ਪੰਜਾਬੀ ਸਾਹਿਤ ਦੇ ਵੱਡੇ ਥੰਮ ਡਾ. ਗੁਰਬਖ਼ਸ਼ ਸਿੰਘ ਫ਼ਰੈਂਕ ਨਹੀਂ ਰਹੇ

By  Pardeep Singh April 14th 2022 03:17 PM

ਚੰਡੀਗੜ੍ਹ: ਪੰਜਾਬੀ ਸਾਹਿਤ ਦੇ ਵੱਡੇ ਥੰਮ ਡਾ. ਗੁਰਬਖ਼ਸ਼ ਸਿੰਘ ਫਰੈਂਕ ਨਹੀਂ ਰਹੇ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਪ੍ਰੋਫ਼ੈਸਰ ਹਨ। ਪੰਜਾਬੀ ਚਿੰਤਨ ਦੀ ਦੁਨੀਆਂ ਵਿੱਚ ਫਰੈਂਕ ਦੀ ਕਾਰਜਸ਼ੀਲਤਾ ਦਾ  ਸਮਾਂ ਵੀਹਵੀਂ ਸਦੀ ਦਾ ਨੌਵਾਂ ਦਹਾਕਾ ਰਿਹਾ ਅਤੇ ਇਨ੍ਹਾਂ ਵੱਲੋਂ ਕੀਤਾ ਗਿਆ ਕੰਮ ਇਕ ਵਿਲੱਖਣ ਹੈ ਜਿਸਦਾ ਪੰਜਾਬੀ ਸਾਹਿਤ ਵਿੱਚ ਵੱਡਾ ਸਥਾਨ ਹੈ। ਮਾਸਕੋ ਪ੍ਰਗਤੀ ਪ੍ਰਕਾਸ਼ਨ ਸਥਾਪਤ ਹੋਇਆ ਤਾਂ ਉਹ ਉੱਥੇ ਚਲੇ ਗਏ। ਇੰਸਟੀਚੂਟ ਆਫ ਓਰੀਐਂਟਲ ਸਟੱਡੀਜ਼ ਵਿਚ ਪੀ. ਐੱਚ. ਡੀ. ਕਰਨ ਲਈ ਉਨ੍ਹਾਂ ਪਹਿਲਾਂ ਰੂਸੀ ਭਾਸ਼ਾ ਵਿਚ ਐੱਮ. ਏ. ਕੀਤੀ ਤੇ ਫਿਰ ਕਰਤਾਰ ਸਿੰਘ ਦੁੱਗਲ ਦੀਆਂ ਕਹਾਣੀਆਂ ਉੱਤੇ ਖੋਜ ਕਰ ਕੇ ਅਕਾਦਮਿਕ ਡਾਕਟਰ ਬਣੇ। 1975 ਵਿਚ ਆਪਣਾ ਖੋਜ ਕਾਰਜ ਖ਼ਤਮ ਕਰਨ ਤੋਂ ਬਾਅਦ ਉਹ ਇੱਕੋ ਇਕ ਪਹਿਲੇ ਪੰਜਾਬੀ ਲੇਖਕ ਹਨ। ਜਿਨ੍ਹਾਂ ‘ਰੂਸੀ-ਪੰਜਾਬੀ ਸ਼ਬਦਕੋਸ਼’ ਤਿਆਰ ਕੀਤਾ। ਉਹ 1969 ਈ. ਤੋਂ 1976 ਤਕ ਸੋਵੀਅਤ ਯੂਨੀਅਨ ਵਿਖੇ ਅਨੁਵਾਦ ਦਾ ਕਾਰਜ ਕਰਦੇ ਰਹੇ ਪਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਪ੍ਰੋਫੈਸਰ ਬਣਨ ਤੋਂ ਬਾਅਦ ਇਕ ਵਾਰ ਫਿਰ ਉਨ੍ਹਾਂ ਮਾਸਕੋ ਜਾ ਕੇ ਇਕ ਪ੍ਰੋਜੈਕਟ ਉੱਤੇ ਕੰਮ ਕੀਤਾ। 1995 ਤਕ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੀ ਚੇਅਰਮੈਨਸ਼ਿਪ ਕਰਦਿਆਂ ਸੇਵਾ-ਮੁਕਤ ਹੋਏ। ਸੱਭਿਆਚਾਰ ਤੇ ਨਿੱਕੀ ਕਹਾਣੀ ਉਨ੍ਹਾਂ ਦੇ ਅਧਿਆਪਨ ਤੇ ਖੋਜ ਦੇ ਖੇਤਰ ਰਹੇ। ਸੱਭਿਆਚਾਰ ਤੇ ਪੰਜਾਬੀ ਸੱਭਿਆਚਾਰ ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ ‘ਸਾਹਿਤ ਦੀ ਸੰਬਾਦਕਤਾ ਅਤੇ ਹੋਰ ਲੇਖ’, ਅਤੇ ‘ਸੰਬਾਦ-1 1984’, ਸਿਰਲੇਖ ਦੀਆਂ ਪੁਸਤਕਾਂ ਉਨ੍ਹਾਂ ਦੇ ਅਧਿਆਪਨ-ਜੀਵਨ ਦੀ ਦੇਣ ਹਨ। ਰੂਸੀ ਸਾਹਿਤ ਦੇ ਸਿਰਜਣਾਤਮਕ ਪਰਿਵੇਸ਼ ਦੀ ਮੌਲਿਕ ਸੂਝ  ਡਾ. ਫਰੈਂਕ ਦੀ ਅਨੁਵਾਦਕ ਮੁਹਾਰਤ ਨੂੰ ਬਲ ਬਖਸ਼ਿਆ। ਉਹ ਰੂਸੀ ਗਲਪ ਦੇ ਬਿਰਤਾਂਤਕ ਵਾਤਾਵਰਨ ਨੂੰ ਹੂਬਹੂ ਉਲਥਾਉਣ ਦੀ ਕਲਾਕਾਰੀ ਵਿਚ ਕਾਮਿਲ ਕਲਮਕਾਰ ਹਨ। ਟਾਲਸਟਾਏ ਦੀ ‘ਪਾਦਰੀ ਸੇਰਗਈ’ ਅਤੇ ਲੇਰਮੇਨਤੋਵ ਦੀ ‘ਸਾਡੇ ਸਮੇਂ ਦਾ ਇਕ ਨਾਇਕ’ ਉਨ੍ਹਾਂ ਦੀਆਂ ਅਨੁਵਾਦਿਤ ਦੋ ਹੋਰ ਕਿਤਾਬਾਂ ਵੀ ਜ਼ਿਕਰਯੋਗ ਹਨ। ‘ਫ਼ਿਲਾਸਫੀ ਕੀ ਹੈ?’ ਸਮੇਤ ਉਨ੍ਹਾਂ ਰੂਸੀ ਭਾਸ਼ਾ ਤੋਂ ਪੰਜਾਬੀ ਜ਼ੁਬਾਨ ਵਿਚ ਲਗਪਗ ਤਿੰਨ ਦਰਜਨ ਪੁਸਤਕਾਂ ਦਾ ਤਰਜਮਾ ਕੀਤਾ ਹੈ।ਡਾਕਟਰ ਫਰੈਂਕ ਨੇ ਬਹੁਤ ਸਾਰੇ ਸਾਹਿਤ ਨੂੰ ਪੰਜਾਬੀ ਵਿੱਚ ਅਨੁਵਾਦ ਕੀਤਾ ਅਤੇ ਉਹ ਸਾਹਿਤ ਨੇ ਸਾਨੂੰ ਵਿਸ਼ਵ ਭਰ ਦੀ ਭਰਪੂਰ ਜਾਣਕਾਰੀ ਦਿੱਤੀ। ਇਹ ਵੀ ਪੜ੍ਹੋ:ਡਾ. ਅੰਬੇਦਕਰ ਦੇ 131ਵੇਂ ਜਨਮ ਦਿਵਸ ਮੌਕੇ ਸ਼ਹੀਦ ਕਾਂਸ਼ੀ ਰਾਮ ਮੈਮੋਰੀਅਲ ਕਾਲਜ 'ਚ ਹੋਇਆ ਸੈਮੀਨਾਰ -PTC News

Related Post