ਇਸ ਫਾਰਮੂਲੇ ਨਾਲ ਬਚ ਸਕਦਾ ਤੁਹਾਡਾ ਬਿਜਲੀ ਦਾ ਬਿੱਲ; ਇੰਝ ਕਰਾਓ ਆਪਣਾ ਬਿੱਲ ਮੁਆਫ਼
ਚੰਡੀਗੜ੍ਹ, 22 ਅਪ੍ਰੈਲ 2022: ਜਦ ਤੋਂ ਸੱਤਾ 'ਤੇ ਕਾਬਜ਼ ਹੋਈ 'ਆਪ' ਸਰਕਾਰ ਵਲੋਂ ਬਿਜਲੀ ਦਰਾਂ ਨੂੰ ਲੈ ਕੇ ਨਵੇਂ ਨਿਯਮ ਜਾਰੀ ਕੀਤੇ ਗਏ ਹਨ ਉਦੋਂ ਤੋਂ ਹੀ ਜਨਰਲ ਕੈਟਾਗਰੀ ਦੇ ਲੋਕਾਂ ਦੇ ਚਿੱਤ ਘਾਉਂ-ਮਾਉਂ ਕਰੀ ਜਾਂਦੇ ਨੇ, ਕਿਓਂਕਿ ਜੇ 600 ਯੂਨਿਟਾਂ ਤੋਂ ਇੱਕ ਯੂਨਿਟ ਵੀ ਵਾਧੂ ਹੋਇਆ ਤਾਂ ਜੇਬ 'ਤੇ ਮੁਫ਼ਤ 600 ਯੂਨਿਟਾਂ ਦਾ ਭਰ ਪੈਣਾ ਵੀ ਲਾਜ਼ਮੀ ਹੈ।
ਪੰਜਾਬ ਸਰਕਾਰ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਮੁਤਾਬਕ 2 ਮਹੀਨਿਆਂ ਲਈ 600 ਯੂਨਿਟ ਤੇ ਇੱਕ ਮਹੀਨੇ ਲਈ 300 ਯੂਨਿਟ ਬਹੁਤ ਹੁੰਦੇ ਨੇ ਤੇ ਜੇਕਰ ਕੋਈ ਘਰ 300 ਯੂਨਿਟ ਤੋਂ ਉੱਤੇ ਬਿਜਲੀ ਦੀ ਖਪਤ ਕਰਦਾ ਤਾਂ ਉਹ ਘਰਾਨਾ ਬਿਜਲੀ ਦੀ ਤੈਅ ਕੀਮਤਾਂ ਮੁਤਾਬਕ ਬਿਜਲੀ ਦਰਾਂ ਦਾ ਭੁਗਤਾਨ ਕਰਨ ਦੇ ਸਮਰੱਥ ਮੰਨਿਆ ਜਾਵੇਗਾ।
ਇਸ ਦੇ ਨਾਲ ਐੱਸਸੀ/ਬੀਸੀ ਕੈਟਾਗਰੀ ਅਤੇ ਆਜ਼ਾਦੀ ਘੁਲਾਟੀਆਂ ਲਈ ਵੀ ਇੱਕ ਸ਼ਰਤ ਰੱਖੀ ਗਈ ਹੈ ਕੇ ਜੇਕਰ ਉਹ ਇਨਕਮ ਟੈਕਸ ਭਰਦੇ ਨੇ ਜਾਂ ਉਨ੍ਹਾਂ ਦਾ ਲੋਡ 1 ਕਿਲੋਵਾਟ ਤੋਂ ਉੱਤੇ ਹੈ ਤਾਂ ਉਨ੍ਹਾਂ ਨੂੰ 600 ਯੂਨਿਟਾਂ ਤੋਂ ਉੱਤੇ ਬਿੱਲ ਆਉਣ 'ਤੇ ਪੂਰੇ ਬਿਜਲੀ ਦੇ ਬਿੱਲ ਦਾ ਭੁਗਤਾਨ ਕਰਨਾ ਪਵੇਗਾ ਫਿਰ ਉਨ੍ਹਾਂ ਨੂੰ ਵੀ ਸਰਕਾਰ ਵਲੋਂ ਕੋਈ ਰਾਹਤ ਨਹੀਂ ਹੈ।
ਅਜਿਹੇ ਵਿਚ ਅੱਧ ਤੋਂ ਵੱਧ ਪੰਜਾਬ ਇਨ੍ਹਾਂ ਸੋਚਾਂ ਵਿਚ ਡੁੱਬਿਆ ਪਿਆ ਵੀ ਕੀ ਕਰੀਏ ਕੇ ਘਰ ਦਾ ਬਿਜਲੀ ਦਾ ਬਿੱਲ 300 ਯੂਨਿਟ ਪ੍ਰਤੀ ਮਹੀਨੇ ਤੋਂ ਉਤਾਂਹਾਂ ਨਾ ਟੱਪੇ ਖਾਸਕਰ ਗਰਮੀਆਂ ਦੇ ਮੌਸਮ ਜਦੋਂ ਸਾਰੇ ਹੀ ਘਰ ਦੇ ਐਸੀ, ਕੂਲਰ, ਫ਼ਰਿਜ, ਪੱਖੇ ਤੇ ਹੋਰ ਉਪਕਰਨ ਵੀ 24 ਘੰਟੇ ਹੀ ਵਰਤੋਂ 'ਚ ਰਹਿੰਦੇ ਹਨ।
ਸਾਡੀ ਇਸ ਖਾਸ ਪੇਸ਼ਕਸ਼ ਵਿਚ ਅੱਜ ਤੁਹਾਨੂੰ ਆਂਕੜਿਆਂ ਦੇ ਸਹਿਤ ਦੱਸਦੇ ਹਾਂ ਕਿ ਕਿਵੇਂ ਤੁਸੀਂ ਆਪਣੇ ਘਰ ਦਾ ਬਿਜਲੀ ਬਿੱਲ ਆਸਾਨੀ ਨਾਲ ਬਚਾ ਸਕਦੇ ਹੋ ਤੇ ਸਰਕਾਰ ਦੀ ਇਸ ਨਵੀਂ ਸਕੀਮ ਦਾ ਪੂਰਾ ਲਾਭ ਚੁੱਕ ਸਕਦੇ ਹੋ।
ਵੇਖੋ ਸਾਡੀ ਇਹ ਖਾਸ ਵੀਡੀਓ:-