ਉਦੈਪੁਰ 'ਚ ਸਿਰ ਕਲਮ ਦੀ ਘਟਨਾ ਮਗਰੋਂ ਸਥਿਤੀ ਤਣਾਅਪੂਰਨ, ਕਰਫਿਊ ਵਿਚਕਾਰ ਇੰਟਰਨੈਟ ਬੰਦ

By  Ravinder Singh June 29th 2022 08:57 AM

ਰਾਜਸਥਾਨ : ਤਾਲਿਬਾਨ ਦੇ ਮਾਰੇ ਜਾਣ ਤੋਂ ਬਾਅਦ ਉਦੈਪੁਰ 'ਚ ਵੱਖ-ਵੱਖ ਥਾਵਾਂ 'ਤੇ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ। 7 ਥਾਣਾ ਖੇਤਰਾਂ 'ਚ ਕਰਫਿਊ ਲਗਾਇਆ ਗਿਆ ਹੈ। ਪੂਰੇ ਰਾਜਸਥਾਨ ਵਿੱਚ 24 ਘੰਟੇ ਇੰਟਰਨੈਟ ਬੰਦ ਹੈ ਅਤੇ ਇੱਕ ਮਹੀਨੇ ਲਈ ਧਾਰਾ-144 ਲਾਗੂ ਹੈ। ਪ੍ਰਸ਼ਾਸਨ ਨੇ ਭੀੜ ਇਕੱਠੀ ਕਰਨ 'ਤੇ ਪਾਬੰਦੀ ਲਗਾ ਦਿੱਤੀ ਹੈ ਤੇ ਇਸ ਦੌਰਾਨ ਭਾਜਪਾ ਨੇ ਉਦੈਪੁਰ ਬੰਦ ਦਾ ਸੱਦਾ ਦਿੱਤਾ ਹੈ। ਇਸ ਦੇ ਨਾਲ ਹੀ ਬੁੱਧਵਾਰ ਸਵੇਰੇ ਉਦੈਪੁਰ ਦੇ ਮਹਾਰਾਣਾ ਭੂਪਾਲ ਸਿੰਘ ਹਸਪਤਾਲ ਦੇ ਮੁਰਦਾਘਰ 'ਚ ਕਨ੍ਹਈਆ ਲਾਲ ਦੇ ਪੋਸਟਮਾਰਟਮ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇੱਥੋਂ ਦੇ ਭੀੜ-ਭੜੱਕੇ ਵਾਲੇ ਇਲਾਕੇ ਵਿੱਚ ਅੱਜ ਦਿਨ-ਦਿਹਾੜੇ ਇੱਕ ਦਰਜੀ ਦਾ ਕਤਲ ਕੀਤੇ ਜਾਣ ਮਗਰੋਂ ਦੋ ਵਿਅਕਤੀਆਂ ਵੱਲੋਂ ਸੋਸ਼ਲ ਮੀਡੀਆ ਉਤੇ ਇਸ ਦੀ ਜ਼ਿੰਮੇਵਾਰੀ ਲੈਣ ਤੋਂ ਬਾਅਦ ਰਾਜਸਥਾਨ ਦੇ ਇਸ ਸ਼ਹਿਰ ਵਿੱਚ ਤਣਾਅ ਪੈਦਾ ਹੋ ਗਿਆ। ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਉਦੈਪੁਰ ਦੇ ਸੱਤ ਥਾਣਿਆਂ ਅਧੀਨ ਆਉਂਦੇ ਖੇਤਰਾਂ ਵਿੱਚ ਰਾਤ ਅੱਠ ਵਜੇ ਤੋਂ ਧਾਰਾ 144, ਕਰਫਿਊ ਲਾਉਣ ਤੇ 24 ਘੰਟਿਆਂ ਲਈ ਇੰਟਰਨੈੱਟ ਸੇਵਾਵਾਂ ਬੰਦ ਕਰਨ ਦਾ ਐਲਾਨ ਕੀਤਾ ਹੈ। ਇਸ ਦੌਰਾਨ ਦੇਰ ਰਾਤ ਗ੍ਰਹਿ ਮੰਤਰਾਲੇ ਨੇ ਐੱਨਆਈਏ ਟੀਮ ਉਦੈਪੁਰ ਭੇਜ ਦਿੱਤੀ ਹੈ। ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ। ਉਦੈਪੁਰ 'ਚ ਸਿਰ ਕਲਮ ਦੀ ਘਟਨਾ ਮਗਰੋਂ ਸਥਿਤੀ ਤਣਾਅਪੂਰਨ, ਕਰਫਿਊ ਵਿਚਕਾਰ ਇੰਟਰਨੈਟ ਬੰਦ ਕਤਲ ਦੇ 4 ਘੰਟੇ ਬਾਅਦ ਦੋ ਮੁਲਜ਼ਮਾਂ ਗ਼ੌਸ ਮੁਹੰਮਦ ਤੇ ਰਿਆਜ਼ ਜੱਬਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। NIA ਤੇ SIT ਉਦੈਪੁਰ ਪਹੁੰਚ ਗਈ ਹੈ। ਪੁੱਛਗਿੱਛ ਤੋਂ ਬਾਅਦ ਐਨਆਈਏ ਜਾਂਚ ਆਪਣੇ ਹੱਥਾਂ ਵਿੱਚ ਲੈ ਸਕਦੀ ਹੈ। ਐਸਆਈਟੀ ਟੀਮ 'ਚ ਏਡੀਜੀ ਅਸ਼ੋਕ ਰਾਠੌੜ ਸਮੇਤ ਚਾਰ ਲੋਕ ਉਦੈਪੁਰ ਪਹੁੰਚ ਚੁੱਕੇ ਹਨ। ਟੇਲਰ ਕਨ੍ਹਈਆ ਲਾਲ ਸਾਹੂ ਦਾ ਮੰਗਲਵਾਰ ਦੁਪਹਿਰ ਨੂੰ ਦੁਕਾਨ 'ਚ ਦਾਖਲ ਹੋ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਦੋਸ਼ੀਆਂ ਨੇ ਘਟਨਾ ਦੀ ਵੀਡੀਓ ਵੀ ਬਣਾਈ ਅਤੇ ਪ੍ਰਧਾਨ ਮੰਤਰੀ ਮੋਦੀ ਨੂੰ ਧਮਕੀ ਦਿੱਤੀ। ਕਤਲ ਤੋਂ ਬਾਅਦ ਪਰਿਵਾਰ ਨੇ ਕੁਝ ਮੰਗਾਂ ਰੱਖੀਆਂ ਸਨ। ਇਸ 'ਤੇ ਸਹਿਮਤੀ ਤੋਂ ਬਾਅਦ ਕਨ੍ਹਈਆ ਲਾਲ ਦੀ ਲਾਸ਼ ਨੂੰ ਮੁਰਦਾਘਰ 'ਚ ਰਖਵਾਇਆ ਗਿਆ ਹੈ। ਪੋਸਟਮਾਰਟਮ ਤੋਂ ਬਾਅਦ ਅੰਤਿਮ ਸੰਸਕਾਰ ਕੀਤਾ ਜਾਵੇਗਾ। ਰਿਸ਼ਤੇਦਾਰਾਂ ਨੂੰ 31 ਲੱਖ ਰੁਪਏ ਤੇ ਦੋਵਾਂ ਪੁੱਤਰਾਂ ਨੂੰ ਨੌਕਰੀ ਦੇਣ ਦਾ ਭਰੋਸਾ ਦਿੱਤਾ ਗਿਆ ਹੈ। ਥਾਣਾ ਧਨਮੰਡੀ ਦੇ ਏਐਸਆਈ ਭੰਵਰਲਾਲ ਨੂੰ ਲਾਪਰਵਾਹੀ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਉਦੈਪੁਰ 'ਚ ਸਿਰ ਕਲਮ ਦੀ ਘਟਨਾ ਮਗਰੋਂ ਸਥਿਤੀ ਤਣਾਅਪੂਰਨ, ਕਰਫਿਊ ਵਿਚਕਾਰ ਇੰਟਰਨੈਟ ਬੰਦ ਇਸ ਤੋਂ ਪਹਿਲਾਂ ਦੋਵੇਂ ਹਮਲਾਵਰ ਮੰਗਲਵਾਰ ਨੂੰ ਕੱਪੜੇ ਦਾ ਮਾਪ ਦੇਣ ਦੇ ਬਹਾਨੇ ਕਨ੍ਹਈਆ ਲਾਲ ਦੀ ਦੁਕਾਨ 'ਚ ਦਾਖਲ ਹੋਏ ਸਨ। ਇਸ ਲਈ ਉਨ੍ਹਾਂ ਨੇ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਸ ਕਾਰਨ ਉਦੈਪੁਰ ਵਿੱਚ ਦਿਨ ਭਰ ਮਾਹੌਲ ਤਣਾਅਪੂਰਨ ਬਣਿਆ ਰਿਹਾ। ਕਤਲੇਆਮ ਦੇ ਵਿਰੋਧ ਵਿਚ ਲੋਕ ਸੜਕਾਂ 'ਤੇ ਉਤਰ ਆਏ। ਮਾਮਲੇ ਤੋਂ ਨਾਰਾਜ਼ ਲੋਕਾਂ ਦੇ ਧਰਨੇ ਦੌਰਾਨ ਪ੍ਰਦਰਸ਼ਨਕਾਰੀਆਂ ਦੀ ਪੁਲਿਸ ਨਾਲ ਕਈ ਵਾਰ ਝੜਪ ਵੀ ਹੋਈ। ਉਦੈਪੁਰ ਦਾ ਸਮੁੱਚਾ ਪ੍ਰਸ਼ਾਸਨਿਕ ਅਮਲਾ ਮੌਕੇ 'ਤੇ ਮੌਜੂਦ ਰਿਹਾ। ਕਨ੍ਹਈਆ ਲਾਲ ਦਾ ਕਤਲ ਕਰਨ ਤੋਂ ਬਾਅਦ ਮੁਲਜ਼ਮ ਮੁਹੰਮਦ ਰਿਆਜ਼ ਅਤੇ ਮੁਹੰਮਦ ਗ਼ੌਸ ਆਪਣੇ ਬਾਈਕ ਉਤੇ ਫਰਾਰ ਹੋਣ ਲਈ ਨਿਕਲੇ ਸਨ ਪਰ ਇਸ ਦੌਰਾਨ ਡੀਐਸਟੀ ਦੀ ਟੀਮ ਨੇ ਰਾਜਸਮੰਦ ਪੁਲਿਸ ਦੀ ਮਦਦ ਨਾਲ ਦੋਵੇਂ ਮੁਲਜ਼ਮਾਂ ਨੂੰ ਭੀਮ ਇਲਾਕੇ ਤੋਂ ਗ੍ਰਿਫ਼ਤਾਰ ਕਰ ਲਿਆ। ਡੀਐਸਟੀ ਟੀਮ ਦੇ ਪ੍ਰਹਿਲਾਦ ਸਿੰਘ ਨੂੰ ਮਿਲੀ ਸੂਹ ਦੇ ਆਧਾਰ ਉਤੇ ਡੀਐਸਟੀ ਟੀਮ ਨੇ ਦੋਵਾਂ ਨੂੰ ਕਾਬੂ ਕਰ ਲਿਆ। ਪੁਲਿਸ ਨੇ ਦੱਸਿਆ ਕਿ ਮੁਲਜ਼ਮ ਮੋਟਰਸਾਈਕਲ ਉਤੇ ਸਵਾਰ ਹੋ ਕੇ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਨਾਕਾਬੰਦੀ ਕਰਕੇ ਕਾਬੂ ਕਰ ਲਿਆ ਗਿਆ। ਉਦੈਪੁਰ 'ਚ ਸਿਰ ਕਲਮ ਦੀ ਘਟਨਾ ਮਗਰੋਂ ਸਥਿਤੀ ਤਣਾਅਪੂਰਨ, ਕਰਫਿਊ ਵਿਚਕਾਰ ਇੰਟਰਨੈਟ ਬੰਦਸੂਤਰਾਂ ਦਾ ਕਹਿਣਾ ਹੈ ਕਿ ਕਨ੍ਹਈਆ ਲਾਲ ਨੇ ਭਾਜਪਾ ਦੀ ਸਾਬਕਾ ਆਗੂ ਨੂਪੁਰ ਸ਼ਰਮਾ ਵੱਲੋਂ ਪੈਗੰਬਰ ਮੁਹੰਮਦ ਬਾਰੇ ਕੀਤੀ ਵਿਵਾਦਤ ਟਿੱਪਣੀ ਦਾ ਸੋਸ਼ਲ ਮੀਡੀਆ ਉਤੇ ਹਮਾਇਤ ਕੀਤੀ ਸੀ, ਜਿਸ ਕਾਰਨ ਉਸ ਦਾ ਕਤਲ ਕੀਤਾ ਗਿਆ ਹੈ। ਕਤਲ ਸਬੰਧੀ ਵੀਡੀਓ ਵਾਇਰਲ ਹੋਣ ਮਗਰੋਂ ਉਦੈਪੁਰ ਵਿੱਚ ਤਣਾਅ ਪੈਦਾ ਹੋ ਗਿਆ। ਸਥਾਨਕ ਦੁਕਾਨਦਾਰਾਂ ਨੇ ਦੁਕਾਨਾਂ ਬੰਦ ਕਰ ਦਿੱਤੀਆਂ। ਮੁੱਖ ਮੰਤਰੀ ਗਹਿਲੋਤ ਨੇ ਇਸ ਘਟਨਾ ਦੀ ਨਿਖੇਧੀ ਕਰਦਿਆਂ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ। ਉਦੈਪੁਰ ਦੇ ਐੱਸਪੀ ਮਨੋਜ ਕੁਮਾਰ ਨੇ ਸਖ਼ਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ। ਇਹ ਵੀ ਪੜ੍ਹੋ : ਆਨੰਦਪੁਰ ਸਾਹਿਬ 'ਚ ਭਾਰੀ ਮੀਂਹ, ਵੱਖ-ਵੱਖ ਜ਼ਿਲ੍ਹਿਆਂ 'ਚ ਬੱਦਲਵਾਈ

Related Post