Emotional Robot: ਆ ਗਿਆ 'ਭਾਵਨਾਤਮਕ' ਰੋਬੋਟ, ਕਦੇ ਇਨਸਾਨਾਂ ਵਾਂਗ ਮਹਿਸੂਸ ਕਰੇਗਾ ਜਜ਼ਬਾਤ, ਕਦੇ ਹੱਸੇਗਾ, ਕਦੇ ਦਿਖਾਏਗਾ ਗੁੱਸਾ!

ਜਿਵੇ ਤੁਸੀਂ ਜਾਣਦੇ ਹੋ ਕਿ ਪੁਰਾਣੇ ਸਮੇਂ 'ਚ ਲੋਕਾਂ ਨੂੰ ਛੋਟੇ-ਵੱਡੇ ਸਾਰੇ ਕੰਮਾਂ ਲਈ ਮਨੁੱਖਾਂ 'ਤੇ ਨਿਰਭਰ ਰਹਿਣਾ ਪੈਂਦਾ ਸੀ। ਪਰ ਹੁਣ ਵਿਗਿਆਨ ਦੀ ਤਰੱਕੀ ਦੇ ਨਾਲ, ਸਾਨੂੰ ਰੋਬੋਟਾਂ ਨਾਲ ਜਾਣੂ ਕਰਵਾਇਆ ਗਿਆ

By  Amritpal Singh July 8th 2024 05:18 PM

World's First Emotional Robot: ਜਿਵੇ ਤੁਸੀਂ ਜਾਣਦੇ ਹੋ ਕਿ ਪੁਰਾਣੇ ਸਮੇਂ 'ਚ ਲੋਕਾਂ ਨੂੰ ਛੋਟੇ-ਵੱਡੇ ਸਾਰੇ ਕੰਮਾਂ ਲਈ ਮਨੁੱਖਾਂ 'ਤੇ ਨਿਰਭਰ ਰਹਿਣਾ ਪੈਂਦਾ ਸੀ। ਪਰ ਹੁਣ ਵਿਗਿਆਨ ਦੀ ਤਰੱਕੀ ਦੇ ਨਾਲ, ਸਾਨੂੰ ਰੋਬੋਟਾਂ ਨਾਲ ਜਾਣੂ ਕਰਵਾਇਆ ਗਿਆ, ਜੋ ਕੰਮ ਨੂੰ ਜਲਦੀ ਪੂਰਾ ਕਰ ਸਕਦੇ ਹਨ। ਜਿਸ ਕਾਰਨ ਹਰ ਉਦਯੋਗ 'ਚ ਉਨ੍ਹਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਇਨ੍ਹਾਂ ਦੇ ਆਉਣ ਨਾਲ ਸਾਨੂੰ ਕਈ ਫਾਇਦੇ ਹੋਏ ਹਨ ਅਤੇ ਕਈ ਨੁਕਸਾਨ। ਵੈਸੇ ਤਾਂ ਬਹੁਤੀਆਂ ਚੀਜ਼ਾਂ ਅਜਿਹੀਆਂ ਹੁੰਦੀਆਂ ਹਨ, ਜੋ ਰੋਬੋਟ ਨਹੀਂ ਕਰ ਸਕਦੇ ਪਰ ਇਨਸਾਨ ਕਰ ਸਕਦੇ ਹਨ।

ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ AI ਕਾਰਨ ਰੋਬੋਟ ਇਨਸਾਨਾਂ ਦੇ ਬਹੁਤ ਨੇੜੇ ਆ ਗਏ ਹਨ। ਵੈਸੇ ਤਾਂ ਹੁਣ ਉਹ ਚੀਜ਼ਾਂ ਹੋ ਰਹੀਆਂ ਹਨ ਜਿਨ੍ਹਾਂ ਦੀ ਅਸੀਂ ਕਲਪਨਾ ਵੀ ਨਹੀਂ ਕੀਤੀ ਸੀ। ਕਿਉਂਕਿ ਦੁਨੀਆ ਦਾ ਪਹਿਲਾ ਅਜਿਹਾ ਰੋਬੋਟ ਬਣਾਇਆ ਗਿਆ ਹੈ, ਜਿਸ ਬਾਰੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਮਨੁੱਖੀ ਭਾਵਨਾਵਾਂ ਨੂੰ ਸਮਝਣ ਅਤੇ ਉਸ ਮੁਤਾਬਕ ਪ੍ਰਤੀਕਿਰਿਆ ਕਰਨ ਦੇ ਸਮਰੱਥ ਹੈ। ਸਾਡੇ ਆਪਣੇ ਗੁਆਂਢੀ ਦੇਸ਼ ਚੀਨ ਦੇ ਵਿਗਿਆਨੀਆਂ ਨੇ ਇਹ ਕੰਮ ਕੀਤਾ ਹੈ।

ਇਹ ਰੋਬੋਟ ਮਕੈਨੀਕਲ ਨਹੀਂ ਸਗੋਂ 'ਭਾਵਨਾਤਮਕ' ਹੈ 

ਦੱਸ ਦਈਏ ਕਿ ਚੀਨ ਨੇ ਆਪਣੀ ਨਵੀਂ ਕਾਢ ਨਾਲ ਪੂਰੀ ਦੁਨੀਆਂ 'ਚ ਹਲਚਲ ਮਚਾ ਦਿੱਤੀ ਹੈ। ਉਨ੍ਹਾਂ ਨੇ ਗੁਆਂਗੁਆ ਨੰਬਰ 1 ਨਾਂ ਦਾ ਇੱਕ ਰੋਬੋਟ ਬਣਾਇਆ ਹੈ, ਜੋ ਸਿਰਫ ਇਕ ਮਸ਼ੀਨ ਹੀ ਨਹੀਂ ਹੈ, ਸਗੋਂ ਮਨੁੱਖ ਦੇ ਦੁੱਖ-ਦਰਦ 'ਚ ਵੀ ਉਸ ਦੇ ਨਾਲ ਰਹਿ ਸਕਦਾ ਹੈ। ਇਸ ਨੂੰ ਵਰਲਡ AI ਕਾਨਫਰੰਸ 'ਚ ਪੇਸ਼ ਕੀਤਾ ਗਿਆ ਸੀ। ਫੁਡਾਨ ਯੂਨੀਵਰਸਿਟੀ ਵੱਲੋਂ ਬਣਾਏ ਗਏ ਇਸ ਰੋਬੋਟ ਦੀ ਖਾਸੀਅਤ ਇਹ ਹੈ ਕਿ ਇਹ ਇਨਸਾਨਾਂ ਦੀਆਂ ਭਾਵਨਾਵਾਂ ਨੂੰ ਪਛਾਣ ਕੇ ਸਮਾਨ ਪ੍ਰਤੀਕਿਰਿਆਵਾਂ ਦੇ ਸਕਦਾ ਹੈ। ਇਸ ਦੇ ਅੰਦਰ ਚਾਰ ਭਾਵਨਾਵਾਂ ਹਨ - ਖੁਸ਼ੀ, ਗੁੱਸਾ, ਉਦਾਸੀ ਅਤੇ ਆਨੰਦ।

ਇਹ ਵਿਲੱਖਣ ਰੋਬੋਟ ਬਹੁਤ ਉਪਯੋਗੀ ਹੈ 

ਇਸ ਰੋਬੋਟ ਨੂੰ ਬਣਾਉਣ ਵਾਲਿਆਂ ਦਾ ਦਾਅਵਾ ਹੈ ਕਿ ਇਹ ਬਜ਼ੁਰਗਾਂ ਲਈ ਬਹੁਤ ਫਾਇਦੇਮੰਦ ਹੈ। ਫੂਡਾਨ ਯੂਨੀਵਰਸਿਟੀ ਦੇ ਡਿਪਟੀ ਡੀਨ ਗਾਨ ਝੋਂਗਜ਼ੂ ਨੇ ਦੱਸਿਆ ਹੈ ਕਿ ਇਸ ਹਿਊਮਨਾਈਡ ਰੋਬੋਟ ਨੂੰ ਬਜ਼ੁਰਗਾਂ ਦੀ ਸੇਵਾ ਕਰਨ ਅਤੇ ਉਨ੍ਹਾਂ ਦੀ ਦੇਖਭਾਲ ਕਰਨ ਲਈ ਬਣਾਇਆ ਗਿਆ ਹੈ, ਜੋ ਸਿਹਤ ਦਾ ਸਾਥੀ ਹੋਵੇਗਾ। ਦੱਸ ਦਈਏ ਕਿ ਇਹ ਨਾ ਸਿਰਫ਼ ਉਨ੍ਹਾਂ ਦੀਆਂ ਸਰੀਰਕ ਜ਼ਰੂਰਤਾਂ ਦਾ ਧਿਆਨ ਰੱਖੇਗਾ, ਸਗੋਂ ਉਨ੍ਹਾਂ ਦੀ ਮਾਨਸਿਕ ਅਤੇ ਭਾਵਨਾਤਮਕ ਸਿਹਤ ਦਾ ਵੀ ਧਿਆਨ ਰੱਖੇਗਾ। ਇਮੋਸ਼ਨਲ ਇੰਟੈਲੀਜੈਂਸ ਵਾਲੇ ਇਸ ਰੋਬੋਟ ਨੂੰ ਦੇਖ ਕੇ ਲੋਕ ਹੈਰਾਨ ਹਨ।


Related Post