ਫ਼ਰੀਦਕੋਟ, 5 ਜੁਲਾਈ: ਇੰਨ੍ਹੀ ਦਿਨੀ ਫ਼ਰੀਦਕੋਟ ਦੇ ਕਈ ਮੁਹੱਲਿਆਂ 'ਚ ਖਾਸ ਕਰਕੇ ਭਾਨ ਸਿੰਘ ਕਲੋਨੀ ਅਤੇ ਪੁਰੀ ਕਲੋਨੀ ਇਲਾਕਿਆਂ 'ਚ ਚੋਰਾਂ ਨੂੰ ਲੈ ਕੇ ਲੋਕਾਂ 'ਚ ਦਹਿਸ਼ਤ ਬਣੀ ਹੋਈ ਹੈ। ਇਹ ਚੋਰ ਸ਼ਰੇਆਮ ਹਥਿਆਰਾਂ ਨਾਲ ਲੈਸ ਹੋਕੇ ਰਾਤ ਵੇਲੇ ਗਲੀਆਂ ਚ 'ਘੁੰਮਦੇ ਹੋਏ ਸੀਸੀਟੀਵੀ ਕੈਮਰਿਆਂ 'ਚ ਕੈਦ ਹੋ ਚੁੱਕੇ ਹਨ ਅਤੇ ਉਨ੍ਹਾਂ ਵੱਲੋਂ ਕਈ ਘਰਾਂ 'ਚ ਚੋਰੀ ਦੀਆਂ ਵਾਰਦਾਤਾਂ ਨੂੰ ਵੀ ਅੰਜਾਮ ਦਿੱਤਾ ਗਿਆ ਹੈ। ਇਹ ਵੀ ਪੜ੍ਹੋ: ਟੋਰਾਂਟੋ ਸਿਟੀ ‘ਚ ਕੰਮ ਕਰਦੇ 100 ਤੋਂ ਜ਼ਿਆਦਾ ਸੁਰੱਖਿਆ ਗਾਰਡ ਨੂੰ ਦਾੜੀ ਰੱਖਣ ਕਾਰਨ ਨੌਕਰੀ ਤੋਂ ਕੱਢਿਆ, WSO ਨੇ ਲਿਆ ਨੋਟਿਸ ਪੁਲਿਸ ਨੂੰ ਸ਼ਿਕਾਇਤਾਂ ਕਰਨ ਦੇ ਬਾਵਜੂਦ ਵੀ ਕੋਈ ਹਲ ਨਿਕਲਦਾ ਨਹੀਂ ਜਾਪਦਾ ਉਲਟਾ ਦਿਨ ਬਾਂ ਦਿਨ ਘਟਨਾਵਾਂ 'ਚ ਵਾਧਾ ਹੋ ਰਿਹਾ ਹੈ। ਜਿਸ ਨੂੰ ਲੈ ਕੇ ਲੋਕਾਂ ਦੀ ਚਿੰਤਾ ਕਾਫੀ ਵਧੀ ਹੋਈ ਹੈ ਖਾਸ ਕਰ ਉਨ੍ਹਾਂ ਲੋਕਾਂ ਦੀ ਜਿਨ੍ਹਾਂ ਦੇ ਘਰ 'ਚ ਸਿਰਫ਼ ਬਜ਼ੁਰਗ ਹੀ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਡਰ ਹੈ ਕੇ ਕਿਤੇ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਜਾਵੇ। ਮੁਹੱਲਾ ਨਿਵਾਸੀਆਂ ਨੇ ਮੀਡੀਆ ਕੋਲ ਅਪਣੀ ਸਮੱਸਿਆ ਰੱਖਦੇ ਹੋਏ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਇਹ ਸਿਲਸਿਲਾ ਚਲ ਰਿਹਾ ਹੈ ਕੇ ਚੋਰ ਇੱਕ ਮੁਹੱਲੇ ਤੋਂ ਨਿਕਲ ਕੇ ਦੂਜੇ ਮੁਹੱਲੇ 'ਚ ਪੁਹੰਚ ਕੇ ਘਰਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਹਨ। ਜਿਨ੍ਹਾਂ ਕੋਲ ਹੱਥਾਂ 'ਚ ਤੇਜ਼ਧਾਰ ਹਥਿਆਰ ਵੀ ਦਿਖਾਈ ਦਿੰਦੇ ਹਨ ਜਿਸ ਨਾਲ ਡਰ ਬਣਿਆ ਰਹਿੰਦਾ ਹੈ ਕੇ ਕਿਸੇ ਤੇ ਜਾਨਲੇਵਾ ਹਮਲਾ ਨਾ ਕਰ ਦੇਣ। ਉਨ੍ਹਾਂ ਕਿਹਾ ਕਿ ਅਸੀਂ ਕਈ ਘਰਾਂ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੂਟੇਜ਼ ਜਿਸ 'ਚ ਸਾਫ ਸਾਫ ਚੋਰ ਗਲੀਆਂ 'ਚ ਹਥਿਆਰਾਂ ਸਮੇਤ ਘੁੰਮਦੇ ਦਿਖਾਈ ਦਿੰਦੇ ਹਨ। ਇਹ ਵੀ ਪੜ੍ਹੋ: Sidhu Moosewala murder case: ਦੋ ਸ਼ੂਟਰਾਂ ਸਮੇਤ ਚਾਰ ਮੁਲਜ਼ਮਾਂ ਨੂੰ 8 ਦਿਨ ਦੇ ਰਿਮਾਂਡ 'ਤੇ ਭੇਜਿਆ, ਪੁਲਿਸ ਕਰੇਗੀ ਪੁੱਛਗਿੱਛ ਪੁਲਿਸ ਨੂੰ ਵੀ ਸ਼ਿਕਾਇਤ ਦਰਜ ਹੋ ਚੁੱਕੀ ਹੈ ਪਰ ਪੁਲਿਸ ਮੂਕ ਦਰਸ਼ਕ ਬਣੀ ਰਹਿੰਦੀ ਹੈ। ਪਰ ਹੁਣ ਤੱਕ ਨਾ ਤਾਂ ਕੋਈ ਚੋਰ ਫੜਿਆ ਗਿਆ ਨਾ ਹੀ ਕੋਈ ਇਲਾਕੇ 'ਚ ਗਸ਼ਤ ਯਾ ਪੁਲਿਸ ਦਾ ਪਹਿਰਾ ਵਧਾਇਆ ਗਿਆ। ਉਨ੍ਹਾਂ ਕਿਹਾ ਕਿ ਸਾਨੂੰ ਜ਼ਿਆਦਾ ਚਿੰਤਾ ਉਨ੍ਹਾਂ ਬਜ਼ੁਰਗਾਂ ਦੀ ਹੈ ਜੋ ਘਰ 'ਚ ਇਕੱਲੇ ਰਹਿੰਦੇ ਹਨ ਜਿਨ੍ਹਾਂ ਦੇ ਬੱਚੇ ਬਾਹਰ ਨੌਕਰੀ ਕਰ ਰਹੇ ਹਨ। -PTC News