'ਆਪ' ਵਿਧਾਇਕ ਨੇ ਰਿਸ਼ਵਤ ਲੈਂਦਾ ਕਾਨੂੰਗੋ ਫੜ ਕੇ ਪੁਲਿਸ ਹਵਾਲੇ ਕੀਤਾ

By  Ravinder Singh June 22nd 2022 05:39 PM

ਮਾਛੀਵਾੜਾ : ਭ੍ਰਿਸ਼ਟਾਚਾਰ ਨੂੰ ਠੱਲ ਪਾਉਣ ਲਈ ਪੰਜਾਬ ਸਰਕਾਰ ਦੀ ਲਗਾਤਾਰ ਕਾਰਵਾਈ ਦੇ ਬਾਵਜੂਦ ਅਜੇ ਵੀ ਸਰਕਾਰੀ ਮੁਲਾਜ਼ਮਾਂ ਦੇ ਬੇਪਰਵਾਹ ਹੌਸਲੇ ਇਸ ਹੱਦ ਤੱਕ ਵਧੇ ਹੋਏ ਹਨ ਕਿ ਉਹ ਅਜੇ ਵੀ ਸ਼ਰੇਆਮ ਸਰਕਾਰੀ ਡਿਊਟੀ ਉਤੇ ਤਾਇਨਾਤ ਹੋ ਕੇ ਵੀ ਲੋਕਾਂ ਤੋਂ ਉਨ੍ਹਾਂ ਦੇ ਕੰਮ ਬਦਲੇ ਰਿਸ਼ਵਤ ਲੈਣ ਤੋਂ ਨਹੀਂ ਝਿਜਕ ਰਹੇ। ਅਜਿਹਾ ਹੀ ਇਕ ਮਾਮਲਾ ਮਾਛੀਵਾੜਾ ਸਬ-ਤਹਿਸੀਲ ਵਿੱਚ ਉਸ ਸਮੇਂ ਦੇਖਣ ਨੂੰ ਮਿਲਿਆ। ਜਦੋਂ ਇੱਥੇ ਡਿਊਟੀ ਉਤੇ ਤਾਇਨਾਤ ਕਾਨੂੰਗੋ ਬਲਜੀਤ ਸਿੰਘ ਨੂੰ ਪਿੰਡ ਮਿਹਰਬਾਨ ਨਿਵਾਸੀ ਰਣਮਿੰਦਰ ਸਿੰਘ ਤੋਂ ਜ਼ਮੀਨ ਦੀ ਤਕਸੀਮ ਮਾਮਲੇ ਵਿੱਚ 15 ਹਜ਼ਾਰ ਦੀ ਰਿਸ਼ਵਤ ਸਮੇਤ ਰੰਗੇ ਹੱਥੀ ਕਾਬੂ ਕੀਤਾ ਗਿਆ। 'ਆਪ' ਵਿਧਾਇਕ ਨੇ ਰਿਸ਼ਵਤ ਲੈਂਦਾ ਕਾਨੂੰਗੋ ਫੜ ਕੇ ਪੁਲਿਸ ਹਵਾਲੇ ਕੀਤਾਇਸ ਸਬ-ਤਹਿਸੀਲ ਵਿਚ ਤਾਇਨਾਤ ਕਾਨੂੰਗੋ ਬਲਜੀਤ ਸਿੰਘ ਨੂੰ ਅੱਜ ਹਲਕਾ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ 15 ਹਜ਼ਾਰ ਰੁਪਏ ਦੀ ਕਥਿਤ ਰਿਸ਼ਵਤ ਲੈਂਦਿਆਂ ਕਾਬੂ ਕਰ ਲਿਆ। ਉਧਰ ਮਾਛੀਵਾੜਾ ਪੁਲਿਸ ਨੇ ਕਾਨੂੰਗੋ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਵਿਧਾਇਕ ਦਿਆਲਪੁਰਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੇਹਰਬਾਨ ਵਾਸੀ ਰਣਮਿੰਦਰ ਸਿੰਘ ਨੇ ਉਨ੍ਹਾਂ ਦੇ ਧਿਆਨ 'ਚ ਲਿਆਂਦਾ ਕਿ ਉਸ ਦੀ ਜ਼ਮੀਨ ਪਿੰਡ ਉਧੋਵਾਲ ਵਿਖੇ ਹੈ, ਜਿਸ ਦੀ ਤਕਸੀਮ ਅਤੇ ਦਖ਼ਲ ਵਾਰੰਟ ਲਈ ਮਾਛੀਵਾੜਾ ਦਾ ਕਾਨੂੰਗੋ ਉਸ ਕੋਲੋਂ 40 ਹਜ਼ਾਰ ਰੁਪਏ ਦੀ ਕਥਿਤ ਰਿਸ਼ਵਤ ਮੰਗੀ, ਜਿਸ ਉਤੇ ਸੌਦਾ 25 ਹਜ਼ਾਰ ਰੁਪਏ ਵਿੱਚ ਹੋ ਗਿਆ। 'ਆਪ' ਵਿਧਾਇਕ ਨੇ ਰਿਸ਼ਵਤ ਲੈਂਦਾ ਕਾਨੂੰਗੋ ਫੜ ਕੇ ਪੁਲਿਸ ਹਵਾਲੇ ਕੀਤਾਕਾਨੂੰਗੋ ਨੇ ਉਸ ਕੋਲੋਂ 10 ਹਜ਼ਾਰ ਰੁਪਏ ਪਹਿਲਾਂ ਲੈ ਲਏ ਅਤੇ ਅੱਜ ਜਦੋਂ 15 ਹਜ਼ਾਰ ਰੁਪਏ ਬਕਾਇਆ ਰਾਸ਼ੀ ਦਿੱਤੀ ਜਾਣੀ ਸੀ ਤਾਂ ਇਸ ਦੇ 500-500 ਰੁਪਏ ਦੇ ਨੋਟਾਂ ਦੀ ਉਨ੍ਹਾਂ ਵੱਲੋਂ ਫੋਟੋ ਸਟੇਟ ਕਰਵਾ ਕੇ ਰੱਖ ਲਈ ਗਈ। ਵਿਧਾਇਕ ਨੇ ਦੱਸਿਆ ਕਿ ਸ਼ਿਕਾਇਤਕਰਤਾ ਅੱਜ ਮਾਛੀਵਾੜਾ ਸਬ-ਤਹਿਸੀਲ 'ਚ ਕਾਨੂੰਗੋ ਨੂੰ ਬਾਕੀ ਰਹਿੰਦੀ 15 ਹਜ਼ਾਰ ਰੁਪਏ ਕਥਿਤ ਰਿਸ਼ਵਤ ਦੇ ਦਿੱਤੀ, ਜਿਸ ਤੋਂ ਬਾਅਦ ਉਹ ਤੁਰੰਤ ਮੌਕੇ ਉਤੇ ਪਹੁੰਚੇ। 'ਆਪ' ਵਿਧਾਇਕ ਨੇ ਰਿਸ਼ਵਤ ਲੈਂਦਾ ਕਾਨੂੰਗੋ ਫੜ ਕੇ ਪੁਲਿਸ ਹਵਾਲੇ ਕੀਤਾਕਾਨੂੰਗੋ ਦੀ ਜੇਬ 'ਚੋਂ 15 ਹਜ਼ਾਰ ਰੁਪਏ ਦੀ ਰਿਸ਼ਵਤ ਲਈ ਰਾਸ਼ੀ ਬਰਾਮਦ ਕੀਤੀ ਗਈ। ਵਿਧਾਇਕ ਦਿਆਲਪੁਰਾ ਦੀ ਛਾਪੇਮਾਰੀ ਤੋਂ ਬਾਅਦ ਮੌਕੇ ਉਤੇ ਹੀ ਡੀਐੱਸਪੀ ਸਮਰਾਲਾ ਹਰਵਿੰਦਰ ਸਿੰਘ ਖਹਿਰਾ ਤੇ ਥਾਣਾ ਮੁਖੀ ਵਿਜੈ ਕੁਮਾਰ ਵੀ ਪਹੁੰਚ ਗਏ, ਜਿਨ੍ਹਾਂ ਰਿਸ਼ਵਤ ਦੇ ਮਾਮਲੇ ਵਿੱਚ ਬਲਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਇਹ ਵੀ ਪੜ੍ਹੋ : ਸਾਬਕਾ ਫ਼ੌਜੀਆਂ ਨੇ ਅਗਨੀਪਥ ਯੋਜਨਾ ਖ਼ਿਲਾਫ਼ ਕੀਤਾ ਮੁਜ਼ਾਹਰਾ

Related Post