ਮੰਗਲਸੂਤਰ ਨੂੰ ਲੈ ਕੇ ਪ੍ਰਿਅੰਕਾ ਚੋਪੜਾ ਨੇ ਕਹੀ ਇਹ ਵੱਡੀ ਗੱਲ

By  Pardeep Singh January 18th 2022 05:52 PM -- Updated: January 18th 2022 05:57 PM

ਨਵੀਂ ਦਿੱਲੀ: ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਹਮੇਸ਼ਾ ਸੋਸ਼ਲ ਮੀਡੀਆਂ ਦੀ ਸੁਰਖੀਆਂ ਵਿੱਚ ਬਣੀ ਰਹਿੰਦੀ ਹੈ। ਪ੍ਰਿਅੰਕਾ ਚੋਪੜਾ ਹਮੇਸ਼ਾ ਮੰਗਲਸੂਤਰ ਵਿੱਚ ਵਿਖਾਈ ਦਿੰਦੀ ਹੈ। ਪ੍ਰਿੰਅਕਾ ਚੋਪੜਾ ਦੀ ਸੋਸ਼ਲ ਮੀਡੀਆ ਉੱਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਪ੍ਰਿਅੰਕਾ ਚੋਪੜਾ ਗਹਿਣੇ ਅਤੇ ਮੰਗਲਸੂਤਰ ਵੇਖ ਰਹੀ ਹੈ। ਵਾਇਰਲ ਵੀਡੀਓ ਵਿੱਚ ਪ੍ਰਿਅੰਕਾ ਚੋਪੜਾ ਗਹਿਣਿਆਂ ਦੇ ਬ੍ਰਾਂਡ ਨੂੰ ਲੈ ਕੇ ਆਪਣੇ ਵਿਚਾਰ ਦੇ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਪ੍ਰਿਅੰਕਾ ਚੋਪੜਾ ਮਾਡਰਨ ਮੰਗਲਸੂਤਰ ਨੂੰ ਲਾਂਚ ਕਰ ਰਹੀ ਹੈ।ਇਸ ਮੌਕੇ ਪ੍ਰਿਅੰਕਾ ਚੋਪੜਾ ਮੰਗਲਸੂਤਰ ਦੀ ਅਹਿਮੀਅਤ ਬਾਰੇ ਗੱਲ ਕਰ ਰਹੀ ਹੈ। ਵਾਇਰਲ ਵੀਡੀਓ ਵਿੱਚ ਪ੍ਰਿਅੰਕਾ ਚੋਪੜਾ ਦਾ ਕਹਿਣਾ ਹੈ ਕਿ ਮੈਨੂੰ ਯਾਦ ਹੈ ਜਦੋਂ ਮੈਂ ਪਹਿਲੀ ਵਾਰ ਮੰਗਲਸੂਤਰ ਪਾਇਆ ਸੀ। ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਇੰਨ੍ਹਾਂ ਵਿਚਾਰਾਂ ਦੇ ਨਾ ਹੀ ਜੰਮ-ਪਲੇ ਹਾਂ ਅਤੇ ਮੈਂ ਮੰਗਲਸੂਤਰ ਦੀ ਅਹਿਮੀਅਤ ਬਾਰੇ ਜਾਣਦੀ ਹਾਂ। ਉਨ੍ਹਾਂ ਨੇ ਕਿਹਾ ਹੈ ਕਿ ਮੰਗਲਸੂਤਰ ਪਹਿਣਨ ਵਾਲੇ ਪਲ਼ ਕਾਫੀ ਖਾਸ ਹਨ। ਦੱਸ ਦੇਈਏ ਕਿ ਪ੍ਰਿਅੰਕਾ ਚੋਪੜਾ ਦਾ ਵੀਡੀਓ ਸੋਸ਼ਲ ਮੀਡੀਆਂ ਵਾਇਰਲ ਹੋ ਰਿਹਾ ਹੈ। ਪ੍ਰਿਅੰਕਾ ਚੋਪੜਾ ਦੇ ਫੈਨਜ਼ ਵੱਲੋਂ ਵੀਡੀਓ ਉੱਤੇ ਕੁਮੈਂਟ ਕੀਤੇ ਜਾ ਰਹੇ ਹਨ। ਫੈਨਜ਼ ਵੱਲੋਂ ਲਾਈਕ ਅਤੇ ਸ਼ੇਅਰ ਵੀ ਕੀਤਾ ਜਾ ਰਿਹਾ ਹੈ।ਉੱਥੇ ਹੀ ਕਈ ਫੈਨਜ਼ ਵੱਲੋਂ ਤਾਰੀਫ਼ ਵੀ ਕੀਤੀ ਜਾ ਰਹੀ ਹੈ। ਇਹ ਵੀ ਪੜ੍ਹੋ:ਭਾਜਪਾ ਨੂੰ ਵੱਡਾ ਝਟਕਾ, ਮਨਜਿੰਦਰ ਸਿੰਘ ਚੱਠਾ ਹੋਏ ਅਕਾਲੀ ਦਲ 'ਚ ਸ਼ਾਮਿਲ -PTC News

Related Post