ਜੋਧਪੁਰ 'ਚ ਹਿੰਸਕ ਝੜਪਾਂ ਤੋਂ ਬਾਅਦ ਵਧਿਆ ਤਣਾਅ, ਇੰਟਰਨੈੱਟ ਸੇਵਾਵਾਂ ਕੀਤੀਆਂ ਗਈਆਂ ਬੰਦ

By  Riya Bawa May 3rd 2022 09:48 AM

Violence In Jodhpur: ਈਦ-ਉਲ-ਫਿਤਰ ਅਤੇ ਅਕਸ਼ੈ ਤ੍ਰਿਤੀਆ ਤਿਉਹਾਰਾਂ ਤੋਂ ਠੀਕ ਪਹਿਲਾਂ ਸੋਮਵਾਰ ਰਾਤ ਨੂੰ ਸ਼ਹਿਰ ਵਿੱਚ ਦੋ ਭਾਈਚਾਰਿਆਂ ਦਰਮਿਆਨ ਹਿੰਸਕ ਝੜਪਾਂ ਹੋਈਆਂ। ਝੜਪ ਦੀ ਸੂਚਨਾ ਸਭ ਤੋਂ ਪਹਿਲਾਂ ਜਲੌਰੀ ਗੇਟ ਚੌਰਾਹੇ 'ਤੇ ਉਦੋਂ ਮਿਲੀ ਜਦੋਂ ਈਦ ਤੋਂ ਪਹਿਲਾਂ ਬਾਲਮੁਕੰਦ ਬਿਸਾ ਸਰਕਲ 'ਚ ਇਕ ਭਾਈਚਾਰੇ ਦੇ ਕੁਝ ਬਦਮਾਸ਼ਾਂ ਨੇ ਇਸਲਾਮੀ ਝੰਡਾ ਲਹਿਰਾਇਆ ਅਤੇ ਭਗਵਾ ਝੰਡਾ ਉਤਾਰ ਦਿੱਤਾ। ਇਸ ਦਾ ਦੂਜੇ ਭਾਈਚਾਰਿਆਂ ਦੇ ਲੋਕਾਂ ਨੇ ਵਿਰੋਧ ਕੀਤਾ। ਜਲਦੀ ਹੀ ਦੋਵਾਂ ਭਾਈਚਾਰਿਆਂ ਵਿਚਕਾਰ ਬਹਿਸ ਹਿੰਸਕ ਹੋ ਗਈ। ਪਥਰਾਅ ਦੀ ਵੀ ਸੂਚਨਾ ਮਿਲੀ ਅਤੇ ਪੁਲਿਸ ਨੇ ਭੀੜ ਨੂੰ ਖਿੰਡਾਉਣ ਲਈ ਲਾਠੀਚਾਰਜ ਕੀਤਾ। Tension in jodhpur, Jodhpur, Violence In Jodhpur, Punjabi news, Rajasthan ਦੱਸ ਦਈਏ ਕਿ ਘਟਨਾ ਦੀ ਕਵਰੇਜ ਕਰਨ ਵਾਲੇ ਮੀਡੀਆ ਕਰਮੀ ਵੀ ਪੁਲਿਸ ਦੇ ਗੁੱਸੇ ਦਾ ਸ਼ਿਕਾਰ ਹੋ ਗਏ। ਪੁਲਿਸ ਮੁਲਾਜ਼ਮਾਂ ਨੇ 4 ਮੀਡੀਆ ਕਰਮੀਆਂ ਦੀ ਕੁੱਟਮਾਰ ਕੀਤੀ। ਫਿਲਹਾਲ ਪੂਰੇ ਸ਼ਹਿਰ 'ਚ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ। ਪੁਲੀਸ ਨੇ ਤਿਉਹਾਰਾਂ ਨੂੰ ਭਾਈਚਾਰਕ ਸਾਂਝ ਨਾਲ ਮਨਾਉਣ ਦੀ ਅਪੀਲ ਕੀਤੀ ਹੈ। ਇਹ ਵੀ ਪੜ੍ਹੋ : ਪਟਿਆਲਾ ਟਕਰਾਅ ; ਸਿੰਗਲਾ ਤੇ ਭਾਰਦਵਾਜ ਨੂੰ 14 ਦਿਨ ਦੇ ਨਿਆਂਇਕ ਹਿਰਾਸਤ 'ਚ ਭੇਜਿਆ ਹਿੰਸਕ ਝੜਪਾਂ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਇਹਤਿਆਤ ਵਜੋਂ ਇੰਟਰਨੈੱਟ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਹਨ। ਜੋਧਪੁਰ ਡਿਵੀਜ਼ਨਲ ਕਮਿਸ਼ਨਰ ਹਿਮਾਂਸ਼ੂ ਗੁਪਤਾ ਵੱਲੋਂ ਜਾਰੀ ਹੁਕਮਾਂ ਵਿੱਚ ਪੂਰੇ ਜੋਧਪੁਰ ਜ਼ਿਲ੍ਹੇ ਵਿੱਚ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਜਾਣਕਾਰੀ ਮੁਤਾਬਕ ਭੀੜ ਨੂੰ ਖਿੰਡਾਉਣ 'ਚ ਲੱਗੀ ਪੁਲਸ 'ਤੇ ਵੀ ਪਥਰਾਅ ਕੀਤਾ ਗਿਆ। ਇਸ 'ਚ 4 ਪੁਲਸ ਮੁਲਾਜ਼ਮ ਜ਼ਖਮੀ ਹੋਏ ਹਨ, ਜਿਨ੍ਹਾਂ 'ਚ 2 ਐੱਸਐੱਚਓ ਅਤੇ 2 ਕਾਂਸਟੇਬਲ ਸ਼ਾਮਲ ਹਨ। ਇਸ ਦੇ ਨਾਲ ਹੀ ਇਸ ਘਟਨਾ ਦੀ ਕਵਰੇਜ ਕਰ ਰਹੇ 4 ਮੀਡੀਆ ਕਰਮੀ ਵੀ ਜ਼ਖਮੀ ਹੋ ਗਏ ਹਨ। ਫਿਲਹਾਲ ਪੂਰੇ ਸ਼ਹਿਰ 'ਚ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ, ਜਿਸ ਕਾਰਨ ਵੱਡੀ ਗਿਣਤੀ 'ਚ ਪੁਲਸ ਫੋਰਸ ਤਾਇਨਾਤ ਕੀਤੀ ਗਈ ਹੈ। ਪੁਲਿਸ ਨੇ ਤਿਉਹਾਰ ਨੂੰ ਭਾਈਚਾਰਕ ਸਾਂਝ ਨਾਲ ਮਨਾਉਣ ਦੀ ਅਪੀਲ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਜੋਧਪੁਰ ਦੇ ਜਾਲੋਰੀ ਗੇਟ ਸਰਕਲ 'ਤੇ ਪਰਸ਼ੂਰਾਮ ਜਯੰਤੀ ਦੇ ਮੱਦੇਨਜ਼ਰ ਕੁਝ ਲੋਕਾਂ ਨੇ ਭਗਵੇਂ ਝੰਡੇ ਲਗਾਏ ਸਨ। ਦੂਜੇ ਪੱਖ ਨੇ ਉਨ੍ਹਾਂ ਝੰਡਿਆਂ ਨੂੰ ਹਟਾ ਕੇ ਉਥੇ ਇਸਲਾਮਿਕ ਚਿੰਨ੍ਹ ਵਾਲੇ ਝੰਡੇ ਲਗਾ ਦਿੱਤੇ, ਜਿਸ ਤੋਂ ਬਾਅਦ ਇਹ ਸਾਰਾ ਵਿਵਾਦ ਖੜ੍ਹਾ ਹੋ ਗਿਆ। -PTC News

Related Post