ਰੂਸ ਦਾ ਬਣਿਆ ਹੋਇਆ ਸੀ ਮੋਹਾਲੀ ਹਮਲੇ 'ਚ ਵਰਤਿਆ ਗਿਆ ਰਾਕੇਟ ਲਾਂਚਰ
ਮੋਹਾਲੀ, 11 ਮਈ: ਹਾਸਿਲ ਤਾਜ਼ੀ ਜਾਣਕਾਰੀ ਮੁਤਾਬਕ ਮੋਹਾਲੀ ਬਲਾਸਟ 'ਚ ਵਰਤਿਆ ਗਿਆ ਰਾਕੇਟ ਲਾਂਚਰ ਉਨ੍ਹਾਂ ਹਥਿਆਰਾਂ 'ਚੋਂ ਇਕ ਹੈ, ਜੋ ਕੁਝ ਦਿਨ ਪਹਿਲਾਂ ਪਾਕਿਸਤਾਨ ਦੇ ਅੱਤਵਾਦੀ ਸਮੂਹਾਂ ਨੂੰ ਵੇਚੇ ਗਏ ਹਨ।
ਇਹ ਵੀ ਪੜ੍ਹੋ: ਮੰਤਰੀ ਦੀ ਨੂੰਹ ਨੇ ਲਿਆ ਫਾਹਾ; ਰਿਹਾਇਸ਼ 'ਤੇ ਲਟਕਦੀ ਮਿਲੀ
ਇਹ ਲਾਂਚਰ ਅਫਗਾਨ ਫੌਜ ਵੱਲੋਂ ਵਰਤਿਆ ਜਾਣ ਵਾਲਾ ਆਰਪੀਜੀ ਐਂਟੀ-ਟੈਂਕ ਹਥਿਆਰ ਹੈ। ਪੰਜਾਬ ਪੁਲਿਸ ਨੂੰ ਸ਼ੱਕ ਹੈ ਕਿ ਇਹ ਲਾਂਚਰ ਡਰੋਨ ਰਾਹੀਂ ਭਾਰਤੀ ਖੇਤਰ ਵਿੱਚ ਸੁੱਟਿਆ ਗਿਆ ਸੀ ਅਤੇ ਇਥੋਂ ਅੱਤਵਾਦੀਆਂ ਨੇ ਇਸ ਹਥਿਆਰ ਨੂੰ ਬਰਾਮਦ ਕੀਤਾ।
ਪੁਲਿਸ ਨੂੰ ਇਸ ਮਾਮਲੇ ਦਾ ਪਹਿਲਾ ਸੁਰਾਗ ਪੀਜ਼ਾ ਡਿਲੀਵਰੀ ਤੋਂ ਮਿਲਿਆ ਹੈ। ਦੱਸ ਦੇਈਏ ਕਿ ਰਾਕੇਟ ਹਮਲੇ ਤੋਂ ਠੀਕ ਪਹਿਲਾਂ ਸੋਮਵਾਰ ਰਾਤ ਨੂੰ ਇੰਟੈਲੀਜੈਂਸ ਵਿੰਗ ਦੇ ਇੱਕ ਪੁਲਿਸ ਕਰਮਚਾਰੀ ਨੇ ਪੀਜ਼ਾ ਆਰਡਰ ਕੀਤਾ ਸੀ।
ਹਮਲੇ ਤੋਂ ਪਹਿਲਾਂ ਉਹ ਪੀਜ਼ਾ ਲੈਣ ਲਈ ਨਿਕਲਿਆ ਸੀ ਜਦੋਂ ਉਸਨੇ ਸ਼ੱਕੀ ਸਵਿਫਟ ਕਾਰ ਪਾਰਕਿੰਗ ਵਿੱਚ ਖੜ੍ਹੀ ਦੇਖੀ ਸੀ। ਜਦੋਂ ਉਹ ਪੀਜ਼ਾ ਲੈ ਕੇ ਅੰਦਰ ਪਰਤਿਆ ਤਾਂ ਉਸਤੋਂ ਕੁਝ ਦੇਰ ਬਾਅਦ ਹੀ ਇਹ ਰਾਕੇਟ ਹਮਲਾ ਹੋਇਆ ਸੀ।
ਹਮਲੇ ਮਗਰੋਂ ਉਹ ਤੁਰੰਤ ਸਵਿਫਟ ਗੱਡੀ ਦੇਖਣ ਲਈ ਬਾਹਰ ਭੱਜਿਆ। ਉਦੋਂ ਤੱਕ ਕਾਰ ਉਥੋਂ ਜਾ ਚੁੱਕੀ ਸੀ। ਇਸ ਕਾਰ ਨੂੰ ਪੀਜ਼ਾ ਡਿਲੀਵਰੀ ਕਰਨ ਆਏ ਲੜਕੇ ਨੇ ਵੀ ਦੇਖਿਆ ਸੀ। ਪੁਲੀਸ ਨੇ ਆਪਣੇ ਕਰਮਚਾਰੀ ਅਤੇ ਡਿਲੀਵਰੀ ਵਾਲੇ ਤੋਂ ਪੁੱਛ-ਪੜਤਾਲ ਕਰਨ ਤੋਂ ਬਾਅਦ ਹੀ ਜਾਂਚ ਨੂੰ ਅੱਗੇ ਵਧਾਇਆ।
ਵਰਤੀ ਗਈ ਆਰਪੀਜੀ ਦਾ ਭਾਰ ਲਗਭਗ 7 ਕਿਲੋਗ੍ਰਾਮ ਅਤੇ ਗ੍ਰਨੇਡ ਤੇ ਵਿਸਫੋਟਕਾਂ ਦਾ ਭਾਰ 2.5 ਕਿਲੋਗ੍ਰਾਮ ਦੱਸਿਆ ਗਿਆ ਹੈ। ਸੂਤਰਾਂ ਮੁਤਾਬਕ ਅਫਗਾਨ ਅੱਤਵਾਦੀਆਂ ਕੋਲ ਆਰਪੀਜੀ ਸਮੇਤ ਸਾਰੇ ਆਧੁਨਿਕ ਹਥਿਆਰਾਂ ਦੀ ਵਰਤੋਂ ਕਰਨ ਦਾ ਤਜਰਬਾ ਹੈ।
ਇਹ ਵੀ ਪੜ੍ਹੋ: 'ਆਪ' ਸਰਕਾਰ ਨੇ ਇੱਕ ਹੋਰ ਆਲੋਚਕ ਵਿਰੁੱਧ ਕੀਤਾ ਮਾਮਲਾ ਦਰਜ; ਤਜਿੰਦਰ ਬੱਗਾ ਤੋਂ ਬਾਅਦ ਰਮਨੀਕ ਮਾਨ 'ਤੇ ਕਸਿਆ ਸ਼ਿਕੰਜਾ
ਰਿਪੋਰਟਾਂ ਅਨੁਸਾਰ ਹਰਿਆਣਾ ਅਤੇ ਪੰਜਾਬ ਦੇ ਅਪਰਾਧੀਆਂ ਨੂੰ ਅੱਤਵਾਦੀ ਸਮੂਹ ਵਿੱਚ ਭਰਤੀ ਕਰਨ ਲਈ ਸਰਹੱਦ ਪਾਰ ਤੋਂ ਕੋਸ਼ਿਸ਼ ਕੀਤੀ ਜਾ ਰਹੀ ਹੈ।