ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੁਰਬ ਸਬੰਧੀ ਸਮਾਗਮਾਂ ਦੀ ਹੋਈ ਸ਼ੁਰੂਆਤ

By  Pardeep Singh September 19th 2022 01:48 PM

ਫਰੀਦਕੋਟ: ਫਰੀਦਕੋਟ ਵਿੱਚ ਬਾਰਵੀਂ ਸਦੀ ਦੇ ਮਹਾਨ ਸੂਫੀ ਸੰਤ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੁਰਬ ਦੇ ਸੰਬੰਧ ਵਿਚ ਹਰ ਸਾਲ ਮਨਾਏ ਜਾਣ ਵਾਲੇ ਸਲਾਨਾਂ ਵਿਰਾਸਤੀ ਮੇਲੇ ਦੀ ਸ਼ੁਰੂਆਤ ਫਰੀਦਕੋਟ ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਰੂਹੀ ਦੁੱਗ ਨੇ ਅੱਜ ਟਿੱਲਾ ਬਾਬਾ ਫਰੀਦ ਤੋਂ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਰਸਮੀਂ ਐਲਾਨ ਕਰ ਕੇ ਕੀਤੀ। 8 ਦਿਨ ਚੱਲਣ ਵਾਲੇ ਇਸ ਮੇਲੇ ਵਿਚ ਧਾਰਮਿਕ, ਸੱਭਿਆਚਾਰਕ, ਸਾਹਿਤਕ, ਖੇਡ ਅਤੇ ਸਮਾਜਿਕ ਸਮਾਗਮ ਹੋਣਗੇ। ਇਸ ਮੌਕੇ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਮੈਡਮ ਰੂਹੀ ਦੁੱਗ ਨੇ ਦੱਸਿਆ ਕਿ ਅੱਜ ਤੋਂ ਸ਼ੇਖ ਫਰੀਦ ਆਗਮਨ ਪੁਰਬ ਦੀ ਸ਼ੁਰੂਆਤ ਹੋ ਗਈ ਹੈ ਅਤੇ ਅੱਜ ਵਿਸੇਸ਼ ਤੌਰ ਉੱਤੇ ਸ਼ਾਮ ਵੇਲੇ ਟਿੱਲਾ ਬਾਬਾ ਫਰੀਦ ਜੀ ਵਿਖੇ ਧਾਰਮਿਕ ਸਮਾਗਮ ਹੋਣਗੇ। ਇਸ ਦੇ ਨਾਲ ਹੀ ਅੱਜ 5 ਰੋਜ਼ਾ ਸਾਹਿਤਿਕ ਮੇਲੇ ਦਾ ਆਗਾਜ਼ ਹੋਵੇਗਾ ਜਿਸ ਵਿਚ ਪੰਜਾਬੀ ਅਤੇ ਹਿੰਦੀ ਸਾਹਿਤ ਦੇ ਨਾਲ ਅੰਗਰੇਜੀ ਅਤੇ ਪ੍ਰਸ਼ਾਸਨਿਕ ਸੇਵਾਵਾਂ ਨਾਲ ਸੰਬੰਧਿਤ ਸਾਹਿਤ ਵੀ ਮੁੱਖ ਤੌਰ ਉੱਤੇ ਉਪਲੱਬਧ ਰਹੇਗਾ। ਨਾਲ ਹੀ ਉਨ੍ਹਾਂ ਮੇਲੇ ਵਿਚ ਸੇਵਾ ਕਰਨ ਵਾਲੇ ਸੇਵਾਦਾਰਾਂ ਅਤੇ ਆਮ ਸੰਗਤਾਂ ਨੂੰ ਅਪੀਲ ਕੀਤੀ ਕਿ ਮੇਲੇ ਨੂੰ ਸ਼ਾਂਤੀ ਪੂਰਵਕ ਨੇਪਰੇ ਚਾੜ੍ਹਨ ਲਈ ਸਭ ਸਹਿਯੋਗ ਕਰਨ। ਇਸ ਮੌਕੇ ਪਹੁੰਚੇ ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਫਰੀਦਕੋਟ ਵਿਖੇ ਬਾਬਾ ਫਰੀਦ ਜੀ ਦੇ ਆਗਮਨ ਸੰਬੰਧੀ ਮਨਾਏ ਜਾਣ ਵਾਲੇ ਮੇਲੇ ਦਾ ਆਗਾਜ਼ ਹੋਇਆ ਹੈ। ਉਹਨਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਗਿਣਤੀ ਵਿਚ ਪਹੁੰਚ ਕੇ ਮੇਲੇ ਦੀਆ ਰੌਣਕਾਂ ਵਧਾਉਣ ਅਤੇ ਬਾਬਾ ਫਰੀਦ ਜੀ ਦੀਆਂ ਖੁਸ਼ੀਆਂ ਦਾ ਲਾਹਾ ਲੈਣ। ਇਸ ਮੌਕੇ ਗੱਲਬਾਤ ਕਰਦਿਆਂ ਬਾਬਾ ਫਰੀਦ ਸੰਸਥਾਵਾਂ ਦੇ ਸੇਵਾਦਾਰ ਮੈਂਬਰ ਮਹੀਪ ਇੰਦਰ ਸਿੰਘ ਸੇਖੋਂ ਨੇ ਕਿਹਾ ਕਿ ਬਾਬਾ ਪਰੀਦ ਜੀ ਦੇ ਫਰੀਦਕੋਟ ਵਿਖੇ ਆਗਮਨ ਦੇ ਸੰਬੰਧ ਮਨਾਏ ਜਾਂਦੇ ਸ਼ੇਖ ਫਰੀਦ ਆਗਮਨ ਪੁਰਬ ਦਾ ਅੱਜ ਆਗਾਜ ਹੋਇਆ ਹੈ । 8 ਦਿਨ ਚੱਲਣ ਵਾਲੇ ਇਸ ਵਿਰਾਸਤੀ ਮੇਲੇ ਵਿਚ ਵੱਖ ਵੱਖ ਰੰਗ ਵੇਖਣ ਨੂੰ ਮਿਲਣਗੇ ਅੱਤੇ ਵੱਡੀ ਗਿਣਤੀ ਵਿਚ ਸੰਗਤਾਂ ਦੇਸ਼ਆਂ ਵਿਦੇਸ਼ਾਂ ਤੋਂ ਨਤਮਸਤਕ ਹੋਣ ਲਈ ਆਉਣਗੀਆਂ। ਇਹ ਵੀ ਪੜ੍ਹੋ:ਗੁਰਦਾਸਪੁਰ 'ਚ ਚੋਰਾਂ ਨੇ ਦਿਨ-ਦਿਹਾੜੇ ਦਿੱਤਾ ਵਾਰਦਾਤ ਨੂੰ ਅੰਜਾਮ -PTC News

Related Post