾਲ ਸਿੰਘ ਰੋਡ ਉਤੇ ਸੜਕੇ ਕੰਢੇ ਬੈਠੀ ਇਕ ਕੁੜੀ ਨੂੰ ਹਰਿਆਣਾ ਨੰਬਰ ਆਲਟੋ ਕਾਰਨ ਉਤੇ ਆਏ ਨਕਾਬਪੋਸ਼ ਲੜਕੇ ਧੱਕੇ ਨਾਲ ਨਾਬਾਲਿਗ ਕੁੜੀ ਨੂੰ ਕਾਰ ਵਿਚ ਬਿਠਾ ਕੇ ਫ਼ਰਾਰ ਹੋ ਗਏ ਸਾਰੀ ਵਾਰਦਾਤ ਉਥੇ ਲੱਗੇ ਸੀਸੀਟੀਵੀ ਵਿਚ ਕੈਦ ਹੋ ਗਈ।ਪੁਲਿਸ ਕੋਲ ਸੀਸੀਟੀਵੀ ਦੀ ਰਿਕਾਡਿੰਗ ਹੋਣ ਦੇ ਬਾਵਜੂਦ ਵੀ ਉਸ ਦੇ ਹੱਥ ਕੁਝ ਨਹੀਂ ਲੱਗ ਰਿਹਾ ਹੈ। ਇਹ ਵੀ ਪੜ੍ਹੋ:Russia-Ukraine war: ਕੈਨੇਡਾ ਨੇ 58 ਰੂਸੀ ਵਿਅਕਤੀਆਂ ਅਤੇ ਸੰਸਥਾਵਾਂ 'ਤੇ ਲਗਾਈ ਪਾਬੰਦੀ -PTC News