ਨੈਸ਼ਨਲ ਡੈਸਕ: ਇਕ ਤਸਵੀਰ ਸੋਸ਼ਲ ਮੀਡੀਆ 'ਤੇ ਅੱਜ ਕੱਲ ਬੇਹੱਦ ਵਾਇਰਲ ਹੋ ਰਹੀ ਹੈ ਜਿਸ ਨੂੰ ਦਕਹਿ ਕੇ ਹਰ ਕੋਈ ਭਾਵੁਕ ਹੋ ਰਿਹਾ ਹੀ ,ਇਹ ਤਸਵੀਰ ਹੈ ਇਕ ਅਜਿਹੀ ਮਾਂ ਦੀ ਜੋ ਆਪਣੀ ਸੰਤਾਨ ਨੂੰ ਲੈਕੇ ਆਪਣੇ ਨਾਲ ਲੈਕੇ ਮੇਹਨਤ ਕਰ ਰਹੀ ਹੈ। ਇਸ ਤਸਵੀਰ 'ਚ ਮਾਂ ਦੀ ਬੇਬਸੀ ਅਤੇ ਲਾਚਾਰੀ ਨਜ਼ਰ ਆ ਰਹੀ ਹੈ। ਇਸ ਨੂੰ ਸੋਹਸਲ ਮੀਡੀਆ 'ਤੇ ਸਾਂਝਾ ਕੀਤਾ ਸੀ rpg ਗਰੁੱਪ ਦੇ ਚੇਅਰਮੈਨ ਹਰਸ਼ ਗੋਇੰਕ ਨੇ।
ਪੜ੍ਹੋ ਹੋਰ ਖ਼ਬਰਾਂ : ਜੇਕਰ ਤੁਹਾਡਾ ਵੀ ਨਹੀਂ ਬਣਿਆ ਰਾਸ਼ਨ ਕਾਰਡ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਅਹਿਮ
ਲੋਕਾਂ ਨੇ ਮਾਂ ਦੀ ਤਸਵੀਰ ਦੇਖ ਕਿ ਬਸ ਇਹੀ ਕਿਹਾ 'ਮਾਂ ਤੁਝੇ ਸਲਾਮ' ਇੱਕ ਕਾਰੋਬਾਰੀ ਜੋ ਸੋਸ਼ਲ ਮੀਡੀਆ 'ਤੇ ਬਹੁਤ ਸਰਗਰਮ ਹੈ, ਉਹਨਾਂ ਨੇ ਕੈਪਸ਼ਨ ਵਿੱਚ ਲਿਖਿਆ ਕਿ ਮੈਨੂੰ ਲਗਦਾ ਹੈ ਕਿ ਮੈਂ ਕਈ ਵਾਰ ਬਹੁਤ ਸਖਤ ਮਿਹਨਤ ਕਰਦਾ ਹਾਂ ਅਤੇ ਫਿਰ ਮੈਂ ਇਹ ਤਸਵੀਰ ਵੇਖੀ, ਮੇਰੀ ਇਸ ਮਾਂ ਨੂੰ ਸਲਾਮ।ਪੜ੍ਹੋ ਹੋਰ ਖ਼ਬਰਾਂ : ਹੋਲੀ ਤੋਂ ਪਹਿਲਾਂ ਇਸ ਸੂਬੇ ‘ਚ ਲੱਗਿਆ ਸਖ਼ਤ ਲਾਕਡਾਊਨ , ਪੜ੍ਹੋ ਕੀ ਰਹੇਗਾ ਖੁੱਲ੍ਹਾ , ਕੀ ਰਹੇਗਾ ਬੰਦ
ਲੋਕਾਂ ਨੇ ਇਸ ਤਸਵੀਰ ਨੂੰ ਸਨਝਾ ਕਰਦੇ ਹੋਏ ਕਿਹਾ ਮਾਂ ਅਤੇ ਮਾਂ ਦੀ ਮਮਤਾ ਨੂੰ ਮਹਾਨ ਦੱਸਿਆ। ਇਸ ਤਸਵੀਰ 'ਚ ਇਕ ਮਹਿਲਾ ਵਿਆਹ ਵਿਚ ਹੈ ਜਿਥੇ ਉਹ ਵਿਆਹ ਵਾਲੇ ਲਾੜੇ ਪਿੱਛੇ ਆਪਣੇ ਸਿਰ 'ਤੇ ਭਾਰੀ ਭਰਕਮ ਲਾਈਟਾਂ ਲੈਕੇ ਜਾ ਰਹੀ ਹੈ। ਜਿਥੇ ਉਸ ਦੇ ਸਿਰ 'ਤੇ ਭਾਰ ਹੈ ਉਥੇ ਹੀ ਉਸ ਦੇ ਮੋਢਿਆਂ 'ਤੇ ਇਕ ਝੋਲਾ ਟੰਗਿਆ ਹੋਇਆ ਹੈ। ਜਿਸ ਵਿਚ ਉਸ ਦਾ ਨਨ੍ਹਾ ਬੱਚਾ ਪਿਆ ਹੈ।ਮਾਂ ਦੇ ਇਸ ਪਿਆਰ ਨੂੰ ਅਤੇ ਮਿਹਨਤ ਲਗਨ ਨੂੰ ਦੇਖ ਕੇ ਹਰ ਕੋਈ ਭਾਵੁਕ ਹੈ।
ਇਸ ਤਸਵੀਰ ਨੂੰ ਲੈਕੇ ਮਿਲੀ ਜੂਲੀ ਪ੍ਰਤੀਕ੍ਰਿਆ ਸੋਸ਼ਲ ਮੀਡੀਆ 'ਤੇ ਹੈ ਜਿਥੇ ਕੁਝ ਕਹਿ ਰਹੇ ਹਨ ਕਿ ਲੋਕ ਅਣਮਨੁੱਖੀ ਵਿਹਾਰ ਨੂੰ ਸਲੂਟ ਕਰ ਰਹੇ ਹਨ। ਜਿਥੇ ਇਕ ਲੜਕੀ ਨੂੰ ਗੋਦ 'ਚ ਲੈਕੇ ਲਾੜਾ ਘੋੜੀ 'ਤੇ ਸਵਾਰ ਹੈ ਉਥੇ ਹੀ ਲੋਕ ਇਹ ਦੇਖ ਕੇ ਦੁੱਖ ਹੋ ਰਿਹਾ ਹੈ ਕਿ ਦੇਸ਼ ਵਿਚ ਅਜਿਹਾ ਹੋ ਰਿਹਾ ਹੈ।
ਜਿਥੇ ਵੱਡੇ ਘਰਾਂ ਦੀਆਂ ਮਹਿਲਾਵਾਂ ਨੂੰ ਸੌ ਸਹੂਲਤਾਂ ਹੁੰਦੀਆਂ ਹਨ ਉਥੇ ਹੀ ਗਰੀਬ ਮਹਿਲਾਵਾਂ ਨੂੰ ਮਾਂ ਬਣਨ ਤੋਂ ਬਾਅਦ ਕੋਈ ਵੀ ਅਜਿਹੀ ਸਹੂਲਤ ਨਹੀਂ ਮਿਲਦੀ ਜਿਸ ਨਾਲ ਉਸ ਨੂੰ ਬਚੇ ਦੇ ਪਾਲਣ ਤੱਕ ਸੁਖ ਹਾਸਿਲ ਹੋ ਸਕੇ।
ਉਥੇ ਹੀ ਕੁਝ ਲੋਕਾਂ ਨੇ ਕਿਹੈ ਕਿ ਮਹਿਜ਼ ਤਸਵੀਰ ਸਾਂਝੀ ਕਰਨ ਨਾਲ ਹੀ ਸਭ ਹਲ ਨਹੀਂ ਹੁੰਦਾ। ਬਲਕਿ ਇਸ ਹਿਲਾ ਨੂੰ ਲੱਭ ਕੇ ਇਸ ਦੀ ਮਦਦ ਕਰਨੀ ਚਾਹੀਦੀ ਹੈ।ਦਸਣਯੋਗ ਹੈ ਕਿ ਇਹ ਤਸਵੀਰ ਵਾਇਰਲ ਹੋ ਕੇ ਈ ਲੋਕਾਂ ਤਕ ਪਹੁੰਚ ਰਹੀ ਹੈ ਪਾਰ ਇਹ ਕਿਥੇ ਈਦ ਹੈ ਅਤੇ ਮਹਿਲਾ ਕੌਣ ਹੈ ਅਜੇ ਇਸਦਾ ਪਤਾ ਨਹੀਂ ਲੱਗਿਆ। ਪਰ ਮਦਦ ਕਰਨ ਵਾਲੇ ਲੋਕ ਇਸ ਮਹਿਲਾ ਨੂੰ ਲੱਭ ਕੇ ਮਦਦ ਕਰਨਾ ਚਾਹ ਰਹੇ ਹਨ।