1947 ਵੰਡ ਦੇ ਵਿਛੜੇ ਭਰਾਵਾਂ ਦੀ 73 ਸਾਲ ਬਾਅਦ ਹੋਈ ਮੁਲਾਕਾਤ, ਜਾਣੋ ਪੂਰੀ ਕਹਾਣੀ

By  Riya Bawa May 24th 2022 05:56 PM -- Updated: May 24th 2022 06:02 PM

ਅਟਾਰੀ: ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਨਾਰੋਵਾਲ ਪਾਕਿਸਤਾਨ ਵਿਖੇ ਖੁੱਲ੍ਹੇ ਦਰਸ਼ਨ ਦੀਦਾਰੇ ਲਾਂਘੇ ਰਸਤੇ ਪਿਛਲੇ ਸਾਲ ਮਿਲੇ ਦੋ ਵਿਛੜੇ ਭਰਾ ਦਾ ਮੇਲ ਹੋਣ ਤੋਂ ਬਾਅਦ ਭਾਰਤ ਰਹਿੰਦੇ ਭਰਾ ਆਪਣੇ ਪਰਿਵਾਰ ਨੂੰ ਮਿਲਣ ਲਈ ਪਾਕਿਸਤਾਨ ਗਿਆ ਸੀ। ਅੱਜ ਦੋਵੇਂ ਭਰਾ ਪਾਕਿਸਤਾਨ ਤੋਂ ਅਟਾਰੀ ਵਾਹਗਾ ਸਰਹੱਦ ਰਸਤੇ ਭਾਰਤ ਪੁੱਜੇ।  1947 ਵੰਡ ਦੇ ਵਿਛੜੇ ਭਰਾਵਾਂ ਦੀ 73 ਸਾਲ ਬਾਅਦ ਹੋਈ ਮੁਲਾਕਾਤ, ਜਾਣੋ ਪੂਰੀ ਕਹਾਣੀ ਦੱਸਣਯੋਗ ਹੈ ਕਿ ਹਬੀਬ ਉਰਫ ਸਿੱਕਾ ਖ਼ਾਨ ਦੂਸਰਾ ਭਰਾ ਜੋ ਪਾਕਿਸਤਾਨ ਵਿਖੇ ਰਹਿੰਦੇ ਸਦੀਕ ਤੇ ਹੋਰ ਬਾਕੀ ਭਰਾ ਤੇ ਪਰਿਵਾਰਕ ਮੈਂਬਰ ਪਾਕਿਸਤਾਨ ਵਿਖੇ ਰਹਿੰਦੇ ਸਨ ਜਿਨ੍ਹਾਂ ਨੂੰ 1947 ਦੀ ਵੰਡ ਤੋਂ ਬਾਅਦ ਹਬੀਬ ਉਰਫ ਸਿੱਕਾ ਖ਼ਾਨ ਮਿਲਨ ਲਈ ਪਿਛਲੇ ਦਿਨੀਂ ਭਾਰਤ ਤੋਂ ਪਾਕਿਸਤਾਨ ਅਟਾਰੀ ਵਾਹਗਾ ਸਰਹੱਦ ਰਸਤੇ ਗਏ ਸਨ। ਫੈਸਲਾਬਾਦ ਵਿਖੇ ਆਪਣੇ ਵਿਛੜੇ ਪਰਿਵਾਰ ਨਾਲ ਕੁਝ ਦਿਨ ਬਿਤਾਏ ਤੇ ਉੱਥੇ ਹੀ ਭਾਰਤੀ ਭਰਾ ਹਬੀਬ ਉਰਫ ਸਿੱਕਾ ਖਾਨ ਨੇ ਪਾਕਿਸਤਾਨ ਸਥਿਤ ਪਾਕਿਸਤਾਨੀ ਦੂਤਘਰ ਦੇ ਕੋਲੋਂ ਪਾਕਿਸਤਾਨ ਰਹਿੰਦੇ ਆਪਣੇ ਭਰਾ ਦਾ ਵੀਜ਼ਾ ਨਾਲ ਲੈ ਕੇ ਜਾਣ ਲਈ ਭਾਰਤ ਵਾਸਤੇ ਮੰਗਿਆ ਸੀ ਜਿਸ ਨੂੰ ਭਾਰਤੀ ਹਾਈ ਕਮਿਸ਼ਨ ਪਾਕਿਸਤਾਨ ਨੇ ਕਬੂਲ ਕਰ ਲਿਆ। ਅਟਾਰੀ ਵਾਹਗਾ ਸਰਹੱਦ ਰਸਤੇ ਅੱਜ ਦੋਵੇਂ ਭਰਾਵਾਂ ਦਾ ਪੁੱਜਣ ਤੇ ਪਿੰਡ ਵਾਸੀਆਂ ਵੱਲੋਂ ਤੇ ਉਸ ਦੇ ਸਾਕ ਸਬੰਧੀਆਂ ਵੱਲੋਂ ਖੁਸ਼ੀ ਖੁਸ਼ੀ ਜੀ ਆਇਆਂ ਕਿਹਾ ਗਿਆ ਹੈ ਅਤੇ ਸਨਮਾਨਤ ਕੀਤਾ ਗਿਆ ਹੈ। ਦੋਵੇਂ ਭਰਾਵਾਂ ਨੂੰ ਮਿਲਾਉਣ ਵਾਲੇ ਲਹਿੰਦੇ ਪੰਜਾਬ ਪਾਕਿਸਤਾਨ ਦੇ ਖੋਜਕਾਰ ਜਨਾਬ ਨਾਸਰ ਢਿੱਲੋਂ ਤੇ ਸਰਦਾਰ ਭੁਪਿੰਦਰ ਸਿੰਘ ਲਵਲੀ ਸ੍ਰੀ ਨਨਕਾਣਾ ਸਾਹਿਬ ਵਿਖੇ ਦੋਵੇਂ ਭਰਾਵਾਂ ਨੂੰ ਮਿਲਾਇਆ।  1947 ਵੰਡ ਦੇ ਵਿਛੜੇ ਭਰਾਵਾਂ ਦੀ 73 ਸਾਲ ਬਾਅਦ ਹੋਈ ਮੁਲਾਕਾਤ, ਜਾਣੋ ਪੂਰੀ ਕਹਾਣੀ ਉਥੇ ਹੀ ਅੱਜ ਉਨ੍ਹਾਂ ਨੂੰ ਪਾਕਿਸਤਾਨ ਤੋਂ ਭਾਰਤ ਆਉਣ ਸਮੇਂ ਲਾਹੌਰ ਤੋ ਖ਼ਰੀਦਦਾਰੀ ਕਰਵਾ ਕੇ ਸਾਰਾ ਸਾਮਾਨ ਦੇ ਕੇ ਦੋਵੇਂ ਭਰਾਵਾਂ ਨੂੰ ਭਾਰਤ ਲਈ ਰਵਾਨਾ ਕੀਤਾ। ਅਟਾਰੀ ਵਾਹਗਾ ਸਰਹੱਦ ਰਸਤੇ ਪਾਕਿਸਤਾਨ ਤੋਂ ਭਾਰਤ ਪੁੱਜਣ ਤੇ ਮੁਹੰਮਦ ਸਦੀਕ ਅਤੇ ਹਬੀਬ ਉਰਫ ਸਿੱਕਾ ਖਾਂ ਨੇ ਸਾਂਝੇ ਤੌਰ ਤੇ ਗੱਲਬਾਤ ਕਰਦਿਆਂ ਦੱਸਿਆ ਕਿ 1947 ਦੀ ਵੰਡ ਵੇਲੇ ਉਹ ਨਾਨਕੇ ਪਿੰਡ ਜਾਣ ਕਰਕੇ ਪਰਿਵਾਰ ਦੇ ਸਾਰੇ ਮੈਂਬਰ ਇਕ ਦੂਸਰੇ ਤੋਂ ਵਿਛੜ ਗਏ ਸਨ ਤੇ 72 ਤੋਂ 73 ਸਾਲ ਤਕ ਕਿਤੇ ਵੀ ਕਿਸੇ ਦਾ ਕੋਈ ਪਤਾ ਨਹੀਂ ਲੱਗਿਆ। ਇਹ ਵੀ ਪੜ੍ਹੋ:ਕਿਸਾਨਾਂ ਦੀਆਂ ਫਸਲਾਂ ਦਾ ਵਾਜਬ ਮੁੱਲ ਦਿਵਾਉਣ ਲਈ ਲੜਾਂਗੇ ਸੰਘਰਸ਼: ਗੁਰਨਾਮ ਸਿੰਘ ਚੜੂਨੀ ਉਨ੍ਹਾਂ ਦੱਸਿਆ ਕਿ ਖੋਜਕਾਰ ਪੰਜਾਬੀ ਲਹਿਰ ਦੇ ਸੰਚਾਲਕ ਨਸਰ ਢਿੱਲੋਂ ਤੇ ਭੁਪਿੰਦਰ ਸਿੰਘ ਲਵਲੀ ਵੱਲੋਂ ਉਨ੍ਹਾਂ ਦੀ ਉਨ੍ਹਾਂ ਦੇ ਪਿੰਡ ਚੱਕ 255 ਭੋਗਣਾ ਫੈਸਲਾਬਾਦ ਜ਼ਿਲ੍ਹਾ ਵਿਖੇ ਆਣ ਕੇ ਇੰਟਰਵਿਊ ਕੀਤੀ ਤੇ ਉਨ੍ਹਾਂ ਦੀ ਪੂਰੀ ਦੁਨੀਆਂ ਵਿੱਚ ਵੀਡੀਓ ਬਣਾ ਕੇ ਪਾਈ ਗਈ ਜਿਸ ਵਿਚ ਉਨ੍ਹਾਂ ਨੇ ਵਿਛੜੇ ਭਰਾ ਦਾ ਜ਼ਿਕਰ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਸਾਡਾ ਪਿੰਡ ਫੁੱਲਾਂਵਾਲ ਜ਼ਿਲ੍ਹਾ ਬਠਿੰਡਾ ਹੈ। ਉਨ੍ਹਾਂ ਦੱਸਿਆ ਕਿ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਕੋਰੋਨਾ ਮਹਾਂਮਾਰੀ ਤੋਂ ਬਾਅਦ ਖੁੱਲ੍ਹਣ ਤੋਂ ਬਾਅਦ ਇਸ ਸਿੱਖ ਧਾਰਮਿਕ ਅਸਥਾਨ ਤੇ ਦੋਵੇਂ ਭਰਾਵਾਂ ਦਾ ਮੇਲ ਹੋਇਆ। ਇਸ ਦੌਰਾਨ ਪਰਿਵਾਰਾਂ ਤੇ ਪਿੰਡ ਵਾਸੀਆਂ ਚ ਖੁਸ਼ੀ ਦੀ ਲਹਿਰ ਪਾਈ ਗਈ ਹੈ। ਉਨ੍ਹਾਂ ਦੱਸਿਆ ਕਿ ਮੁਹੰਮਦ ਸਦੀਕ ਜੋ ਪਾਕਿਸਤਾਨ ਵਿਖੇ ਰਹਿੰਦਾ ਹੈ ਉਹ ਆਪਣੇ ਭਰਾ ਨਾਲ ਅੱਜ ਪਾਕਿਸਤਾਨ ਸਥਿਤ ਭਾਰਤੀ ਦੂਤਘਰ ਵਿਚੋਂ 45 ਦਿਨ ਦਾ ਵੀਜ਼ਾ ਲਗਵਾ ਕੇ ਭਾਰਤੀ ਭਰਾ ਹਬੀਬ ਉਰਫ ਸਿੱਕਾ ਖ਼ਾਨ ਨਾਲ ਅੱਜ ਭਾਰਤ ਪੁੱਜਣ ਤੇ ਬੇਹੱਦ ਖੁਸ਼ ਹਨ। -PTC News

Related Post