ਫ਼ਰੀਦਾਬਾਦ ਨਗਰ ਨਿਗਮ ਦਾ ਕਾਰਨਾਮਾ, ਸਰਵੇ 'ਚ ਔਰਤਾਂ 196-196 ਬੱਚੇ ਪੈਦਾ ਕਰ ਰਹੀਆਂ

By  Ravinder Singh October 12th 2022 04:05 PM -- Updated: October 12th 2022 05:57 PM

ਫ਼ਰੀਦਾਬਾਦ : ਫ਼ਰੀਦਾਬਾਦ ਨਗਰ ਨਿਗਮ ਨੇ ਇਕ ਅਜਿਹਾ ਕਾਰਨਾਮਾ ਕਰ ਦਿਖਾਇਆ ਹੈ ਜੋ ਸ਼ਾਇਦ ਮਹਾਭਾਰਤ ਦੇ ਸਮੇਂ ਵੀ ਸੰਭਵ ਨਹੀਂ ਸੀ। ਮਹਾਭਾਰਤ ਵਿਚ ਤੁਸੀਂ ਸੁਣਿਆ ਹੋਵੇਗਾ ਕਿ ਕੌਰਵ 100 ਭਰਾ ਸਨ। ਫ਼ਰੀਦਾਬਾਦ ਵਿਚ ਕਈ ਅਜਿਹੀਆਂ ਔਰਤਾਂ ਹਨ, ਜਿਨ੍ਹਾਂ ਦੇ 5,10 ਜਾਂ 20 ਨਹੀਂ ਬਲਕਿ 196 ਬੱਚੇ ਹਨ। ਜਿਨ੍ਹਾਂ ਵਿਚੋਂ 98 ਲੜਕੀਆਂ ਤੇ 98 ਲੜਕੇ ਹਨ। ਇੰਨਾ ਹੀ ਨਹੀਂ ਤਿੰਨ ਗੁਆਂਢੀਆਂ ਦੇ ਬਰਾਬਰ ਬੱਚੇ ਹਨ।

ਫ਼ਰੀਦਾਬਾਦ ਨਗਰ ਨਿਗਮ ਦਾ ਕਾਰਨਾਮਾ, ਇਕ-ਇਕ ਔਰਤ ਦੇ 196 ਬੱਚੇ

ਜਦਕਿ ਕਈ ਅਜਿਹੀਆਂ ਔਰਤਾਂ ਹਨ ਜਿਨ੍ਹਾਂ ਦੇ 50,60 ਜਾਂ 70 ਬੱਚੇ ਹਨ। ਹਾਲਾਂਕਿ ਅਜਿਹਾ ਸੰਭਵ ਤਾਂ ਨਹੀਂ ਲੱਗਦਾ ਪਰ ਨਗਰ ਦੇ ਸਰਵੇ ਅਨੁਸਾਰ ਤਾਂ ਇਹ ਸੱਚ ਹੈ। ਆਰਟੀਆਈ ਰਹੀ ਮੰਗੀ ਗਈ ਜਾਣਕਾਰੀ ਵਿਚ ਹੈਰਾਨੀਜਨਕ ਖ਼ੁਲਾਸੇ ਹੋਏ ਹਨ।

ਇਹ ਵੀ ਪੜ੍ਹੋ : ਕੋਟਕਪੂਰਾ ਗੋਲੀਕਾਂਡ 'ਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਪੁੱਛਗਿੱਛ, ਪੂਰਨ ਸਹਿਯੋਗ ਦਾ ਦਿੱਤਾ ਭਰੋਸਾ

ਇਹ ਅੰਕੜੇ ਫ਼ਰੀਦਾਬਾਦ ਐਨਆਈਟੀ ਤੋਂ ਕਾਂਗਰਸ ਵਿਧਾਇਕ ਨੀਰਜ ਸ਼ਰਮਾ ਵੱਲੋਂ ਪੇਸ਼ ਕੀਤੇ ਗਏ ਹਨ ਅਤੇ ਉਨ੍ਹਾਂ ਨੇ ਇਨ੍ਹਾਂ ਅੰਕੜਿਆਂ ਨੂੰ ਪੇਸ਼ ਕਰਦੇ ਹੋਏ ਕਿਹਾ ਕਿ ਇਹ ਕੋਈ ਸਰਕਾਰੀ ਤਕਨੀਕ ਹੈ ਜਿਸ ਰਾਹੀਂ ਇਕ ਮਹਿਲਾ ਇੰਨੇ ਬੱਚੇ ਪੈਦਾ ਕਰ ਸਕਦੀ ਹੈ ਜਾਂ ਫਿਰ ਇਸ ਕੰਮ ਵਿਚ ਭਾਰੀ ਬੇਨਿਯਮੀਆਂ ਅਤੇ ਭ੍ਰਿਸ਼ਟਾਚਾਰ ਹੋਇਆ ਹੈ। ਸਰਕਾਰ ਨੂੰ ਇਨ੍ਹਾਂ ਦੋਵੇਂ ਗੱਲਾਂ ਵਿਚੋਂ ਇਕ ਗੱਲ ਤਾਂ ਸਵੀਕਾਰ ਕਰਨ ਪਵੇਗੀ। ਉਨ੍ਹਾਂ ਨੇ ਇਸ ਸਮੇਂ ਸਵਾਲੀਆਂ ਨਿਸ਼ਾਨ ਖੜ੍ਹੇ ਕੀਤੇ।


-PTC News

Related Post