ਸਹਿਕਾਰੀ ਸਭਾਵਾਂ ਦਾ ਕਰਜ਼ ਨਾ ਮੋੜਨ ਵਾਲੇ ਕਿਸਾਨਾਂ 'ਤੇ ਕੱਸਿਆ ਜਾਵੇਗਾ ਸਰਕਾਰੀ ਸ਼ਿਕੰਜਾ

By  Jasmeet Singh April 20th 2022 12:29 PM -- Updated: April 20th 2022 01:21 PM

ਚੰਡੀਗੜ੍ਹ, 20 ਅਪ੍ਰੈਲ 2022: ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਾਲ 2017 ਤੋਂ ਪੰਜਾਬ ਦੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦੀ ਸਕੀਮ ਚਲਾਈ ਗਈ ਸੀ। ਪਰ ਇਸ ਸਕੀਮ ਅਧੀਨ ਦਰਮਿਆਨੀ ਤੋਂ ਛੋਟੇ ਕਿਸਾਨਾਂ ਦਾ 2 ਲੱਖ ਤੱਕ ਦਾ ਕਰਜ਼ਾ ਮੁਆਫ਼ ਕੀਤਾ ਗਿਆ। ਹਾਲਾਂਕਿ ਉਨ੍ਹਾਂ ਵਿਚੋਂ ਜਿਨ੍ਹਾਂ ਕਿਸਾਨਾਂ ਦਾ ਕਰਜ਼ ਹੋਰ ਵੱਧ ਸੀ ਉਹ ਜਿਉਂ ਦਾ ਤਿਉਂ ਰਿਹਾ। ਇਹ ਵੀ ਪੜ੍ਹੋ: ਪੋਟਾਸ਼ ਬਲਾਸਟ ਮਾਮਲੇ 'ਚ ਵੱਡੀ ਕਰਵਾਈ, ਪੁਲਿਸ ਨੇ ਗਿਰਫ਼ਤਾਰ ਕੀਤੇ ਨਾਬਾਲਿਗ ਬੱਚੇ Gandhis solely responsible for Congress rout in recent polls in 5 states, says Captain Amarinder ਕਾਂਗਰਸ ਦੇ 5 ਸਾਲ ਦੇ ਰਾਜ ਦਰਮਿਆਨ ਪਹਿਲਾਂ ਕੈਪਟਨ ਵਾਅਦੇ ਕਰਦੇ ਰਹੇ ਵੀ ਸਾਰੇ ਕਿਸਾਨਾਂ ਦੇ ਕਰਜ਼ੇ ਮੁਆਫ਼ ਹੋਣਗੇ ਪਰ ਅਫ਼ਸੋਸ ਪਾਰਟੀ ਦੀ ਉਥਲ-ਪੁਥਲ 'ਚ ਫਸੇ ਕੈਪਟਨ ਨੂੰ ਪਾਰਟੀ ਨੇ ਮੁੱਖ ਮੰਤਰੀ ਦੀ ਕੁਰਸੀ ਤੋਂ ਹੀ ਸਾਫ਼ ਕਰਤਾ। ਆਖ਼ਰੀ ਚਾਰ ਮਹੀਨੇ ਕੈਪਟਨ ਦੀ ਕੁਰਸੀ ਸਾਂਭਣ ਵਾਲੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਆਪਣੀ ਸਰਕਾਰ ਦੇ ਵਾਅਦੇ ਦੁਹਰਾਏ ਲੇਕਿਨ ਕਿਸਾਨਾਂ ਨਾਲ ਕੀਤਾ ਕਰਜ਼ਾ ਮੁਆਫ਼ੀ ਦਾ ਵਾਅਦਾ ਵਫ਼ਾ ਨਾ ਕੀਤਾ ਗਿਆ। ED to question ex-CM Channi ਹਾਲਾਤ ਹੁਣ ਇੰਜ ਬਣ ਚੁੱਕੇ ਨੇ ਕਿ ਕੁਝੱਕ ਦਰਮਿਆਨੀ ਅਤੇ ਛੋਟੇ ਕਿਸਾਨਾਂ ਦੇ ਕਰਜ਼ੇ ਮੁਆਫ਼ੀ ਤੋਂ ਇਲਾਵਾ ਬਹੁਤੇ ਵੱਡੇ ਅਤੇ ਦਰਮਿਆਨੀ ਕਿਸਾਨਾਂ ਦੇ ਸਿਰਾਂ 'ਤੇ ਹੱਲੇ ਵੀ ਕਰਜ਼ਾ ਚੜ੍ਹਿਆ ਹੋਇਆ ਹੈ। ਸੱਤਾ 'ਤੇ ਕਾਬਜ਼ ਹੋਈ 'ਆਪ' ਸਰਕਾਰ ਨੇ ਆਪਣੇ ਮੈਨੀਫੈਸਟੋ ਵਿਚ ਕਰਜ਼ਾ ਮੁਆਫ਼ੀ ਨੂੰ ਲੈ ਕੇ ਕੋਈ ਵਾਅਦਾ ਨਹੀਂ ਕੀਤਾ ਸੀ, ਜਿਸਤੋਂ ਬਾਅਦ ਹੁਣ ਸੂਬੇ ਭਰ ਵਿਚ ਪਿਛਲੀ ਸਰਕਾਰ ਦੇ ਵਾਅਦਾ ਵਫ਼ਾ ਨਾ ਹੋਣ ਤੋਂ ਬਾਅਦ ਬਹੁਤੀ ਗਿਣਤੀ ਵਿਚ ਕਿਸਾਨ ਬੈਂਕਾਂ ਵੱਲੋਂ ਡਿਫਾਲਟਰ ਘੋਸ਼ਿਤ ਕਰ ਦਿੱਤੇ ਗਏ ਹਨ। ਉਹ ਤਾਂ ਕਰਜ਼ਾ ਮੁਆਫੀ ਨੂੰ ਲੈ ਕੇ ਪਿਛਲੀ ਸਰਕਾਰ ਦੇ ਭਰੋਸੇ 'ਤੇ ਸਨ ਜਿਸ ਕਰਕੇ ਉਨ੍ਹਾਂ ਕਿਸ਼ਤਾਂ ਵੀ ਨਹੀਂ ਉਤਾਰੀਆਂ। ਹੁਣ ਉਨ੍ਹਾਂ ਕੋਲ ਦੋ ਹੀ ਰਾਹ ਬਚੇ ਨੇ ਜਾਂ ਤਾਂ ਕਰਜ਼ੇ ਅਧੀਨ ਗਿਰਵੀ ਪਈਆਂ ਆਪਣੀ ਜ਼ਮੀਨਾਂ ਨੂੰ ਦੁੱਗਣਾ ਬਿਆਜ ਅਦਾ ਕਰ ਕੇ ਛੜਵਾਇਆ ਜਾਵੇ ਨਹੀਂ ਤਾਂ ਜੇਲ੍ਹ 'ਚ ਕਣਕ ਪੀਸਣ ਦੀ ਤਿਆਰੀ ਕੀਤੀ ਜਾਵੇ। ਹਾਲਾਤ ਇਹ ਹੋ ਚੁੱਕੇ ਨੇ ਕਿ ਪੰਜਾਬ ਸਰਕਾਰ ਹੁਣ ਕਰਜ਼ਾਈ ਕਿਸਾਨਾਂ ਖ਼ਿਲਾਫ਼ ਵਾਰੰਟ ਜਾਰੀ ਕਰਨ ਦੀ ਤਿਆਰੀ ਵਿੱਚ ਹੈ। ਸਹਿਕਾਰੀ ਸਭਾਵਾਂ ਦਾ ਕਰਜ਼ ਨਾ ਮੋੜਨ ਵਾਲੇ ਕਿਸਾਨਾਂ 'ਤੇ ਸ਼ਿਕੰਜਾ ਕੱਸਣ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ। ਸੰਯੁਕਤ ਸਮਾਜ ਮੋਰਚਾ ਦੇ ਬੁਲਾਰੇ ਰਵਨੀਤ ਸਿੰਘ ਬਰਾੜ ਨੇ ਵੀ ਟਵੀਟ ਕਰ ਕੇ ਇਹ ਜਾਣਕਾਰੀ ਸਾਂਝੀ ਕੀਤੀ ਹੈ, ਉਨ੍ਹਾਂ ਲਿਖਿਆ "ਕਿਸਾਨ ਨੂੰ ਸਰਕਾਰ ਦਾ ਪਹਿਲਾ ਤੋਹਫ਼ਾ।ਕਿਸਾਨ ਜਥੇਬੰਦੀਆਂ ਨੇ ਲੰਬੀ ਜੱਦੋ ਜਹਿਦ ਕਰਨ ਤੋਂ ਬਾਅਦ ਬਰਨਾਲਾ ਸਰਕਾਰ ਵੇਲੇ ਸਹਿਕਾਰੀ ਐਕਟ ਦੀ ਧਾਰਾ 67 ਏ ਸਸਪੈਂਡ ਕਰਵਾਈ ਸੀ , ਪਰ ਹੁਣ ਪੰਜਾਬ ਸਰਕਾਰ ਨੇ 67ਏ ਦੀ ਅਧੀਨ ਕਿਸਾਨਾਂ ਦੀ ਗਿ੍ਰਫਤਾਰੀ ਦੇ ਵਰੰਟ ਜਾਰੀ ਕੀਤੇ ਨੇ । ਅਸੀ ਮੰਗ ਕਰਦੇ ਹਾਂ ਕਿ ਇਹ ਫੈਸਲਾ ਵਾਪਿਸ ਲਿਆ ਜਾਵੇ।" ਇਹ ਵੀ ਪੜ੍ਹੋ: ‘ਆਪ’ ਦੇ ਸਾਬਕਾ ਆਗੂ ਕੁਮਾਰ ਵਿਸ਼ਵਾਸ ਦੇ ਘਰ ਪੰਜਾਬ ਪੁਲਿਸ ਨੇ ਕੀਤੀ ਰੇਡ ਬਰਾੜ ਦਾ ਕਹਿਣਾ ਹੈ ਕਿ ਧਾਰਾ 67-ਏ ਅਧੀਨ ਕਿਸਾਨਾਂ ਦੀ ਗਿਰਫਤਾਰੀ ਲਈ ਵਿਭਾਗ ਦੇ ਮੁਲਾਜ਼ਮਾਂ ਨੂੰ ਜ਼ੁਬਾਨੀ ਫ਼ਰਮਾਨ ਜਾਰੀ ਕੀਤੇ ਗਏ ਹਨ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਕਿਸਾਨ ਸਿਆਸੀ ਸਾਜ਼ਿਸ਼ ਦਾ ਸ਼ਿਕਾਰ ਬਣ ਚੁੱਕੇ ਹਨ ਤੇ ਕਈ ਆਗੂਆਂ ਦਾ ਦਾਅਵਾ ਹੈ ਕਿ ਕਿਸਾਨਾਂ ਨੂੰ ਹੁਣ ਗਿਰਫਤਾਰੀ ਦਾ ਡਰ ਵੀ ਸਤਾਉਣ ਲੱਗ ਪਿਆ ਹੈ। -PTC News

Related Post