ਜਹਾਜ਼ ਲੈਂਡਿੰਗ ਦੌਰਾਨ ਰਨਵੇ ਤੋਂ ਤਿਲਕਿਆ, ਵੱਡਾ ਹਾਦਸਾ ਟਲਿਆ

By  Ravinder Singh March 12th 2022 08:18 PM -- Updated: March 12th 2022 08:26 PM

ਨਵੀਂ ਦਿੱਲੀ : ਏਅਰ ਇੰਡੀਆ ਦੀ ਦਿੱਲੀ ਤੋਂ ਜਬਲਪੁਰ ਜਾ ਰਹੀ ਉਡਾਨ ਵਿੱਚ ਸਵਾਰ 35 ਯਾਤਰੀਆਂ ਦੀ ਜਾਨ ਉਸ ਸਮੇਂ ਖ਼ਤਰੇ 'ਚ ਪੈ ਗਈ ਜਦੋਂ ਜਹਾਜ਼ ਰਨਵੇਅ ਤੋਂ ਫਿਸਲ ਗਿਆ। ਇਸ ਦੌਰਾਨ ਜਹਾਜ਼ ਵਿੱਚ ਸਵਾਰ ਸਾਰੇ ਮੁਸਾਫਰ ਘਬਰਾ ਗਏ ਸਨ ਤੇ ਭੱਜ-ਦੌੜ ਵਾਲਾ ਮਾਹੌਲ ਬਣ ਚੱਲਿਆ ਸੀ। ਜਹਾਜ਼ ਲੈਂਡਿੰਗ ਦੌਰਾਨ ਰਨਵੇ ਤੋਂ ਤਿਲਕਿਆ, ਵੱਡਾ ਹਾਦਸਾ ਟਲਿਆ ਦਿੱਲੀ ਤੋਂ ਜਬਲਪੁਰ ਜਾਣ ਵਾਲੀ ਉਡਾਨ ਜਿਵੇਂ ਹੀ ਡੁਮਨਾ ਏਅਰਪੋਰਟ 'ਤੇ ਲੈਂਡ ਕਰਨ ਵਾਲੀ ਸੀ ਤਾਂ ਉਡਾਨ ਰਨਵੇਅ ਤੋਂ ਉਤਰ ਗਈ ਅਤੇ ਏਅਰ ਸਟ੍ਰਿਪ ਦੇ ਪਾਸੇ ਮਿੱਟੀ 'ਚ ਧਸ ਗਈ। ਇਸ ਕਾਰਨ ਜਹਾਜ਼ ਦੇ ਅਗਲੇ ਹਿੱਸੇ 'ਚ ਲੱਗਾ ਲੈਂਡਿੰਗ ਫਰੰਟ ਵ੍ਹੀਲ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ ਪਰ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਜਹਾਜ਼ ਲੈਂਡਿੰਗ ਦੌਰਾਨ ਰਨਵੇ ਤੋਂ ਤਿਲਕਿਆ, ਵੱਡਾ ਹਾਦਸਾ ਟਲਿਆ ਮਿਲ ਜਾਣਕਾਰੀ ਅਨੁਸਾਰ ਡੁਮਨਾ ਹਵਾਈ ਅੱਡੇ 'ਤੇ ਏਅਰ ਇੰਡੀਆ ਦੀ ਉਡਾਨ ਨੰਬਰ ਈ-9167 ਬੇਕਾਬੂ ਹੋ ਕੇ ਰਨਵੇ ਤੋਂ ਤਿਲਕਣ ਦੀ ਖ਼ਬਰ ਨੇ ਭੱਜ-ਦੌੜ ਮਚਾ ਦਿੱਤੀ। ਸੂਚਨਾ ਮਿਲਣ 'ਤੇ ਏਅਰਪੋਰਟ ਅਥਾਰਟੀ ਆਫ ਇੰਡੀਆ ਦੇ ਅਧਿਕਾਰੀ ਰਨਵੇਅ 'ਤੇ ਪੁੱਜੇ ਅਤੇ ਜਹਾਜ਼ 'ਚ ਸਵਾਰ ਯਾਤਰੀਆਂ ਨੂੰ ਦਿਲਾਸਾ ਦਿੱਤਾ। ਇਸ ਹਾਦਸੇ ਵਿੱਚ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਪਰ ਜਦੋਂ ਜਹਾਜ਼ ਰਨਵੇਅ ਤੋਂ ਤਿਸਲ ਗਿਆ ਤਾਂ ਜਹਾਜ਼ ਵਿੱਚ ਸਵਾਰ ਸਾਰੇ 35 ਯਾਤਰੀ ਦਹਿਸ਼ਤ ਵਿੱਚ ਸੀ ਅਤੇ ਕਾਫੀ ਦੇਰ ਤੱਕ ਸਥਿਤੀ ਉਥਲ-ਪੁਥਲ ਵਾਲੀ ਬਣੀ ਰਹੀ। ਜਹਾਜ਼ ਲੈਂਡਿੰਗ ਦੌਰਾਨ ਰਨਵੇ ਤੋਂ ਤਿਲਕਿਆ, ਵੱਡਾ ਹਾਦਸਾ ਟਲਿਆਸਾਵਧਾਨੀ ਦੇ ਤੌਰ ਉਤੇ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਐਂਬੂਲੈਂਸ ਅਤੇ ਫਾਇਰ ਬ੍ਰਿਗੇਡ ਨੂੰ ਰਨਵੇ 'ਤੇ ਬੁਲਾਇਆ। ਏਅਰ ਇੰਡੀਆ ਦੀ ਨਿਯਮਤ ਉਡਾਨ ਹਾਦਸੇ ਤੋਂ ਕਿਵੇਂ ਬਚੀ ਇਸ ਬਾਰੇ ਅਧਿਕਾਰੀਆਂ ਨੇ ਚੁੱਪੀ ਧਾਰੀ ਹੋਈ ਹੈ ਅਤੇ ਉਹ ਬੇਕਾਬੂ ਹੋ ਕੇ ਫਲਾਈਟ ਦੇ ਰਨਵੇ ਤੋਂ ਤਿਲਕ ਜਾਣ ਦੀ ਘਟਨਾ ਦੀ ਜਾਂਚ ਦੀ ਗੱਲ ਕਰ ਰਹੇ ਹਨ। ਅਧਿਕਾਰੀ ਮੌਕੇ ਦਾ ਜਾਇਜ਼ਾ ਲੈ ਰਹੇ ਸਨ ਪਰ ਕੁਝ ਕਹਿਣ ਤੋਂ ਵੀ ਬਚ ਰਹੇ ਸਨ। ਇਹ ਵੀ ਪੜ੍ਹੋ : ਰੈਸਟੋਰੈਂਟ 'ਤੇ ਫਾਇਰਿੰਗ, ਮਾਲਕ ਨੇ ਬਿਸ਼ਨੋਈ 'ਤੇ ਫਿਰੌਤੀ ਮੰਗਣ ਦੇ ਲਾਏ ਦੋਸ਼

Related Post