ਗਣਤੰਤਰ ਦਿਵਸ ਮੌਕੇ ਲੰਮੀ ਹੇਕ ਦੀ ਮਲਿਕਾ ਨੂੰ ਮਿਲਿਆ ਪਦਮ ਭੂਸ਼ਣ

By  Riya Bawa January 26th 2022 01:59 PM -- Updated: January 26th 2022 02:06 PM

ਚੰਡੀਗੜ੍ਹ: ਲੰਮੀ ਹੇਕ ਦੀ ਮਲਿਕਾ ਅਤੇ ਪੰਜਾਬੀ ਵਿਰਸੇ ਨੂੰ ਸੰਭਾਲਣ ਵਾਲੀ ਗੁਰਮੀਤ ਬਾਵਾ ਨੂੰ ਮਰਨ ਉਪਰੰਤ ਪਦਮ ਭੂਸ਼ਣ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅੱਜ ਗਣਤੰਤਰ ਦਿਵਸ ਮੌਕੇ ਉਨ੍ਹਾਂ ਦੇ ਪਰਿਵਾਰ ਨੂੰ ਪਦਮ ਭੂਸ਼ਣ ਪੁਰਸਕਾਰ ਪ੍ਰਦਾਨ ਕਰਨਗੇ। ਪੰਜਾਬੀ ਲੋਕ ਗਾਇਕ ਗੁਰਮੀਤ ਬਾਵਾ 21 ਨਵੰਬਰ 2021 ਨੂੰ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ। ਗੁਰਮੀਤ ਬਾਵਾ ਆਪਣੀ ਧੀ ਲਾਚੀ ਬਾਵਾ ਦੇ ਦਿਹਾਂਤ ਤੋਂ ਬਾਅਦ ਬਿਮਾਰ ਰਹਿੰਦੇ ਸਨ। ਗੁਰਮੀਤ ਬਾਵਾ ਨੇ ਕਈ ਪੰਜਾਬੀ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ ਹੈ। ਉਨਾਂ ਨੇ ਮਿਰਜ਼ਾ, ਜੁਗਨੀ, ਸ਼ੇਰਾਂ ਪੰਜਾਬ ਦਿਆ, ਮਾਛੀਵਾੜੇ ਦਾ ਸਾਕਾ, ਧੰਨ ਗੁਰੂ ਨਾਨਕ, ਹੀਰ, ਦੇ ਦੇ ਵੇ ਸ਼ਰਾਬ ਵਰਗਿਆਂ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ। ਗੁਰਮੀਤ ਬਾਵਾ ਦੇ ਜਨਮ ਸਮੇਂ ਪੰਜਾਬ ਵਿੱਚ ਕੁੜੀਆਂ ਨੂੰ ਪੜ੍ਹਨ ਦੀ ਇਜਾਜ਼ਤ ਨਹੀਂ ਸੀ ਪਰ ਗੁਰਮੀਤ ਨੇ ਵਿਆਹ ਤੋਂ ਬਾਅਦ ਆਪਣੀ ਪੜ੍ਹਾਈ ਪੂਰੀ ਕਰ ਲਈ। ਉਨ੍ਹਾਂ ਦੇ ਪਤੀ ਕਿਰਪਾਲ ਨੇ ਉਨ੍ਹਾਂ ਨੂੰ ਜੇ.ਬੀ.ਟੀ. ਕਰਵਾਈ ਅਤੇ ਅਧਿਆਪਕ ਬਣਨ ਵਾਲੀ ਆਪਣੇ ਇਲਾਕੇ ਦੀ ਉਹ ਪਹਿਲੀ ਔਰਤ ਸੀ। Gurmeet Bawa, legend of Punjabi music industry, passes away ਗੁਰਮੀਤ ਦੀ ਆਵਾਜ਼ ਬਹੁਤ ਸੁਰੀਲੀ ਸੀ। ਵਿਆਹ ਤੋਂ ਬਾਅਦ ਉਹਨਾਂ ਦੇ ਪਤੀ ਕਿਰਪਾਲ ਬਾਵਾ ਨੇ ਉਹਨਾਂ ਦਾ ਸਾਥ ਦਿੱਤਾ ਅਤੇ ਉਹਨਾਂ ਦੇ ਸਾਥ ਨਾਲ ਗੁਰਮੀਤ ਬਾਵਾ ਮੁੰਬਈ ਪਹੁੰਚ ਗਈ। ਪੁਰਾਣੇ ਸਮਿਆਂ ਵਿੱਚ, ਗੁਰਮੀਤ ਦੀ ਆਵਾਜ਼ ਜ਼ਿਆਦਾਤਰ ਬਾਲੀਵੁੱਡ ਅਤੇ ਪੰਜਾਬੀ ਇੰਡਸਟਰੀ ਦੀਆਂ ਫਿਲਮਾਂ ਅਤੇ ਗੀਤਾਂ ਵਿੱਚ ਸੁਣਨ ਨੂੰ ਮਿਲਦੀ ਸੀ। ਗੁਰਮੀਤ ਬਾਵਾ ਨੂੰ ਲੰਬੀ ਹੇਕ ਦੀ ਮੱਲਿਕਾ ਵਜੋਂ ਜਾਣਿਆ ਜਾਂਦਾ ਸੀ। ਅੱਜ ਤੱਕ ਕੋਈ ਵੀ ਉਸਦਾ ਰਿਕਾਰਡ ਨਹੀਂ ਤੋੜ ਸਕਿਆ ਹੈ। ਉਸਨੇ 45 ਸੈਕਿੰਡ ਤੱਕ ਲੰਬੀ ਹੇਕ ਦਾ ਰਿਕਾਰਡ ਆਪਣੇ ਨਾਮ ਕੀਤਾ ਹੈ । Sukhbir Singh Badal extends condolences on Gurmeet Bawa’s death -PTC News

Related Post