ਸਪੀਡ ਟਰਾਇਲ ਲਈ ਚੰਡੀਗੜ੍ਹ ਪਹੁੰਚੀ ਤੀਜੀ ਵੰਦੇ ਭਾਰਤ ਟਰੇਨ

By  Jasmeet Singh August 18th 2022 02:40 PM -- Updated: August 18th 2022 08:14 PM

ਚੰਡੀਗੜ੍ਹ, 18 ਅਗਸਤ: ਤੀਜੀ ਵੰਦੇ ਭਾਰਤ ਐਕਸਪ੍ਰੈਸ ਰੇਲ ਗੱਡੀ ਆਪਣੀ ਸਪੀਡ ਟਰਾਇਲ ਲਈ ਚੰਡੀਗੜ੍ਹ ਪਹੁੰਚ ਗਈ ਹੈ। ਦੱਸਣਯੋਗ ਹੈ ਕਿ ਭਾਰਤੀ ਰੇਲਵੇ ਰਾਜਧਾਨੀ ਦਿੱਲੀ ਤੋਂ ਚੰਡੀਗੜ੍ਹ ਵਿਚਕਾਰ ਤੀਜੀ ਵੰਦੇ ਭਾਰਤ ਟਰੇਨ ਚਲਾਉਣ ਦੀ ਤਿਆਰੀ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 75 ਹਫ਼ਤਿਆਂ ਵਿੱਚ 75 ਵੰਦੇ ਭਾਰਤ ਰੇਲ ਗੱਡੀਆਂ ਚਲਾਉਣ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਰੇਲਵੇ ਅਧਿਕਾਰੀਆਂ ਨੇ ਨਿਰਮਾਣ ਪ੍ਰਕਿਰਿਆ ਨੂੰ ਤੇਜ਼ ਕਰ ਦਿੱਤਾ ਹੈ। ਚੇਨਈ ਸਥਿਤ ਇੰਟੈਗਰਲ ਕੋਚ ਫੈਕਟਰੀ ਹਰ ਮਹੀਨੇ 6 ਤੋਂ 7 ਵੰਦੇ ਭਾਰਤ ਟਰੇਨਾਂ ਦਾ ਨਿਰਮਾਣ ਕਰ ਸਕਦੀ ਹੈ ਅਤੇ ਇਸ ਗਿਣਤੀ ਨੂੰ 10 ਤੱਕ ਵਧਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਕਪੂਰਥਲਾ ਵਿੱਚ ਰੇਲ ਕੋਚ ਫੈਕਟਰੀ ਅਤੇ ਰਾਏਬਰੇਲੀ ਵਿੱਚ ਮਾਡਰਨ ਕੋਚ ਫੈਕਟਰੀ ਵਿੱਚ ਵੀ ਵੰਦੇ ਭਾਰਤ ਟਰੇਨਾਂ ਦਾ ਨਿਰਮਾਣ ਕੀਤਾ ਜਾਵੇਗਾ ਜਿਸ ਨਾਲ ਟਰੇਨਾਂ ਦੇ ਉਤਪਾਦਨ ਵਿੱਚ ਵਾਧਾ ਹੋ ਸਕਦਾ ਹੈ। ਟਰੇਨ ਦੀ ਟਰਾਇਲ ਸਪੀਡ 100 ਤੋਂ 180 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ। 2 ਤੋਂ 3 ਟਰਾਇਲਾਂ ਦੀ ਸਫਲਤਾ ਤੋਂ ਬਾਅਦ ਹੀ ਨਵੀਂ ਵੰਦੇ ਭਾਰਤ ਟਰੇਨ ਵਪਾਰਕ ਤੌਰ 'ਤੇ ਚੱਲਣ ਲਈ ਸਮਰੱਥ ਮੰਨੀ ਜਾਵੇਗੀ। ਨਵੀਂ ਵੰਦੇ ਭਾਰਤ ਟਰੇਨ ਯਾਤਰੀਆਂ ਲਈ ਵਧੀਆਂ ਸੁਰੱਖਿਆ ਅਤੇ ਸੁਵਿਧਾ ਵਿਸ਼ੇਸ਼ਤਾਵਾਂ ਨਾਲ ਲੈਸ ਹੈ। ਅੱਪਗ੍ਰੇਡ ਕੀਤੀਆਂ ਵੰਦੇ ਭਾਰਤ ਟਰੇਨਾਂ ਵਿੱਚ ਸਭ ਤੋਂ ਵੱਡਾ ਸੁਰੱਖਿਆ ਫੀਚਰ ਰੇਲ ਟੱਕਰ ਤੋਂ ਬਚਣ ਦਾ ਸਿਸਟਮ ਹੋਵੇਗਾ ਤਾਂ ਜੋ ਖ਼ਤਰੇ ਦੀ ਸਥਿਤੀ 'ਚ ਸਿਗਨਲ ਪਾਸ ਕਰਨ ਅਤੇ ਸਟੇਸ਼ਨ ਖੇਤਰਾਂ ਵਿੱਚ ਓਵਰਸਪੀਡਿੰਗ ਅਤੇ ਰੇਲ ਟਕਰਾਵਾਂ ਕਾਰਨ ਪੈਦਾ ਹੋਣ ਵਾਲੇ ਹਾਦਸਿਆਂ ਨੂੰ ਰੋਕਿਆ ਜਾ ਸਕੇ। ਅਨੁਵਾਦ ਨੂੰ ਛੱਡ ਕੇ, ਇਸ ਕਹਾਣੀ ਨੂੰ ਪੀਟੀਸੀ ਸਟਾਫ਼ ਦੁਆਰਾ ਸੰਪਾਦਿਤ ਨਹੀਂ ਕੀਤਾ ਗਿਆ ਹੈ ਅਤੇ ਇੱਕ ਸਿੰਡੀਕੇਟਿਡ ਫੀਡ ਤੋਂ ਪ੍ਰਕਾਸ਼ਿਤ ਹੈ -PTC News

Related Post