ਚੱਲਦੀ ਕਾਰ ਨੂੰ ਲੱਗੀ ਅੱਗ, ਚਾਲਕ ਦਾ ਵਾਲ-ਵਾਲ ਹੋਇਆ ਬਚਾਅ

By  Ravinder Singh September 19th 2022 03:16 PM

ਪਟਿਆਲਾ : ਪਟਿਆਲਾ ਦੇ ਸੂਲਰ ਬਾਈਪਾਸ ਦੇ ਨਜ਼ਦੀਕ ਇਕ ਚੱਲਦੀ ਗੱਡੀ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ। ਪਟਿਆਲਾ ਦੇ ਖ਼ਾਲਸਾ ਮੁਹੱਲਾ ਦੇ ਰਹਿਣ ਵਾਲੇ ਤਰਸੇਮ ਕੁਮਾਰ ਨਾਮੀ ਵਿਅਕਤੀ ਦੀ ਅੱਜ ਪਟਿਆਲਾ ਸੂਲਰ ਰੋਡ ਦੇ ਨਜ਼ਦੀਕ ਬਾਈਪਾਸ ਉਤੇ ਚੱਲਦੀ ਗੱਡੀ ਨੂੰ ਸ਼ਾਰਟ ਸਰਕਟ ਨਾਲ ਅਚਾਨਕ ਅੱਗ ਲੱਗ ਗਈ ਤੇ ਬੜੀ ਮੁਸ਼ੱਕਤ ਤੋਂ ਬਾਅਦ ਕਾਰ ਚਾਲਕ ਤਰਸੇਮ ਕੁਮਾਰ ਗੱਡੀ ਵਿਚੋਂ ਬਾਹਰ ਨਿਕਲਿਆ ਤੇ ਉਸ ਨੇ ਤੁਰੰਤ ਫਾਇਰ ਬ੍ਰਿਗੇਡ ਦੀ ਟੀਮ ਨੂੰ ਸੂਚਿਤ ਕੀਤਾ। ਚੱਲਦੀ ਕਾਰ ਨੂੰ ਲੱਗੀ ਅੱਗ, ਚਾਲਕ ਦਾ ਵਾਲ-ਵਾਲ ਹੋਇਆ ਬਚਾਅਸੂਚਨਾ ਮਿਲਣ ਉਤੇ ਮੌਕੇ ਉਤੇ ਫਾਇਰ ਬ੍ਰਿਗੇਡ ਦੀ ਟੀਮ ਨੇ ਸਮੇਂ ਸਿਰ ਇਸ ਗੱਡੀ ਨੂੰ ਲੱਗੀ ਅੱਗ 'ਤੇ ਕਾਬੂ ਪਾਇਆ। ਬੇਸ਼ੱਕ ਇਸ ਹਾਦਸੇ ਦੌਰਾਨ ਕੋਈ ਜਾਨੀ ਨੁਕਸਾਨ ਹੋਣ ਤੋਂ ਤਾਂ ਬਚਾਅ ਹੋ ਗਿਆ ਤੇ ਕੋਈ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਪਰ ਅੱਗ ਲੱਗਣ ਕਾਰਨ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਕਾਬਿਲੇਗੌਰ ਹੈ ਕਿ ਚਾਰ ਪਹੀਆ ਵਾਹਨਾਂ ਅਤੇ ਦੋ ਪਹੀਆ ਵਾਹਨਾਂ ਨੂੰ ਅੱਗ ਲੱਗਣ ਕਾਰਨ ਬਹੁਤ ਸਾਰੇ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਅਗਸਤ ਦੇ ਆਖਰ ਵਿਚ ਪਿੰਡ ਜੇਠੂਕੇ ਕੋਲ ਬਠਿੰਡਾ-ਚੰਡੀਗੜ੍ਹ ਹਾਈਵੇ (Highway) ਉਤੇ ਇਕ ਚੱਲਦੀ ਕਾਰ ਨੂੰ ਅੱਗ ਲੱਗ ਗਈ ਸੀ। ਇਹ ਵੀ ਪੜ੍ਹੋ : ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੁਰਬ ਸਬੰਧੀ ਸਮਾਗਮਾਂ ਦੀ ਹੋਈ ਸ਼ੁਰੂਆਤ ਕਾਰ ਅੱਗ ਨਾਲ ਸੜ ਕੇ ਸੁਆਹ ਹੋ ਗਈ ਸੀ। ਕਾਰ ਚਾਲਕ ਦਾ ਬਚਾਅ ਹੋ ਗਿਆ ਸੀ। ਕਾਰ ਚਾਲਕ ਦਾ ਕਹਿਣਾ ਸੀ ਕਿ ਅਸੀਂ ਬਰਨਾਲੇ ਤੋਂ ਬਠਿੰਡਾ ਆ ਰਹੇ ਸੀ। ਅਚਾਨਕ ਇਕ ਮੋਟਰਸਾਈਕਲ ਸਵਾਰ ਨੇ ਦੱਸਿਆ ਕਿ ਉਨ੍ਹਾਂ ਦੀ ਕਾਰ ਨੂੰ ਅੱਗ ਲੱਗ ਗਈ ਤਾਂ ਉਹ ਤੁਰੰਤ ਕਾਰ ਵਿਚੋਂ ਬਾਹਰ ਨਿਕਲ ਆਏ ਅਤੇ ਉਨ੍ਹਾਂ ਦਾ ਬਚਾਅ ਹੋ ਗਿਆ ਸੀ। ਰਿਪੋਰਟ-ਗਗਨਦੀਪ ਆਹੂਜਾ -PTC News  

Related Post