ਪੰਜਾਬ ਦੇ ਇਨ੍ਹਾਂ ਸਰਕਾਰੀ ਮੁਲਾਜ਼ਮਾਂ ਦੀਆਂ ਛੁੱਟੀਆਂ ਹੋਈਆ ਰੱਦ

By  Pardeep Singh August 19th 2022 03:21 PM -- Updated: August 19th 2022 05:35 PM

ਚੰਡੀਗੜ੍ਹ: ਪੰਜਾਬ ਵਿੱਚ ਲੰਪੀ ਸਕਿਨ ਬਿਮਾਰੀ ਕਾਰਨ ਅਣਗਿਣਤ ਪਸ਼ੂਆਂ ਦੀ ਮੌਤ ਹੋ ਚੁੱਕੀ ਹੈ। ਲੰਪੀ ਸਕਿਨ ਬਿਮਾਰੀ ਨੂੰ ਲੈ ਕੇ ਜਿੱਥੇ ਸਰਕਾਰ ਵੱਲੋਂ ਪਸ਼ੂਆਂ ਨੂੰ ਵੈਸਕੀਨ ਲਗਾਉਣ ਦੀ ਮੁਹਿੰਮ ਵਿੱਢੀ ਹੋਈ ਹੈ, ਉਥੇ ਹੀ ਦੂਜੇ ਪਾਸੇ ਸਰਕਾਰੀ ਮੁਲਾਜ਼ਮਾਂ ਦੀਆਂ ਛੁੱਟੀਆਂ ਵੀ ਰੱਦ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ।

ਲੰਪੀ ਸਕਿਨ ਬਿਮਾਰੀ ਦੀ ਰੋਕਥਾਮ ਲਈ ਹਾਈ ਕੋਰਟ 'ਚ ਜਨਹਿਤ ਪਟੀਸ਼ਨ ਦਾਇਰ

ਮੋਹਾਲੀ ਦੇ ਡਾਇਰੈਕਟਰ ਪਸ਼ੂ ਵਿਭਾਗ ਵੱਲੋਂ ਵੈਟਰਨਰੀ ਸਟਾਫ਼ ਦੀਆਂ ਛੁੱਟੀਆਂ ਉੱਤੇ ਰੋਕ ਲਗਾਉਂਦੇ ਹੋਏ ਸਾਰੇ ਐਤਵਾਰ ਅਤੇ ਗਜ਼ਟਿਡ ਛੁੱਟੀਆਂ ਵਾਲੇ ਦਿਨ ਵੀ ਡਿਊਟੀ ਤੇ ਹਾਜ਼ਰ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ। ਸਰਕਾਰੀ ਹੁਕਮਾਂ ਮੁਤਾਬਿਕ ਵੈਟਰਨਰੀ ਸਟਾਫ਼ ਆਮ ਦਿਨਾਂ ਵਾਂਗ ਕੰਮ ਕਰੇਗਾ ਅਤੇ ਪੋਲੀਕਲੀਨਿਕ ਵਿੱਚ ਵੀ ਆਮ ਦਿਨਾਂ ਵਾਂਗ ਸਵੇਰੇ ਅਤੇ ਸ਼ਾਮ ਦੋਵੇਂ ਸ਼ਿਫਟਾਂ ਵਿੱਚ ਕੰਮ ਹੋਵੇਗਾ।

 ਲੰਪੀ ਸਕਿਨ ਬਿਮਾਰੀ ਦਾ ਕਹਿਰ: ਜੇਕਰ ਤੁਹਾਡੇ ਜਾਨਵਰਾਂ ਨੂੰ ਵੀ ਹੈ ਲੰਪੀ ਸਕਿਨ ਬਿਮਾਰੀ ਤੇ ਜਾਣੋ ਇਸ ਦੇ ਲੱਛਣ ਤੇ ਉਪਾਅ

ਦੱਸ ਦੇਈਏ ਕਿ ਲੰਪੀ ਸਕਿਨ ਬਿਮਾਰੀ ਵਿੱਚ ਪਸ਼ੂਆਂ ਨੂੰ ਬੁਖਾਰ ਹੋ ਜਾਂਦਾ ਹੈ। ਇਸ ਦੇ ਨਾਲ ਹੀ ਭਾਰ ਘਟਣਾ, ਲਾਰ ਵਗਣਾ, ਅੱਖਾਂ ਅਤੇ ਨੱਕ ਵਗਣਾ, ਦੁੱਧ ਘੱਟਣਾ ਸ਼ੁਰੂ ਹੋ ਜਾਂਦਾ ਹੈ। ਜਾਨਵਰਾਂ ਦੇ ਸਰੀਰ 'ਤੇ ਵੱਖ-ਵੱਖ ਤਰ੍ਹਾਂ ਦੀਆਂ ਗੰਢੀਆਂ ਦਿਖਾਈ ਦੇਣ ਲੱਗਦੀਆਂ ਹਨ। ਉਨ੍ਹਾਂ ਦੇ ਸਰੀਰ ਵਿੱਚ ਗੰਢਾਂ ਹਨ। ਮਾਦਾ ਪਸ਼ੂ ਵੀ ਇਸ ਬਿਮਾਰੀ ਕਾਰਨ ਬਾਂਝਪਨ, ਗਰਭਪਾਤ, ਨਿਮੋਨੀਆ ਅਤੇ ਲੰਗੜੇਪਨ ਦਾ ਸ਼ਿਕਾਰ ਹੋ ਸਕਦੇ ਹਨ।



ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਬਿਮਾਰੀ ਦੀ ਰੋਕਥਾਮ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਚਾਨਣਾ ਪਾਉਂਦਿਆਂ ਵਿਭਾਗ ਦੇ ਪ੍ਰਮੁੱਖ ਸਕੱਤਰ ਵਿਕਾਸ ਪ੍ਰਤਾਪ ਨੇ ਦੱਸਿਆ ਕਿ ਪੰਜਾਬ ਵਿੱਚ 25.31 ਲੱਖ ਗਾਵਾਂ ਅਤੇ 40.15 ਲੱਖ ਮੱਝਾਂ ਹਨ। ਬਿਮਾਰੀ ਨਾਲ ਹੁਣ ਤੱਕ 74,325 ਪਸ਼ੂਆਂ ਦੇ ਪ੍ਰਭਾਵਿਤ ਹੋਣ ਦਾ ਸ਼ੰਕਾ ਹੈ ਅਤੇ 39,248 ਪਸ਼ੂ ਸਿਹਤਮੰਦ ਹੋਏ ਹਨ ਜਦਕਿ ਸੂਬੇ ਵਿੱਚ ਬੀਮਾਰੀ ਨਾਲ ਹੁਣ ਤੱਕ 3359 ਮੌਤਾਂ ਰਿਪੋਰਟ ਹੋਈਆਂ ਹਨ ਪਰ ਇਹ ਪੁਸ਼ਟੀ ਨਹੀਂ ਹੋਈ ਕਿ ਇਹ ਮੌਤਾਂ ਲੰਪੀ ਸਕਿਨ ਨਾਲ ਹੋਈਆਂ ਹਨ।


Lumpy Skin disease grips Punjab; govt shuts cattle markets


ਇਹ ਵੀ ਪੜ੍ਹੋ:Himachal monsoon season 2022: 213 ਲੋਕਾਂ ਦੀ ਮੌਤ, 1130 ਕਰੋੜ ਦਾ ਨੁਕਸਾਨ



-PTC News

Related Post