ਅੰਮ੍ਰਿਤਸਰ : ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਨੂੰ ਮਿਲੀ ਵੱਡੀ ਸਫਲਤਾ ਮਿਲੀ ਜਦੋਂ 6 ਕਿਲੋ ਹੈਰੋਇਨ ਸਮੇਤ ਤਿੰਨ ਵਿਅਕਤੀ ਗ੍ਰਿਫ਼ਤਾਰ ਕੀਤੇ ਹਨ। ਗ੍ਰਿਫ਼ਤਾਰ ਤਸਕਰਾਂ ਵਿੱਚ ਖਾਲਸਾ ਕਾਲਜ ਦੀ ਵਿਦਿਆਰਥਣ ਵੀ ਸ਼ਾਮਿਲ ਹੈ। ਦੋਵੇਂ ਚਚੇਰੇ ਭਰਾ ਅਟਾਰੀ ਨੇੜਲੇ ਸਰਹੱਦੀ ਪਿੰਡ ਮਾਹਵਾ ਨਾਲ ਸਬੰਧਤ ਹਨ। ਕਾਊਂਟਰ ਇੰਟੈਲੀਜੈਂਸ ਦੇ ਸਟਾਫ ਨੇ ਫਾਰਚੂਨਰ ਗੱਡੀ ਵਿੱਚ ਵੱਲਾ ਬਾਈਪਾਸ ਤੋਂ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਇੰਸਪੈਕਟਰ ਅਮਰਦੀਪ ਸਿੰਘ ਦੀ ਅਗਵਾਈ ਹੇਠਲੀ ਟੀਮ ਗਸ਼ਤ ਉਤੇ ਸੀ। ਇਸ ਦੌਰਾਨ ਵੱਲਾ ਬਾਈਪਾਸ ਉਤੇ ਸ਼ੱਕ ਦੇ ਆਧਾਰ ਉਤੇ ਫਾਰਚੂਨਰ ਗੱਡੀ ਰੋਕੀ ਗਈ। ਇਸ ਦੌਰਾਨ ਗੱਡੀ ਸਵਾਰ ਤਿੰਨ ਜਣਿਆਂ ਕੋਲੋਂ 6 ਕਿਲੋ ਹੈਰੋਇਨ ਬਰਾਮਦ ਹੋਈ। ਇਨ੍ਹਾਂ ਗ੍ਰਿਫ਼ਤਾਰ ਤਿੰਨ ਜਣਿਆਂ ਵਿਚੋਂ ਇਕ ਖ਼ਾਲਸਾ ਕਾਲਜ ਦੀ ਵਿਦਿਆਰਥਣ ਵੀ ਹੈ। ਪੁਲਿਸ ਨੇ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਨਸ਼ਾ ਸਮੱਗਲਰਾਂ ਨੂੰ ਕਿਸੇ ਵੀ ਕੀਮਤ ਉਤੇ ਬਖਸ਼ਿਆ ਨਹੀਂ ਜਾਵੇਗਾ। ਨਸ਼ਾ ਤਸਕਰਾਂ ਵਿਰੁੱਧ ਵਿੱਢੀ ਗਈ ਮੁਹਿੰਮ ਅੱਗੇ ਵੀ ਜਾਰੀ ਰਹੇਗੀ। ਇਹ ਵੀ ਪੜ੍ਹੋ : ਫੈਨਸ ਲਈ ਚੰਗੀ ਖ਼ਬਰ- ਪਰਮੀਸ਼ ਵਰਮਾ ਬਣਨ ਵਾਲੇ ਹਨ DADDY!