‘ਆਪ’ ਦੇ ਖਾਸ ਵਿਧਾਇਕ, ਪੁਲਿਸ ਅਫਸਰ ‘ਤੇ ਰੋਅਬ, ‘ਮੇਰੇ ਬਿਨਾਂ ਹਲਕੇ 'ਚ ਤਲਾਸ਼ੀ ਨਹੀਂ’

By  Ravinder Singh July 13th 2022 06:57 PM -- Updated: July 13th 2022 07:22 PM

ਲੁਧਿਆਣਾ : ਲੁਧਿਆਣਾ ਦੇ ਸਾਊਥ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਨੇ ਅੱਜ ਏਸੀਪੀ ਉਤੇ ਆਪਣੇ ਅਹੁਦੇ ਦੇ ਰੋਅਬ ਝਾੜਿਆ। ਵਿਧਾਇਕਾ ਸਾਹਿਬਾ ਨੇ ਆਪਣੇ ਅੱਗੇ ਖੜ੍ਹੀ ਮਹਿਲਾ ਏਸੀਪੀ ਦੀ ਵਰਦੀ ਦੀ ਪਰਵਾਹ ਨਾ ਕਰਦਿਆਂ ਸੜਕ ਦੇ ਵਿਚਕਾਰ ਉਸ ਨਾਲ ਬੇਰੁਖੀ ਨਾਲ ਗੱਲਬਾਤ ਕੀਤੀ। ਜਾਣਕਾਰੀ ਅਨੁਸਾਰ ਲੁਧਿਆਣਾ ਦੇ ਸਾਊਥ ਹਲਕੇ ਦੀ ਆਮ ਆਦਮੀ ਪਾਰਟੀ ਦੀ ਵਿਧਾਇਕ ਰਜਿੰਦਰਪਾਲ ਕੌਰ ਛੀਨਾ ਨੇ ਏਸੀਪੀ ਨੂੰ ਸੜਕ ਉਤੇ ਰੋਕ ਕੇ ਦਬਕਾ ਮਾਰਿਆ। 'ਆਪ' ਵਿਧਾਇਕਾ ਨੇ ਡਿਊਟੀ 'ਤੇ ਤਾਇਨਾਤ ਏਸੀਪੀ ਨਾਲ ਬੇਰੁਖੀ ਗੱਲਬਾਤ ਕੀਤੀਵਿਧਾਇਕ ਰਜਿੰਦਰਪਾਲ ਕੌਰ ਛੀਨਾ ਨੇ ਕਿਹਾ ਕੀਹਦੇ ਕੋਲੋਂ ਪੁੱਛ ਕੇ ਮੇਰੇ ਹਲਕੇ ਵਿੱਚ ਆਏ ਹੋਏ। ਏਸੀਪੀ ਨੇ ਅੱਗੋਂ ਕਿਹਾ ਕਮਿਸ਼ਨਰ ਸਾਬ੍ਹ ਦਾ ਹੁਕਮ ਹੈ। ਵਿਧਾਇਕ ਨੇ ਅੱਗੋਂ ਆਖਿਆ ਕਮਿਸ਼ਨਰ ਸਾਹਿਬ ਨੇ ਇਹ ਵੀ ਕਿਹਾ ਸੀ ਕਿ ਹਲਕੇ ਵਿੱਚ ਪੁੱਜਣ ਸਮੇਂ ਵਿਧਾਇਕ ਨੂੰ ਨਾਲ ਰੱਖਣਾ ਹੈ। ਇਸ ਤੋਂ ਬਾਅਦ ਏਸੀਪੀ ਆਪਣੀ ਤਲਾਸ਼ੀ ਮੁਹਿੰਮ ਲਈ ਚਲੇ ਗਏ। ‘ਆਪ’ ਦੇ ਖਾਸ ਵਿਧਾਇਕ, ਪੁਲਿਸ ਅਫਸਰ ‘ਤੇ ਰੋਅਬ, ‘ਮੇਰੇ ਬਿਨਾਂ ਹਲਕੇ 'ਚ ਤਲਾਸ਼ੀ ਨਹੀਂ’ਜ਼ਿਕਰਯੋਗ ਹੈ ਕਿ ਬੀਤੇ ਦਿਨ ਦਿੱਲੀ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਅਖਿਲੇਸ਼ ਤ੍ਰਿਪਾਠੀ ’ਤੇ ਪੁਲਿਸ ਵੱਲੋਂ ਦੋ ਵਿਅਕਤੀਆਂ ਦੀ ਕਥਿਤ ਤੌਰ ’ਤੇ ਕੁੱਟਮਾਰ ਕਰਨ ਦਾ ਕੇਸ ਦਰਜ ਕੀਤਾ ਗਿਆ ਸੀ। ਪੁਲਿਸ ਨੇ ‘ਆਪ’ ਆਗੂ ਖ਼ਿਲਾਫ਼ ਜਾਂਚ ਸ਼ੁਰੂ ਕਰ ਦਿੱਤੀ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਮਾਡਲ ਟਾਊਨ ਹਲਕੇ ਤੋਂ ਅਖਿਲੇਸ਼ ਤ੍ਰਿਪਾਠੀ ਨੇ ਕਥਿਤ ਤੌਰ ’ਤੇ ਕੱਲ੍ਹ ਦੋ ਵਿਅਕਤੀਆਂ ਨਾਲ ਕੁੱਟਮਾਰ ਕੀਤੀ ਸੀ। ਇਸ ਦੌਰਾਨ ਦੋਵਾਂ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਕੁੱਟਮਾਰ ਮਗਰੋਂ ਹਸਪਤਾਲ ਦਾਖ਼ਲ ਦੋਵਾਂ ਜਣਿਆਂ ਨੇ ਆਪਣੇ ਬਿਆਨਾਂ ਵਿੱਚ ਕਿਹਾ ਕਿ ਜਦੋਂ ਇਹ ਘਟਨਾ ਵਾਪਰੀ ਤਾਂ ‘ਆਪ’ ਵਿਧਾਇਕ ਉੱਥੇ ਮੌਜੂਦ ਸੀ। ‘ਆਪ’ ਦੇ ਖਾਸ ਵਿਧਾਇਕ, ਪੁਲਿਸ ਅਫਸਰ ‘ਤੇ ਰੋਅਬ, ‘ਮੇਰੇ ਬਿਨਾਂ ਹਲਕੇ 'ਚ ਤਲਾਸ਼ੀ ਨਹੀਂ’ਦਿੱਲੀ ਭਾਜਪਾ ਦੇ ਬੁਲਾਰੇ ਪ੍ਰਵੀਨ ਸ਼ੰਕਰ ਕਪੂਰ ਨੇ ਕਿਹਾ ਹੈ ਕਿ ਮਾਡਲ ਟਾਊਨ ਵਿਧਾਨ ਸਭਾ ਹਲਕੇ ਦੇ ਇੱਕ ਨਾਗਰਿਕ ਵੱਲੋਂ ਵਿਧਾਇਕ ’ਤੇ ਇਲਾਕੇ ਦੀ ਵਿਗੜ ਰਹੀ ਸੀਵਰੇਜ ਪ੍ਰਣਾਲੀ ਦੀ ਸ਼ਿਕਾਇਤ ਕੀਤੀ ਗਈ ਤਾਂ ਵਿਧਾਇਕ ਵੱਲੋਂ ਉਨ੍ਹਾਂ ’ਤੇ ਹਮਲਾ ਕਰਨ ਦਾ ਦੋਸ਼ ਹੈਰਾਨ ਕਰਨ ਵਾਲਾ ਹੈ। ਇਸ ਘਟਨਾ ਨੇ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਚਿਹਰਾ ਬੇਪਰਦ ਕਰ ਦਿੱਤਾ ਹੈ। ਇਹ ਵੀ ਪੜ੍ਹੋ : ਸਿੱਪੀ ਸਿੱਧੂ ਕਤਲ ਕਾਂਡ ; ਮੁਲਜ਼ਮ ਕਲਿਆਣੀ ਨੂੰ ਅਦਾਲਤ ਤੋਂ ਨਹੀਂ ਮਿਲੀ ਕੋਈ ਰਾਹਤ

Related Post