ਯੂਕਰੇਨ ਨਾਲ ਲਗਦੇ ਦੇਸ਼ਾਂ ਨੂੰ ਜਾਣਗੇ ਮੋਦੀ ਕੈਬਿਨਟ ਦੇ ਇਹ ਚਾਰ ਮੰਤਰੀ

By  Jasmeet Singh February 28th 2022 02:55 PM -- Updated: February 28th 2022 02:56 PM

ਨਵੀਂ ਦਿੱਲੀ: ਮੋਦੀ ਕੈਬਿਨਟ ਦੇ ਚਾਰ ਮੰਤਰੀ ਯੂਕਰੇਨ ਨਾਲ ਲਗਦੇ ਦੇਸ਼ਾਂ ਦਾ ਦੌਰਾਨ ਕਰਨਗੇ ਤਾਂ ਜੋ ਯੂਕਰੇਨ 'ਚ ਫਸੇ ਭਾਰਤੀਆਂ ਨੂੰ ਹੋਰ ਸੁਖਾਲੇ ਅਤੇ ਨਿਰਭਰ ਤਰੀਕਿਆਂ ਨਾਲ ਯੁੱਧ ਪ੍ਰਭਾਵਿਤ ਦੇਸ਼ ਵਿਚੋਂ ਬਾਹਰ ਕੱਢਿਆ ਜਾ ਸਕੇ। ਇਹ ਵੀ ਪੜ੍ਹੋ: ਭਾਰਤੀ ਦੂਤਾਵਾਸ ਦੀ ਯੂਕਰੇਨ 'ਚ ਫਸੇ ਵਿਦਿਆਰਥੀਆਂ ਨੂੰ ਸਲਾਹ Some-Indian-ministers-to-'visit'-Ukraine's-neighbouring-countries-3 ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਿਆ ਹੈ ਕਿ ਇਹ ਫੈਸਲਾ ਇੱਕ ਉੱਚ ਪੱਧਰੀ ਮੀਟਿੰਗ ਵਿੱਚ ਲਿਆ ਗਿਆ ਜਿਸ ਦੀ ਪ੍ਰਧਾਨਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਦ ਕੀਤੀ। ਦੱਸਣਯੋਗ ਹੈ ਕਿ ਜਿੱਥੇ ਹਰਦੀਪ ਪੂਰੀ ਹੰਗਰੀ ਨੂੰ ਜਾਣਗੇ ਉੱਥੇ ਹੀ ਵੀ.ਕੇ. ਸਿੰਘ ਪੋਲੈਂਡ ਨੂੰ, ਜਯੋਤੀਰਾਦਿਤਿਆ ਸਿੰਧੀਆ ਰੋਮਾਨੀਆ ਨੂੰ ਅਤੇ ਕਿਰਨ ਰਿਜਿਜੂ ਮੋਲਦੋਵਾ ਪਹੁੰਚ ਸਲੋਵਾਕੀਆ ਨਾਲ ਤਾਲਮੇਲ ਬਿਠਾ ਭਾਰਤੀਆਂ ਨੂੰ ਹੋਰ ਤੇਜ਼ੀ ਨਾਲ ਭਾਰਤ ਵਾਪਿਸ ਲਿਆਉਣ ਲਈ ਕੰਮ ਕਰਨਗੇ। ਇਸ ਮੀਟਿੰਗ ਵਿੱਚ ਮੋਦੀ ਕੈਬਿਨਟ ਦੇ ਕਈ ਹੋਰ ਅਹਿਮ ਮੰਤਰੀਆਂ ਨੇ ਵੀ ਹਿੱਸਾ ਲਿਆ ਸੀ, ਬੀਤੇ ਦੋ ਦਿਨਾਂ ਵਿੱਚ ਮੋਦੀ ਵੱਲੋਂ ਬੁਲਾਈ ਗਈ ਦੋ ਬੈਠਕਾਂ ਵਿੱਚੋਂ ਇਹ ਦੂਜੀ ਵੱਡੀ ਬੈਠਕ ਸੀ। Some-Indian-ministers-to-'visit'-Ukraine's-neighbouring-countries-3 ਸੂਤਰਾਂ ਦੇ ਹਵਾਲੇ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਕੇਂਦਰ ਸਰਕਾਰ ਦੀ ਪਹਿਲ ਯੁੱਧ ਪ੍ਰਭਾਵਿਤ ਮੁਲਕ 'ਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਕੱਢਣ ਦੀ ਹੈ ਤਾਂ ਜੋ ਉਹ ਘਟੋ ਘੱਟ ਜੱਦੋ-ਜਹਿਦ ਨਾਲ ਆਪਣੇ ਮੁਲਕ ਵਾਪਸ ਪਰਤ ਸਕਣ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਲਗਭਗ 15,000 ਭਾਰਤੀ ਵਿਦਿਆਰਥੀ ਯੂਕਰੇਨ 'ਚ ਫਸੇ ਹਨ ਜੋ ਕਿ ਉੱਥੇ ਬੰਬ ਧਮਾਕਿਆਂ ਅਤੇ ਨੁਕਸਾਨ ਤੋਂ ਬਚਣ ਲਈ ਬੰਕਰਾਂ ਵਿੱਚ ਰਹਿ ਰਹੇ ਹਨ। ਇਸ ਦਰਮਿਆਨ ਟਾਟਾ ਗਰੁੱਪ ਦੀ ਏਅਰ ਇੰਡੀਆ ਹੁਣ ਤੱਕ ਲਗਭਗ 1200 ਭਾਰਤੀ ਨਾਗਰਿਕਾਂ ਨੂੰ ਪੰਜ ਉਡਾਣਾਂ ਰਾਹੀਂ ਯੁੱਧ ਗ੍ਰਹਿਸਤ ਦੇਸ਼ 'ਚੋਂ ਬਾਹਰ ਕੱਢਣ ਵਿੱਚ ਕਮਿਆਬ ਰਹੀ ਹੈ। Some-Indian-ministers-to-'visit'-Ukraine's-neighbouring-countries-3 ਇਹ ਵੀ ਪੜ੍ਹੋ: ਕੀਵ ਵਿੱਚ ਵੀਕੈਂਡ ਕਰਫਿਊ ਹਟਿਆ, ਜਾਣੋ ਕਿਉਂ ਕੀਵ ਵਿੱਚ ਭਾਰਤੀ ਦੂਤਾਵਾਸ ਨੇ ਸੋਮਵਾਰ ਨੂੰ ਸੂਚਿਤ ਕੀਤਾ ਕਿ ਯੂਕਰੇਨ ਦੀ ਰਾਜਧਾਨੀ ਵਿੱਚ ਵੀਕੈਂਡ ਕਰਫਿਊ ਹਟਾ ਦਿੱਤਾ ਗਿਆ ਹੈ ਅਤੇ ਵਿਦਿਆਰਥੀਆਂ ਨੂੰ ਦੇਸ਼ ਦੇ ਪੱਛਮੀ ਹਿੱਸਿਆਂ ਦੀ ਯਾਤਰਾ ਲਈ ਰੇਲਵੇ ਸਫ਼ਰ ਦੀ ਸਲਾਹ ਦਿੱਤੀ ਗਈ ਹੈ। ਯੂਕਰੇਨ ਰੇਲਵੇ ਰਾਹੀਂ ਨਿਕਾਸੀ ਲਈ ਵਿਸ਼ੇਸ਼ ਰੇਲ ਗੱਡੀਆਂ ਚਲਾ ਰਿਹਾ ਹੈ। - ਸੂਤਰਾਂ ਦੇ ਹਵਾਲੇ ਤੋਂ -PTC News

Related Post