ਸੂਚਨਾ ਕਮਿਸ਼ਨ ਕੋਲ ਪਹੁੰਚਿਆਂ ਦਲਜੀਤ ਸਿੰਘ ਅੰਮੀ ਦੀ ਨਿਯੁਕਤੀ ਦਾ ਮਾਮਲਾ

By  Pardeep Singh July 12th 2022 06:32 PM -- Updated: July 12th 2022 06:33 PM

ਪਟਿਆਲਾ: ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਸਾਲ 2001 ਤੋਂ ਸਹਾਇਕ ਲੋਕ ਸੰਪਰਕ ਅਫਸਰ ਵਜੋਂ ਸੇਵਾ ਨਿਭਾ ਰਹੇ, 1998 ਬੈਚ ਦੇ ਸਾਬਕਾ ਭਾਰਤੀ ਸੂਚਨਾ ਸੇਵਾ ਅਧਿਕਾਰੀ ਡਾ. ਹਰਮਿੰਦਰ ਸਿੰਘ ਖੋਖਰ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਪ੍ਰਸ਼ਾਸਨ ਤੇ ਸੂਚਨਾ ਦੇ ਅਧਿਕਾਰ ਐਕਟ, 2005 ਤਹਿਤ ਦਲਜੀਤ ਸਿੰਘ ਅੰਮੀ ਦੀ ਐਜ਼ੂਕੇਸਨਲ ਮਲਟੀਮੀਡੀਆ ਰਿਸਰਚ ਸੈਟਰ ਦੇ ਡਾਇਰੈਕਟਰ ਵਜੋਂ ਕੀਤੀ ਗਈ ਨਿਯੁਕਤੀ ਸਬੰਧੀ ਮੰਗੀ ਗਈ ਜਾਣਕਾਰੀ ਅਤੇ ਦਸਤਾਵੇਜ਼ ਜਾਣ-ਬੁੱਝ ਕੇ ਨਾ ਦੇਣ ਦਾ ਮਾਮਲਾ ਹੁਣ ਪੰਜਾਬ ਰਾਜ ਸੂਚਨਾ ਕਮਿਸ਼ਨ ਦੇ ਕੋਲ ਪਹੁੰਚਾ ਦਿੱਤਾ ਗਿਆ ਹੈ। ਡਾ. ਹਰਮਿੰਦਰ ਸਿੰਘ ਖੋਖਰ ਨੇ ਇਸ ਸਬੰਧੀ ਪੰਜਾਬ ਰਾਜ ਸੂਚਨਾਂ ਕਮਿਸ਼ਨ, ਚੰਡੀਗੜ੍ਹ ਦੇ ਮੁੱਖ ਸੂਚਨਾਂ ਕਮਿਸ਼ਨਰ ਨੂੰ ਭੇਜੀ ਇੱਕ ਸਿਕਾਇਤ ਵਿੱਚ ਦੋਸ਼ ਲਗਾਇਆ ਕਿ ਪੰਜਾਬੀ ਯੂਨੀਵਰਸਿਟੀ ਦੇ ਰਜਿਸਟਰਾਰ ਅਤੇ ਜਨ ਸੂਚਨਾ ਅਧਿਕਾਰੀ ਵੱਲੋਂ ਦਲਜੀਤ ਸਿੰਘ ਅੰਮੀ ਦੀ ਨਿਯੁਕਤੀ ਸਬੰਧੀ ਮੰਗੀ ਗਈ ਸੂਚਨਾ ਅਤੇ ਦਸਤਾਵੇਜ਼ ਜਾਣਬੁੱਝ ਕੇ ਚਾਰ ਮਹੀਨੇ ਬੀਤ ਜਾਣ ਤੋਂ ਬਾਅਦ ਵੀ ਨਹੀ ਦਿੱਤੇ ਗਏ। ਡਾ. ਖੋਖਰ ਨੇ ਇਲਜ਼ਾਮ ਲਗਾਇਆ ਕਿ ਮੰਗੀ ਸੂਚਨਾ ਨਾ ਦੇਣ ਕਾਰਨ ਅੰਮੀ ਦੀ ਐਜ਼ੂਕੇਸਨਲ ਮਲਟੀਮੀਡੀਆ ਰਿਸਰਚ ਸੈਟਰ ਦੇ ਡਾਇਰੈਕਟਰ ਵਜੋਂ ਕੀਤੀ ਗਈ ਨਿਯੁਕਤੀ ਸ਼ੱਕੀ ਜਾਪ ਰਹੀ ਹੈ । ਡਾ. ਖੋਖਰ ਅਨੁਸਾਰ ਉਨ੍ਹਾਂ ਨੇ ਵੀ ਇਸ ਅਸਾਮੀ ਲਈ ਅਪਲਾਈ ਕੀਤਾ ਸੀ ਅਤੇ ਉਹਨਾਂ ਦੀ ਯੋਗਤਾ ਅਤੇ ਤਜ਼ਰਬਾ ਦਲਜੀਤ ਸਿੰਘ ਅੰਮੀ ਤੋਂ ਵੱਧ ਹੋਣ ਕਾਰਨ, ਉਹ ਇਸ ਅਸਾਮੀ ਲਈ ਮਜ਼ਬੂਤ ਦਾਅਵੇਦਾਰ ਹਨ। ਡਾ. ਹਰਮਿੰਦਰ ਸਿੰਘ ਖੋਖਰ ਨੇ ਮੁੱਖ ਸੂਚਨਾ ਕਮਿਸ਼ਨਰ, ਪੰਜਾਬ ਨੂੰ ਭੇਜੀ ਆਪਣੀ ਸ਼ਿਕਾਇਤ ਵਿੱਚ ਕਿਹਾ ਕਿ ਉਨ੍ਹਾਂ ਵੱਲੋਂ ਯੂਨੀਵਰਸਿਟੀ ਦੇ ਜਨ ਸੂਚਨਾ ਅਧਿਕਾਰੀ (ਰਜਿਸਟਰਾਰ) ਵੱਲੋ ਮੰਗੀ ਸੂਚਨਾ ਨਾ ਦੇਣ ਕਾਰਨ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਅਤੇ ਅਪੀਲੈਟ ਅਥਾਰਟੀ ਨੂੰ ਇੱਕ ਅਪੀਲ ਵੀ ਭੇਜੀ ਗਈ ਸੀ, ਜਿਸਦੇ ਬਾਵਜ਼ੂਦ ਉਨ੍ਹਾਂ ਨੂੰ ਯੂਨੀਵਰਸਿਟੀ ਵੱਲੋ ਮੰਗੀ ਗਈ ਸੂਚਨਾਂ ਨਹੀ ਦਿੱਤੀ ਗਈ । ਹੁਣ ਮਜ਼ਬੂਰਨ ਉਹਨਾਂ ਨੂੰ ਇਸ ਸਬੰਧੀ ਪੰਜਾਬ ਰਾਜ ਸੂਚਨਾ ਕਮਿਸਨ, ਚੰਡੀਗੜ੍ਹ ਵਿਖੇ ਮੰਗੀ ਗਈ ਸੂਚਨਾ ਅਤੇ ਦਸਤਾਵੇਜ਼ ਲੈਣ ਲਈ ਕੇਸ ਦਾਇਰ ਕਰਨਾ ਪਿਆ ਹੈ। ਡਾ. ਖੋਖਰ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਯੂਨੀਵਰਸਿਟੀ ਗ੍ਰਾਂਟ ਕਮਿਸਨ ਦੇ ਪੰਜਾਬੀ ਯੂਨੀਵਰਸਿਟੀ ਵਿੱਚ ਚੱਲ ਰਹੇ ਐਜ਼ੂਕੇਸਨਲ ਮਲਟੀਮੀਡੀਆ ਰਿਸਰਚ ਸੈਟਰ ਨਾਮੀ ਪ੍ਰਾਜੈਕਟ ਵਿੱਚ ਟਰਮ ਬੇਸ ਤੇ ਤੈਨਾਤ ਕੀਤੇ ਗਏ ਪ੍ਰੋਬੇਸ਼ਨ ਤੇ ਚੱਲ ਰਹੇ ਅਤੇ ਬਿਨ੍ਹਾਂ ਕਿਸੇ ਲੋਕ ਸੰਪਰਕ ਦੀ ਯੋਗਤਾ, ਤਜ਼ਰਬੇ ਅਤੇ ਸੀਨੀਆਰਤਾ ਤੋਂ ਮਾਣਯੋਗ ਪੰਜਾਬ ਰਾਜ ਅਨੂਸੁਚਿਤ ਜਾਤੀਆਂ ਕਮਿਸਨ (ਪੰਜਾਬ ਸਰਕਾਰ) ਦੇ ਹੁਕਮਾਂ ਦੀ ਅਦੂਲੀ ਕਰਕੇ ਗੈਰ ਕਾਨੂੰਨੀ ਤਰੀਕੇ ਨਾਲ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਡਾਇਰੈਕਟਰ ਲੋਕ ਸੰਪਰਕ ਦਾ ਵਾਧੂ ਚਾਰਜ਼ ਦੇਖ ਰਹੇ ਦਲਜੀਤ ਸਿੰਘ ਅੰਮੀ ਦੀ ਨਿਯੁਕਤੀ ਸਬੰਧੀ ਉਨ੍ਹਾਂ ਵੱਲੋ ਪੰਜਾਬੀ ਯੂਨੀਵਰਸਿਟੀ ਦੇ ਰਜਿਸਟਰਾਰ ਤੋਂ ਕੁਝ ਸੂਚਨਾ ਅਤੇ ਦਸਤਾਵੇਜ਼ ਮੰਗੇ ਗਏ ਸਨ । ਡਾ. ਖੋਖਰ ਨੇ ਦੱਸਿਆ ਕਿ ਇਹ ਸੂਚਨਾ ਅਤੇ ਦਸਤਾਵੇਜ਼ ਲੈਣ ਲਈ ਉਨ੍ਹਾਂ ਵੱਲੋ ਲੋੜੀਦੀ ਫੀਸ ਵੀ ਭਰੀ ਗਈ ਸੀ । ਇਸ ਸਬੰਧੀ ਡਾ. ਖੋਖਰ ਨੇ ਅੱਗੇ ਦੱਸਿਆ ਕਿ ਉਹਨਾਂ ਨੇ ਪੰਜਾਬੀ ਯੂਨੀਵਰਸਿਟੀ ਦੇ ਰਜਿਸਟਰਾਰ ਅਤੇ ਜਨ ਸੂਚਨਾ ਅਧਿਕਾਰੀ ਨੂੰ ਮਿਤੀ 23 ਫਰਵਰੀ, 2022 ਨੂੰ ਲਿਖਿਆ ਸੀ ਕਿ ਪੰਜਾਬੀ ਯੂਨੀਵਰਸਿਟੀ ਵੱਲੋਂ ਵਿਗਿਆਪਨ ਨੰਬਰ 6982 ਡੀਪੀਆਰ ਮਿਤੀ 21 ਅਗਸਤ, 2021 ਰਾਂਹੀ ਭਰੀ ਗਈ ਐਜ਼ੂਕੇਸਨਲ ਮਲਟੀਮੀਡੀਆ ਰਿਸਰਚ ਸੈਟਰ ਦੇ ਡਾਇਰੈਕਟਰ ਦੀ ਅਸਾਮੀ ਲਈ ਗਠਿਤ ਕੀਤੀ ਗਈ ਸ਼ਾਰਟ ਲਿਸਟਿੰਗ ਕਮੇਟੀ ਦੀ ਬਣਤਰ ਅਤੇ ਸ਼ਾਰਟ ਲਿਸਟਿੰਗ ਕਮੇਟੀ ਵੱਲੋਂ ਕੀਤੀ ਕਾਰਵਾਈ ਦੀ ਕਾਪੀ ਉਨ੍ਹਾਂ ਨੂੰ ਦਿੱਤੀ ਜਾਵੇ ।ਇਸ ਤੋਂ ਇਲਾਵਾ ਉਹਨਾਂ ਵੱਲੋਂ ਇਸ ਅਸਾਮੀ ਨੂੰ ਭਰਨ ਲਈ ਗਠਿਤ ਕੀਤੀ ਗਈ ਚੋਣ ਕਮੇਟੀ ਦੀ ਬਣਤਰ ਅਤੇ ਚੋਣ ਕਮੇਟੀ ਦੀ ਕਾਰਵਾਈ ਦੀ ਕਾਪੀ ਵੀ ਮੰਗੀ ਗਈ ਸੀ । ਇਸ ਅਸਾਮੀ ਲਈ ਚੁਣੇ ਗਏ ਉਮੀਦਵਾਰ ਦਲਜੀਤ ਸਿੰਘ ਅੰਮੀ ਵੱਲੋ ਭਰੇ ਗਏ ਫਾਰਮ ਅਤੇ ਫਾਰਮ ਨਾਲ ਲਗਾਏ ਗਏ ਸਾਰੇ ਸਰਟੀਫਿਕੇਟਾਂ ਦੀਆਂ ਕਾਪੀਆਂ ਤੋਂ ਇਲਾਵਾ ਦਲਜੀਤ ਸਿੰਘ ਅੰਮੀ ਨੂੰ ਜਾਰੀ ਕੀਤੇ ਗਏ ਨਿਯੁਕਤੀ ਪੱਤਰ ਦੀ ਕਾਪੀ ਵੀ ਡਾ. ਖੋਖਰ ਵੱਲੋਂ ਮੰਗੀ ਗਈ ਸੀ । ਡਾ. ਹਰਮਿੰਦਰ ਸਿੰਘ ਖੋਖਰ ਨੇ ਇਸ ਸਬੰਧੀ ਪੰਜਾਬੀ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਅਤੇ ਅਪੀਲੈਟ ਅਥਾਰਟੀ ਨੂੰ ਮੰਗੀ ਸੂਚਨਾ ਦਿਵਾਉਣ ਲਈ ਮਿਤੀ 26 ਮਈ, 2022 ਨੂੰ ਇੱਕ ਅਪੀਲ ਵੀ ਕੀਤੀ ਸੀ, ਪ੍ਰਤੂੰ ਇਸਦੇ ਬਾਵਜੂਦ ਯੂਨੀਵਰਸਿਟੀ ਦੇ ਜਨ ਸੂਚਨਾ ਅਧਿਕਾਰੀ ਵੱਲੋ ਮੰਗੀ ਗਈ ਜਾਣਕਾਰੀ ਸੂਚਨਾ ਦੇ ਅਧਿਕਾਰ ਐਕਟ, 2005 ਤਹਿਤ ਮਿਥਿੱਆ ਸਮਾਂ ਬੀਤਣ ਤੋਂ ਬਾਅਦ ਵੀ ਵੱਲੋਂ ਨਹੀ ਦਿੱਤੀ ਗਈ । ਇਹ ਵੀ ਪੜ੍ਹੋ:ਸਿਮਰਜੀਤ ਬੈਂਸ ਦੀਆਂ ਮੁਸ਼ਕਲਾਂ ਵਧੀਆ, ਇਕ ਹੋਰ ਮਾਮਲਾ ਦਰਜ -PTC News

Related Post