ਮੋਦੀ ਤੇ ਬਾਇਡਨ ਵਿਚਕਾਰ ਉਠਿਆ ਯੂਕਰੇਨ ਜੰਗ ਦਾ ਮਸਲਾ

By  Ravinder Singh April 12th 2022 08:28 AM

ਨਵੀਂ ਦਿੱਲੀ : ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨਾਲ ਵਰਚੁਅਲ ਬੈਠਕ ਵਿਚਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਸ ਜਤਾਈ ਕਿ ਰੂਸ ਤੇ ਯੂਕਰੇਨ ਵਿਚਕਾਰ ਚੱਲ ਰਹੀ ਗੱਲਬਾਤ ਜੰਗ ਮਾਰੇ ਮੁਲਕਾਂ ਵਿੱਚ ਸ਼ਾਂਤੀ ਦਾ ਰਾਹ ਪੱਧਰਾ ਕਰੇਗੀ। ਉਨ੍ਹਾਂ ਨੇ ਆਸ ਜ਼ਾਹਿਰ ਕੀਤੀ ਕਿ ਜਲਦ ਹੀ ਜੰਗ ਬੰਦ ਹੋ ਜਾਵੇਗੀ। ਮੋਦੀ ਨੇ ਬੁਚਾ ਸ਼ਹਿਰ ਵਿੱਚ ਬੇਕਸੂਰ ਲੋਕਾਂ ਦੀ ਹੱਤਿਆ ਬਾਰੇ ਰਿਪੋਰਟਾਂ ਉਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਭਾਰਤ ਨੇ ਇਸ ਦੀ ਫ਼ੌਰੀ ਨਿੰਦਾ ਕਰਦਿਆਂ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਮੋਦੀ ਤੇ ਬਾਇਡਨ ਵਿਚਕਾਰ ਯੂਕਰੇਨ ਜੰਗ ਦਾ ਮਸਲਾ ਉਠਿਆਪ੍ਰਧਾਨ ਮੰਤਰੀ ਨੇ ਯੂਕਰੇਨ ਤੇ ਰੂਸ ਦੇ ਰਾਸ਼ਟਰਪਤੀਆਂ ਨਾਲ ਫੋਨ ਉਤੇ ਹੋਈ ਗੱਲਬਾਤ ਦਾ ਹਵਾਲਾ ਵੀ ਦਿੱਤਾ। ਨਰਿੰਦਰ ਮੋਦੀ ਨੇ ਕਿਹਾ, ਰਾਸ਼ਟਰਪਤੀ ਪੁਤਿਨ ਨੂੰ ਯੂਕਰੇਨ ਦੇ ਰਾਸ਼ਟਰਪਤੀ ਨਾਲ ਸਿੱਧੀ ਗੱਲਬਾਤ ਦਾ ਸੁਝਾਅ ਦਿੱਤਾ ਹੈ। ਅਮਰੀਕਾ ਨਾਲ ਸਬੰਧਾਂ ਬਾਰੇ ਉਨ੍ਹਾਂ ਕਿਹਾ ਕਿ ਦੁਨੀਆ ਦੇ ਦੋ ਸਭ ਤੋਂ ਵੱਡੇ ਤੇ ਸਭ ਤੋਂ ਪੁਰਾਣੇ ਲੋਕਤੰਤਰ (ਭਾਰਤ ਅਤੇ ਅਮਰੀਕਾ) ਹਮੇਸ਼ਾ ਕੁਦਰਤੀ ਭਾਈਵਾਲ ਰਹੇ ਹਨ। ਬਾਇਡਨ ਨੇ ਭਾਰਤ ਵੱਲੋਂ ਯੂਕਰੇਨ ਦੇ ਲੋਕਾਂ ਲਈ ਦਿੱਤੀ ਗਈ ਮਾਨਵੀ ਸਹਾਇਤਾ ਦਾ ਸਵਾਗਤ ਕੀਤਾ। ਮੋਦੀ ਤੇ ਬਾਇਡਨ ਵਿਚਕਾਰ ਯੂਕਰੇਨ ਜੰਗ ਦਾ ਮਸਲਾ ਉਠਿਆਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਰੂਸੀ ਜੰਗ ਦੇ ਪ੍ਰਭਾਵ ਨਾਲ ਸਿੱਝਣ ਲਈ ਦੋਵੇਂ ਮੁਲਕ (ਭਾਰਤ-ਅਮਰੀਕਾ) ਵਿਚਾਰ ਵਟਾਂਦਰਾ ਜਾਰੀ ਰਹੇਗਾ। ਉਨ੍ਹਾਂ ਭਾਰਤ ਅਤੇ ਅਮਰੀਕਾ ਵਿਚਕਾਰ ਮਜ਼ਬੂਤ ਅਤੇ ਵਧ ਰਹੀ ਰੱਖਿਆ ਭਾਈਵਾਲੀ ਦਾ ਜ਼ਿਕਰ ਵੀ ਕੀਤਾ। ਬਾਇਡਨ ਨੇ ਕਿਹਾ ਕਿ ਅਜਿਹੀ ਫਿਕਰ ਉਨ੍ਹਾਂ ਕੋਵਿਡ-19, ਸਿਹਤ ਸੁਰੱਖਿਆ ਅਤੇ ਵਾਤਾਵਰਨ ਸੰਕਟ ਨਾਲ ਸਿੱਝਣ ਸਮੇਂ ਵੀ ਜ਼ਾਹਿਰ ਕੀਤੀ ਸੀ। ਉਨ੍ਹਾਂ ਮੋਦੀ ਨੂੰ ਕਿਹਾ ਕਿ ਉਹ ਜਪਾਨ ’ਚ 24 ਮਈ ਨੂੰ ਕੁਆਡ ਸਿਖਰ ਸੰਮੇਲਨ ਦੌਰਾਨ ਮਿਲਣਗੇ। ਮੋਦੀ-ਬਾਇਡਨ ਵਿਚਕਾਰ ਇਹ ਮੀਟਿੰਗ ਉਸ ਸਮੇਂ ਹੋਈ ਹੈ ਜਦੋਂ ਭਾਰਤ ਅਤੇ ਅਮਰੀਕਾ ਵਿਚਕਾਰ ਵਾਸ਼ਿੰਗਟਨ ’ਚ ਚੌਥੀ 2 2 ਵਾਰਤਾ ਹੋ ਰਹੀ ਹੈ। ਭਾਰਤ ਵੱਲੋਂ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਆਪਣੇ ਅਮਰੀਕੀ ਹਮਰੁਤਬਾ ਲਾਇਡ ਆਸਟਿਨ ਤੇ ਐਂਟਨੀ ਜੇ ਬਲਿੰਕਨ ਨਾਲ ਗੱਲਬਾਤ ਕਰਨਗੇ। ਮੋਦੀ ਤੇ ਬਾਇਡਨ ਵਿਚਕਾਰ ਯੂਕਰੇਨ ਜੰਗ ਦਾ ਮਸਲਾ ਉਠਿਆਉਧਰ ਰੱਖਿਆ ਮੰਤਰੀ ਦਾ ਪੈਂਟਾਗਨ ਪਹੁੰਚਣ ’ਤੇ ਨਿੱਘਾ ਸਵਾਗਤ ਕੀਤਾ ਗਿਆ। ਉਨ੍ਹਾਂ ਨਾਲ ਅਮਰੀਕਾ ਦੇ ਰੱਖਿਆ ਮੰਤਰੀ ਲਾਇਡ ਆਸਟਿਨ ਵੀ ਸਨ। ਰੱਖਿਆ ਮੰਤਰੀ ਰਾਜਨਾਥ ਸਿੰਘ ਅਮਰੀਕੀ ਐਰੋਸਪੇਸ, ਬੋਇੰਗ ਅਤੇ ਰੇਅਥਿਓਨ ਦੇ ਸੀਨੀਅਰ ਅਧਿਕਾਰੀਆਂ ਨਾਲ ਮਿਲੇ। ਰਾਜਨਾਥ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਭਾਰਤ ਵੱਲੋਂ ਸ਼ੁਰੂ ਕੀਤੀਆਂ ਗਈਆਂ ਨੀਤੀਆਂ ਦਾ ਲਾਹਾ ਲੈਣ। ਉਹ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨਾਲ ਵਾਸ਼ਿੰਗਟਨ ’ਚ ਭਾਰਤ ਅਤੇ ਅਮਰੀਕਾ ਵਿਚਕਾਰ 2 2 ਮੰਤਰੀ ਪੱਧਰ ਦੀ ਗੱਲਬਾਤ ਲਈ ਐਤਵਾਰ ਨੂੰ ਇਥੇ ਪਹੁੰਚੇ ਹਨ। ਇਹ ਵੀ ਪੜ੍ਹੋ : ਬੱਸ ਇਹੀ ਹੋਣਾ ਬਾਕੀ ਸੀ, ਪੁੱਤ ਨੇ ਪਿਓ ਮਾਰ ਕੇ ਦਰਿਆ 'ਚ ਸੁੱਟਿਆ

Related Post