ਕੈਮੀਕਲ ਦੇ ਗੋਦਾਮ ਨੂੰ ਲੱਗੀ ਭਿਆਨਕ ਅੱਗ
ਅੰਮ੍ਰਿਤਸਰ: ਤਰਨਤਾਰਨ ਰੋਡ ਉੱਤੇ ਇਕ ਕੈਮੀਕਲ ਫੈਕਟਰੀ ਦੇ ਗੋਦਾਮ ਵਿੱਚ ਅੱਗ ਲੱਗ ਗਈ। ਅੱਗ ਬੁਝਾਉ ਦਸਤੇ ਨੇ ਸੂਚਨਾ ਮਿਲਦੇ ਸਾਰ ਹੀ ਮੌਕੇ ਉੱਤੇ ਪਹੁੰਚ ਕੇ ਅੱਗ ਉੱਤੇ ਕਾਬੂ ਪਾ ਲਿਆ। ਅੱਗ ਲੱਗਣ ਦੇ ਕਾਰਨਾਂ ਦਾ ਕੁਝ ਪਤਾ ਨਹੀਂ ਲੱਗ ਸਕਿਆ ਹੈ। ਅੱਗ ਲੱਗਣ ਨਾਲ ਕਿਸੇ ਨਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਇਸ ਬਾਰੇ ਫਾਇਰ ਬ੍ਰਿਗੇਡ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਅੱਗ ਲੱਗੀ ਹੈ।ਉਨ੍ਹਾਂ ਨੇ ਕਿਹਾ ਹੈ ਅਸੀਂ ਆ ਕੇ ਵੇਖਿਆ ਇੱਥੇ ਸੋਡੀਅਮ ਦੀਆਂ ਬੋਰੀਆਂ ਪਈਆ ਹਨ। ਉਨ੍ਹਾਂ ਨੇ ਕਿਹਾ ਹੈ ਕਿ ਗੋਦਾਮ ਵਿੱਚ ਅੱਗ ਬੁਝਾਉਣ ਲਈ ਕੋਈ ਯੰਤਰ ਵੀ ਨਹੀਂ ਅਤੇ ਨਾ ਹੀ ਪਾਣੀ ਦਾ ਪ੍ਰਬੰਧ ਹੈ। ਅਧਿਕਾਰੀ ਦਾ ਕਹਿਣਾ ਹੈ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਅੰਦਾਜ਼ੇ ਨਾਲ ਕਿਹਾ ਹੈ ਜਾ ਸਕਦਾ ਹੈ ਕਿ ਅੱਗ ਸ਼ਾਰਟ ਸਰਕਟ ਨਾਲ ਲੱਗੀ ਹੈ। ਉਨ੍ਹਾਂ ਕਿਹਾ ਹੈ ਕਿ ਗੋਦਾਮ ਮਾਲਕ ਦਾ ਇੱਥੇ ਕੋਈ ਖਾਸ ਪ੍ਰਬੰਧ ਨਹੀਂ ਹੈ।ਉਨ੍ਹਾਂ ਨੇ ਕਿਹਾ ਹੈ ਬਾਕੀ ਜਾਂਚ ਤੋਂ ਬਾਅਦ ਸਾਰੀ ਤਸਵੀਰ ਸਾਹਮਣੇ ਆਵੇਗੀ। ਇਹ ਵੀ ਪੜ੍ਹੋ:ਕੋਰੋਨਾ ਹਾਲਾਤਾਂ 'ਚ ਸੁਧਾਰ ਵੇਖਦਿਆਂ ਜੇਲ੍ਹਾਂ 'ਚ ਬੰਦ ਕੈਦੀਆਂ ਨੂੰ ਪਰਿਵਾਰਾਂ ਨਾਲ ਮੁਲਾਕਾਤ ਲਈ ਆਗਿਆ ਦਿੱਤੀ ਜਾਵੇ -PTC News