ਮਨੁੱਖਾਂ 'ਚ ਪਹਿਲੀ ਵਾਰ ਪਾਇਆ ਗਿਆ 'H3N8 ਬਰਡ ਫਲੂ', ਚੀਨ 'ਚ ਦਰਜ ਹੋਇਆ ਪਹਿਲਾ ਕੇਸ
ਬੀਜਿੰਗ: ਪਹਿਲੀ ਵਾਰ ਕਿਸੇ ਇਨਸਾਨ ਦੇ ਅੰਦਰ H3N8 ਬਰਡ ਫਲੂ ਦੀ ਲਾਗ ਪਾਈ ਗਈ ਹੈ। ਜਾਣਕਾਰੀ ਮੁਤਾਬਕ ਚੀਨ ਦੇ ਹੇਨਾਨ ਸੂਬੇ 'ਚ ਬਰਡ ਫਲੂ ਦੇ H3N8 ਸਟ੍ਰੇਨ ਨਾਲ ਪਹਿਲਾ ਮਨੁੱਖੀ ਇਨਫੈਕਸ਼ਨ ਦਰਜ ਕੀਤਾ ਗਿਆ ਹੈ। ਇਹ ਜਾਣਕਾਰੀ ਮੰਗਲਵਾਰ ਨੂੰ ਮੀਡੀਆ ਰਿਪੋਰਟ ਤੋਂ ਮਿਲੀ। ਇਸ ਦੇ ਨਾਲ ਹੀ ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ (ਐੱਨ.ਐੱਚ.ਸੀ.) ਵੱਲੋਂ ਜਾਰੀ ਬਿਆਨ 'ਚ ਇਸ ਮਾਮਲੇ ਦਾ ਐਲਾਨ ਕੀਤਾ ਗਿਆ। ਪਰ ਇਸ ਦੇ ਨਾਲ ਹੀ ਕਿਹਾ ਗਿਆ ਕਿ ਲੋਕਾਂ ਵਿੱਚ ਇਸ ਦੇ ਫੈਲਣ ਦਾ ਖ਼ਤਰਾ ਘੱਟ ਹੈ। ਇਸ ਲਈ ਡਰਨ ਦੀ ਕੋਈ ਗੱਲ ਨਹੀਂ ਹੈ। H3N8 ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਨੇ ਕਿਹਾ ਕਿ ਇੱਕ ਚਾਰ ਸਾਲ ਦਾ ਲੜਕਾ ਇਸ ਤੋਂ ਪੀੜਤ ਸੀ। NHC ਦੇ ਅਨੁਸਾਰ, ਬੱਚੇ ਨੂੰ ਬੁਖਾਰ ਸਮੇਤ ਕਈ ਲੱਛਣਾਂ ਦੇ ਵਿਕਾਸ ਤੋਂ ਬਾਅਦ H3N8 ਵਾਇਰਸ ਨਾਲ ਪੋਜ਼ਟਿਵ ਪਾਇਆ ਗਿਆ ਸੀ। ਰਾਹਤ ਦੀ ਗੱਲ ਇਹ ਹੈ ਕਿ ਉਸ ਦੇ ਸੰਪਰਕ ਵਿਚ ਆਉਣ ਵਾਲਾ ਕੋਈ ਵੀ ਵਿਅਕਤੀ ਇਸ ਵਾਇਰਸ ਦੀ ਲਪੇਟ ਵਿਚ ਨਹੀਂ ਆਇਆ। NHC ਦੇ ਅਨੁਸਾਰ, ਬੱਚਾ ਆਪਣੇ ਘਰ ਵਿੱਚ ਪਾਲੇ ਮੁਰਗੀਆਂ ਅਤੇ ਕਾਂ ਦੇ ਸੰਪਰਕ ਵਿੱਚ ਆਇਆ ਸੀ। ਜਿਸ ਤੋਂ ਬਾਅਦ ਉਸ ਵਿੱਚ ਬੁਖਾਰ ਸਮੇਤ ਕਈ ਲੱਛਣ ਦੇਖੇ ਗਏ ਅਤੇ ਜਾਂਚ ਵਿੱਚ ਉਹ ਸੰਕਰਮਿਤ ਪਾਇਆ ਗਿਆ। ਇਹ ਵੀ ਪੜ੍ਹੋ: ਪੰਜਾਬ 'ਚ ਗਰਮੀ ਨੇ ਤੋੜੇ ਸਾਰੇ ਰਿਕਾਰਡ, ਸ਼ਹਿਰਾਂ ਦਾ ਤਾਪਮਾਨ 40 ਡਿਗਰੀ ਨੂੰ ਹੋਇਆ ਪਾਰ ਸਿਹਤ ਕਮਿਸ਼ਨ ਨੇ ਕਿਹਾ ਕਿ H3N8 ਵੇਰੀਐਂਟ ਦੁਨੀਆ 'ਚ ਸਭ ਤੋਂ ਪਹਿਲਾਂ ਘੋੜਿਆਂ, ਕੁੱਤਿਆਂ ਅਤੇ ਪੰਛੀਆਂ 'ਚ ਪਾਇਆ ਗਿਆ ਹੈ। ਹਾਲਾਂਕਿ, H3N8 ਦਾ ਕੋਈ ਮਨੁੱਖੀ ਕੇਸ ਰਿਪੋਰਟ ਨਹੀਂ ਕੀਤਾ ਗਿਆ ਹੈ। ਯਾਨੀ ਇਹ ਦੁਨੀਆ ਦਾ ਪਹਿਲਾ ਮਨੁੱਖੀ ਕੇਸ ਹੈ। ਵੇਰੀਐਂਟ ਵਿੱਚ ਅਜੇ ਤੱਕ ਮਨੁੱਖਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸੰਕਰਮਿਤ ਕਰਨ ਦੀ ਸਮਰੱਥਾ ਨਹੀਂ ਸੀ। ਅਜਿਹੇ 'ਚ ਵੱਡੇ ਪੱਧਰ 'ਤੇ ਮਹਾਮਾਰੀ ਫੈਲਣ ਦਾ ਖਤਰਾ ਘੱਟ ਹੈ। -PTC News