ਟ੍ਰੈਫਿਕ ਜਾਮ 'ਚ ਫਸੇ ਡਾਕਟਰ ਨੇ ਛੱਡੀ ਕਾਰ, 3 ਕਿਲੋਮੀਟਰ ਦੌੜ ਕੇ ਬਚਾਈ ਮਰੀਜ਼ ਦੀ ਜਾਨ

By  Ravinder Singh September 12th 2022 02:21 PM

ਬੈਂਗਲੁਰੂ : ਡਾਕਟਰਾਂ ਨੂੰ ਧਰਤੀ ਉਤੇ ਦੂਜਾ ਰੱਬ ਕਿਹਾ ਜਾਂਦਾ ਹੈ ਤੇ ਮਰੀਜ਼ਾਂ ਲਈ ਫਰਿਸ਼ਤਾ ਬਣ ਕੇ ਬਹੁੜਦੇ ਹਨ। ਬੈਂਗਲੁਰੂ ਵਿਚ ਅਜਿਹੀ ਹੀ ਇਕ ਘਟਨਾ ਵਾਪਰੀ ਹੈ। ਬੈਂਗਲੁਰੂ 'ਚ ਟ੍ਰੈਫਿਕ ਜਾਮ ਵਿਚ ਫਸੇ ਡਾਕਟਰ ਨੇ ਮਰੀਜ਼ ਦੀ ਜਾਨ ਬਚਾਉਣ ਲਈ ਕਾਰ ਨੂੰ ਸੜਕ ਉਪਰ ਛੱਡ ਕੇ ਤਿੰਨ ਕਿਲੋਮੀਟਰ ਭੱਜ ਕੇ ਹਸਪਤਾਲ ਪਹੁੰਚ ਗਿਆ। ਹਸਪਤਾਲ ਪੁੱਜ ਕੇ ਡਾਕਟਰ ਨੇ ਮਰੀਜ਼ ਦਾ ਸਫਲ ਆਪ੍ਰੇਸ਼ਨ ਕਰ ਕੇ ਉਸ ਦੀ ਜਾਨ ਬਚਾਈ। ਡਾ. ਗੋਵਿੰਦ ਨੰਦਕੁਮਾਰ ਇਕ ਗੈਸਟ੍ਰੋਐਂਟਰੋਲੋਜੀ ਸਰਜਨ ਹਨ। ਉਹ ਐਮਰਜੈਂਸੀ ਲੈਪਰੋਸਕੋਪਿਕ ਪਿੱਤੇ ਦੀ ਸਰਜਰੀ ਕਰਵਾਉਣ ਲਈ ਸਰਜਾਪੁਰ ਦੇ ਮਨੀਪਾਲ ਹਸਪਤਾਲ ਜਾ ਰਿਹਾ ਸੀ। ਜਦੋਂ ਉਹ ਹਸਪਤਾਲ ਤੋਂ 3 ਕਿਲੋਮੀਟਰ ਦੂਰ ਸੀ ਤਾਂ ਉਸ ਦੀ ਕਾਰ ਟ੍ਰੈਫਿਕ ਵਿਚ ਫਸ ਗਈ। ਟ੍ਰੈਫਿਕ ਜਾਮ 'ਚ ਫਸੇ ਡਾਕਟਰ ਨੇ ਛੱਡੀ ਕਾਰ, 3 ਕਿਲੋਮੀਟਰ ਦੌੜ ਕੇ ਬਚਾਈ ਮਰੀਜ਼ ਦੀ ਜਾਨ ਉਸਨੂੰ ਅਹਿਸਾਸ ਹੋਇਆ ਕਿ ਉਸ ਨੂੰ ਬਹੁਤ ਦੇਰੀ ਹੋ ਰਹੀ ਹੈ। ਇਸ ਕਾਰਨ ਉਸ ਨੂੰ ਮਰੀਜ਼ ਦੀ ਹਾਲਤ ਸਤਾਉਣ ਲੱਗੀ। ਉਸ ਨੇ ਗੂਗਲ ਮੈਪਸ ਦੀ ਜਾਂਚ ਕੀਤੀ, ਜਿਸ ਵਿਚ ਪਤਾ ਲੱਗਾ ਕਿ ਉਸਨੂੰ ਆਪਣੀ ਮੰਜ਼ਿਲ ਤੱਕ ਪਹੁੰਚਣ 'ਚ 45 ਮਿੰਟ ਹੋਰ ਲੱਗਣਗੇ। ਇਸ ਤੋਂ ਬਾਅਦ ਡਾਕਟਰ ਨੇ ਕਾਰ ਤੋਂ ਹੇਠਾਂ ਉਤਰ ਕੇ ਸਰਜਾਪੁਰ-ਮਰਾਠਹੱਲੀ ਸੈਕਸ਼ਨ ਤੋਂ ਹਸਪਤਾਲ ਤੱਕ ਦੌੜ ਕੇ ਸਫ਼ਰ ਪੂਰਾ ਕੀਤਾ। ਡਾਕਟਰ ਨੇ ਡਰਾਈਵਰ ਨੂੰ ਸਵੇਰੇ 10 ਵਜੇ ਹਸਪਤਾਲ ਪਹੁੰਚਣ ਦੀ ਹਦਾਇਤ ਕੀਤੀ ਸੀ ਪਰ ਅਜਿਹਾ ਨਹੀਂ ਹੋਇਆ ਤੇ ਉਹ ਬੁਰੀ ਤਰ੍ਹਾਂ ਜਾਮ 'ਚ ਫਸ ਗਏ। ਇਸ ਮਗਰੋਂ ਡਾਕਟਰ ਨੇ ਹਸਪਤਾਲ ਵੱਲ ਨੂੰ ਦੌੜ ​​ਕੇ ਆਪ੍ਰੇਸ਼ਨ ਸਫਲਤਾਪੂਰਵਕ ਪੂਰਾ ਕੀਤਾ। ਇਹ ਵੀ ਪੜ੍ਹੋ : ਫਰਾਂਸ ਦੀ ਵਿਦੇਸ਼ ਮੰਤਰੀ ਕੈਥਰੀਨ ਕੋਲੋਨਾ 14-15 ਸਤੰਬਰ ਨੂੰ ਕਰੇਗੀ ਭਾਰਤ ਦਾ ਦੌਰਾ  ਡਾਕਟਰ ਗੋਵਿੰਦਾ ਨੰਦਕੁਮਾਰ ਨੇ ਦੱਸਿਆ ਉਹ ਟ੍ਰੈਫਿਕ ਜਾਮ 'ਚ ਫਸ ਗਿਆ ਸੀ। ਮੈਨੂੰ ਚਿੰਤਾ ਸੀ ਕਿ ਸਰਜਰੀ 'ਚ ਦੇਰੀ ਹੋ ਜਾਵੇਗੀ। ਹੋਰ ਕੋਈ ਬਦਲ ਨਾ ਹੋਣ ਕਰਕੇ ਮੈਂ ਗੂਗਲ ਮੈਪਸ ਦੀ ਮਦਦ ਨਾਲ ਹਸਪਤਾਲ ਜਾਣ ਦਾ ਫ਼ੈਸਲਾ ਕੀਤਾ। ਮੈਂ ਕਾਰ ਤੋਂ ਉਤਰਿਆ ਤੇ ਸਰਜਾਪੁਰ-ਮਰਾਠਹੱਲੀ ਰੂਟ ਉਪਰ ਦੌੜ ਕੇ ਬਾਕੀ ਦਾ ਸਫ਼ਰ ਪੂਰਾ ਕਰਨ ਦਾ ਫ਼ੈਸਲਾ ਕੀਤਾ। ਦੌੜਨਾ ਮੇਰੇ ਲਈ ਆਸਾਨ ਸੀ ਕਿਉਂਕਿ ਮੈਂ ਲਗਾਤਾਰ ਜਿਮ ਕਰਦਾ ਹਾਂ। ਮੈਂ ਹਸਪਤਾਲ 3 ਕਿਲੋਮੀਟਰ ਦੌੜਿਆ ਤੇ ਸਮੇਂ ਸਿਰ ਸਰਜਰੀ ਕਰਕੇ ਮਰੀਜ਼ ਦੀ ਜਾਨ ਦੀ ਬਚਾਈ। -PTC News  

Related Post