ਮੁਲਾਜ਼ਮ ਯੂਨੀਅਨ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਬੁਲਾਇਆ ਵਿਸ਼ੇਸ਼ ਜਨਰਲ ਇਜਲਾਸ

By  Pardeep Singh June 6th 2022 01:46 PM

ਖਰੜ : ਕਲਾਸ ਫੋਰ ਗੌਰਮਿੰਟ ਇੰਪਲਾਈਜ ਯੂਨੀਅਨ ਪੰਜਾਬ ਮੁੱਖ ਦਫਤਰ 1680 ਸੈਕਟਰ 22-ਬੀ, ਚੰਡੀਗੜ੍ਹ ਦਾ ਜਨਰਲ ਇਜਲਾਸ ਸਥਾਨ ਮਿਉਂਸੀਪਲ ਖਰੜ ਪਾਰਕ ਵਿਖੇ ਹੋਇਆ, ਇਸ ਵਿੱਚ ਵੱਖ-ਵੱਖ ਜਥੇਬੰਦੀਆਂ ਨੂੰ ਛੱਡ ਕੇ ਜੰਗਲਾਤ ਵਿਭਾਗ ਦੇ ਡੇਲੀਵੇਜਿਜ ਕਰਮੀਆਂ ਨੇ ਯੂਨੀਅਨ ਵਿਚ ਸ਼ਾਮਿਲ ਹੋਏ। ਜਿਸ ਵਿਚ ਮੋਹਾਲੀ ਰੋਜ, ਖਮਾਣੋ ਰੋਜ, ਖਰੜ, ਸਿਸਵਾਂ, ਡੇਰਾਬਸੀ ਅਤੇ ਰੋਪੜ ਸ਼ਾਮਲ ਸੀ। ਇਸ ਮੌਕੇ ਸੂਬਾ ਚੇਅਰਮੈਨ ਸਾਥੀ ਸੁਖਦੇਵ ਸਿੰਘ, ਸੁਰਤਾਪੁਰੀ, ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਜੰਗਲਾਤ/ ਫੈਡਰੇਸ਼ਨ ਪ੍ਰਧਾਨ ਜਗਮੋਹਨ ਨੇਲਖਾ, ਕੁਲਵਿੰਦਰ ਸਿੰਘ, ਸੁਰਜਪਾਲ ਯਾਦਵ ਅਤੇ ਨਿਸ਼ਾਨ ਸਿੰਘ ਆਦਿ ਆਗੂ ਸ਼ਾਮਿਲ ਹੋਏ। ਕਲਾਸ ਫੋਰ ਯੂਨੀਅਨ (ਜੰਗਲਾਤ ਵਿਭਾਗ ਦੇ ਕਰਮਚਾਰੀਆਂ ਦੀ ਚੋਣ ਹੋਈ। ਜਿਸ ਵਿਚ ਚੇਅਰਮੈਨ ਦਰਸ਼ਨ ਸਿੰਘ , ਪ੍ਰਧਾਨ ਮਨਤੇਜ ਸਿੰਘ , ਸੀਨੀਅਰ ਮੀਤ ਪ੍ਰਧਾਨ, ਨਿਸ਼ਾਂਤ ਸਿੰਘ, ਗੁਰਦੀਪ ਸਿੰਘ ਡੇਰਾਬਸੀ, ਗੁਰਜੰਟ ਸਿੰਘ ਮੀਤ ਪ੍ਰਧਾਨ ਹਰਸਿਮਰਨ ਦੀਪ ਸਿੰਘ, ਸਿੰਦਰ ਸਿੰਘ, ਮਨਜੀਤ ਸਿੰਘ ਖਮਾਣੇ , ਸੋਹਨ ਸਿੰਘ ਗਿਦੜਪੁਰ, ਜਰਨਲ ਸਕਤਰ ਸ਼ਾਮ ਸਿੰਘ ਸਿਸਮਾ, ਖਜਾਨਚੀ ਜਗਦੀਪ ਸਿੰਘ, ਖੇੜੀ, ਜੁਆਇੰਟ ਸਕੱਤਰ ਬਲਜੀਤ ਕੌਰ, ਸੁਖਜੀਤ ਸਿੰਘ, ਸਹਾਇਕ ਸਕੱਤਰ ਗੁਰਪ੍ਰੀਤ ਸਿੰਘ, ਕਰਨੈਲ ਸਿੰਘ ਚੁਣੇ ਗਏ ਪ੍ਰਚਾਰ ਸਕੱਤਰ ਬਲਵਿੰਦਰ ਕੌਰ ਅਤੇ ਚੀਫ ਅਡਵਾਇਜਰ ਜਗਮੋਹਨ ਨੋਲਖਾ, ਸਲਾਹਕਾਰ ਸੁਖਮਿੰਦਰ ਸਿੰਘ। ਉਪਰੋਕਤ ਤੋਂ ਇਲਾਵਾ ਜੰਗਲਾਤ ਕਾਮਿਆਂ ਨੂੰ ਪੱਕਾ ਕਰਨ ਤਨਖਾਹ ਘਟੋ-ਘਟ 21000/-ਰੁਪਏ ਕਰਨ। ਇਹ ਵੀ ਪੜ੍ਹੋ:ਪੰਜਾਬ ਸਰਕਾਰ ਵੱਲੋਂ ਜੁਲਾਈ ਤੋਂ ਇਕ ਵਾਰ ਵਰਤੋਂ 'ਚ ਆਉਣ ਵਾਲੀ ਪਲਾਸਟਿਕ 'ਤੇ ਪਾਬੰਦੀ ਲਾਉਣ ਦਾ ਐਲਾਨ -PTC News

Related Post