ਅੰਦੋਲਨ ਨੂੰ ਨਵੀਂ ਲੀਹ ਦੇਵੇਗੀ ਪੰਜਾਬ 'ਚ ਹੋਣ ਵਾਲੀ ਮਹਾਪੰਚਾਇਤ

By  Jagroop Kaur February 9th 2021 10:43 AM

ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇਸ਼ ਭਰ ਦੇ ਕਿਸਾਨ ਜੁਟੇ ਹੋਏ ਹਨ , ਕਿਸਾਨਾਂ ਵੱਲੋਂ ਅਤੇ ਆਮ ਜਨਤਾ ਵੱਲੋਂ ਮੋਦੀ ਸਰਕਾਰ ਵੱਲੋਂ ਲਿਆਂਦੇ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪੂਰੇ ਦੇਸ਼ ਅੰਦਰ ਕਿਸਾਨ ਅੰਦੋਲਨ ਚਲਾਇਆ ਜਾ ਰਿਹਾ ਹੈ। ਕਿਸਾਨ ਅੰਦੋਲਨ ਦੀ ਚੜ੍ਹਦੀ ਕਲਾ ਅਤੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਪੰਜਾਬ 'ਚ ਪਹਿਲੀ ਸਰਬ ਸਮਾਜ ਮਹਾਂਪੰਚਾਇਤ ਦਾ ਆਯੋਜਨ 15 ਫਰਵਰੀ ਨੂੰ ਦਾਣਾ ਮੰਡੀ ਜਗਰਾਓਂ ’ਚ ਕੀਤਾ ਜਾ ਰਿਹਾ ਹੈ।Protesting Farmer Died ਪੜ੍ਹੋ ਹੋਰ ਖ਼ਬਰਾਂ : ਪ੍ਰਧਾਨ ਮੰਤਰੀ ਨੇ ਕਿਹਾ – MSP ਸੀ, ਹੈ ਅਤੇ ਰਹੇਗਾ , ਕਿਸਾਨ ਅੰਦੋਲਨ ਨੂੰ ਖ਼ਤਮ ਕਰਨ ਦੀ ਕੀਤੀ ਅਪੀਲ  ਇਸ ਮੌਕੇ ਵਧੇਰੇ ਜਾਣਕਾਰੀ ਦਿੰਦੇ ਹੋਏ ਪੰਜਾਬੀ ਗਾਇਕ ਕਨਵਰ ਗਰੇਵਾਲ, ਹਰਫ਼ ਚੀਮਾ, ਬੱਬਲ ਰਾਏ, ਜੱਸੀ ਗਿੱਲ, ਗੀਤਕਾਰ ਜਗਦੇਵ ਮਾਨ, ਜੀਤੀ ਅਟਵਾਲ ਆਦਿ ਕਲਾਕਾਰ ਪਹੁੰਚ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਅਮਰਜੀਤ ਸਿੰਘ ਬਰਾੜ, ਸਮਾਜਸੇਵੀ ਪ੍ਰੀਤਮ ਸਿੰਘ ਅਖਾੜਾ ਅਤੇ ਐਡਵੋਕੇਟ ਮਹਿੰਦਰ ਸਿੰਘ ਸਿੱਧਵਾਂ ਨੇ ਦੱਸਿਆ ਕਿ ਜਿਸ ਤਰ੍ਹਾਂ ਯੂ. ਪੀ., ਹਰਿਆਣਾ ਅਤੇ ਰਾਜਸਥਾਨ 'ਚ ਕਿਸਾਨ ਅੰਦੋਲਨ ਨੂੰ ਹੋਰ ਪ੍ਰਚੰਡ ਕਰਨ ਲਈ ਮਹਾਂਪੰਚਾਇਤਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ, ਉਸੇ ਹੀ ਤਰਜ਼ ’ਤੇ ਪੰਜਾਬ ਅੰਦਰ ਇਹ ਪਹਿਲੀ ਮਹਾਂਪੰਚਾਇਤ ਜਗਰਾਓਂ ਵਿਖੇ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।Farmers dies at Tikri Border , cremation today in Nihal Singh Walaਪੜ੍ਹੋ ਹੋਰ ਖ਼ਬਰਾਂ : ਲਾਲ ਕਿਲ੍ਹਾ ਹਿੰਸਾ ਮਾਮਲੇ ‘ਚ ਨਾਮਜਦ ਦੀਪ ਸਿੱਧੂ ਚੜ੍ਹਿਆ ਪੁਲਿਸ ਅੜਿੱਕੇ ਇਸ ਮੌਕੇ ਉਨ੍ਹਾਂ ਦੱਸਿਆ ਕਿ ਇਹ ਪੰਚਾਇਤ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਬੁੱਧੀਜੀਵੀ, ਕਿਸਾਨ, ਮਜ਼ਦੂਰ, ਦੁਕਾਨਦਾਰ, ਆੜ੍ਹਤੀ, ਕਾਰੋਬਾਰੀ ਜਾਂ ਕੋਈ ਵੀ ਸਿਆਸੀ ਪਾਰਟੀ ਦਾ ਨੁਮਾਇੰਦਾ ਆਪਣੀ ਪਾਰਟੀ ਝੰਡੇ ਤੋਂ ਬਿਨਾਂ ਇਸ ਮਹਾਂਪੰਚਾਇਤ ’ਚ ਆਪਣੀ ਸ਼ਮੂਲੀਅਤ ਕਰ ਸਕਦਾ ਹੈ ਪਰ ਉੱਥੇ ਕਿਸਾਨ ਅੰਦੋਲਨ ਤੋਂ ਬਿਨਾਂ ਕਿਸੇ ਪਾਰਟੀ ਦੇ ਏਜੰਡੇ ਦਾ ਪ੍ਰਚਾਰ ਨਹੀਂ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਇਸ ਸਰਬ ਸਮਾਜ ਮਹਾਂਪੰਚਾਇਤ ਦੀ ਅਗਲੀ ਮੀਟਿੰਗ ਜਲਦੀ ਕੀਤੀ ਜਾਵੇਗੀ।

Related Post