ਭਾਈਚਾਰਕ ਸਾਂਝ ਦਾ ਪ੍ਰਤੀਕ ਮਨੀਕਰਨ ਸਾਹਿਬ ਸਥਿਤ ਸਰਾਵਾਂ ਬਣੀਆਂ ਵੱਡੀ ਸਹੂਲਤ

By  Ravinder Singh June 17th 2022 03:53 PM

ਮਨੀਕਰਨ ਸਾਹਿਬ(ਹਿਮਾਚਲ ਪ੍ਰਦੇਸ਼) : ਇਨ੍ਹਾਂ ਦਿਨਾਂ ਵਿੱਚ ਪੈ ਰਹੀ ਅੱਤ ਦੀ ਗਰਮੀ ਤੋਂ ਨਿਜਾਤ ਪਾਉਣ ਲਈ ਸੈਲਾਨੀ ਹਿਮਾਚਲ ਪ੍ਰਦੇਸ਼ ਦੀਆ ਠੰਡੀਆਂ ਵਾਦੀਆਂ ਦਾ ਰੁਖ ਕਰ ਰਹੇ ਹਨ। ਇਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਰਧਾਲੂ ਧਾਰਮਿਕ ਅਸਥਾਨਾ ਦੇ ਦਰਸ਼ਨ ਦੀਦਾਰੇ ਵੀ ਕਰ ਰਹੇ ਹਨ ਤੇ ਅਜਿਹੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਮਨੀਕਰਨ ਸਾਹਿਬ ਵਿਖੇ ਵੀ ਵੱਡੀ ਗਿਣਤੀ ਵਿੱਚ ਸੰਗਤ ਨਤਮਸਤਕ ਹੋ ਰਹੀ ਹੈ ਤੇ ਇਥੇ ਠੰਢੇ ਪਾਣੀ ਵਿਚੋਂ ਨਿਕਲਦੇ ਗਰਮ ਪਾਣੀ ਚਸ਼ਮੇ ਵੀ ਦੇਖ ਰਹੀਆਂ ਹਨ। ਭਾਈਚਾਰਕ ਸਾਂਝ ਦਾ ਪ੍ਰਤੀਕ ਮਨੀਕਰਨ ਸਾਹਿਬ ਸਥਿਤ ਸਰਾਵਾਂ ਬਣੀਆਂ ਸਹੂਲਤਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਕੁੱਲੂ ਵਿਚ ਪੈਂਦਾ ਪਵਿੱਤਰ ਸਥਾਨ ਮਨੀਕਰਨ ਸਾਹਿਬ ਹਿੰਦੂ ਅਤੇ ਸਿੱਖਾਂ ਦੀ ਭਾਈਚਾਰਕ ਸਾਂਝ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਕਿਉਂਕਿ ਇਸ ਸਥਾਨ ਤੇ ਜਿੱਥੇ ਇਤਿਹਾਸਕ ਗੁਰਦੁਆਰਾ ਸਾਹਿਬ ਸ਼ੁਸ਼ੋਭਿਤ ਹੈ ਉਥੇ ਬਿਲਕੁਲ ਨਾਲ ਹੀ ਭਗਵਾਨ ਸ਼ਿਵ ਸ਼ੰਕਰ ਦਾ ਪੁਰਾਤਨ ਤੇ ਇਤਿਹਾਸਕ ਮੰਦਿਰ ਦੋਵਾਂ ਧਰਮਾਂ ਨੂੰ ਹਮੇਸ਼ਾਂ ਇਕਜੁੱਟ ਰਹਿਣ ਦਾ ਸੰਦੇਸ਼ ਦਿੱਤਾ ਹੈ। ਭਾਈਚਾਰਕ ਸਾਂਝ ਦਾ ਪ੍ਰਤੀਕ ਮਨੀਕਰਨ ਸਾਹਿਬ ਸਥਿਤ ਸਰਾਵਾਂ ਬਣੀਆਂ ਸਹੂਲਤਵੱਖ-ਵੱਖ ਦੇਸ਼ਾਂ ਤੋਂ ਭਾਰਤ ਵਿੱਚ ਘੁੰਮਣ ਫਿਰਨ ਲਈ ਆਏ ਅੰਤਰਰਾਸ਼ਟਰੀ ਸੈਲਾਨੀ ਵੱਡੀ ਗਿਣਤੀ ਗਰਮੀ ਦੇ ਮੌਸਮ ਦੌਰਾਨ ਹਿਮਾਚਲ ਪ੍ਰਦੇਸ਼ ਦੇ ਵੱਖ-ਵੱਖ ਇਲਾਕਿਆਂ ਵਿੱਚ ਪੁੱਜਦੇ ਹਨ। ਗਰਮੀ ਤੋਂ ਰਾਹਤ ਪਾਉਣ ਤੇ ਘੁੰਮਣ ਫਿਰਨ ਦੇ ਨਾਲ-ਨਾਲ ਵੱਡੀ ਗਿਣਤੀ ਵਿੱਚ ਸ਼ਰਧਾਲੂ ਧਾਰਮਿਕ ਯਾਤਰਾ ਕਰਦੇ ਹੋਏ ਕੁੱਲੂ ਵਿਖੇ ਧਾਰਮਿਕ ਨਗਰੀ ਮਨੀਕਰਨ ਸਾਹਿਬ ਵਿਖੇ ਨਤਮਸਤਕ ਹੋ ਰਹੇ ਹਨ। ਸ਼ਰਧਾਲੂ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹ ਪ੍ਰਾਪਤ ਇਥੇ ਪਵਿੱਤਰ ਅਸਥਾਨ ਗੁਰਦੁਆਰਾ ਮਨੀਕਰਨ ਸਾਹਿਬ ਦੇ ਦਰਸ਼ਨ ਦੀਦਾਰੇ ਕਰ ਰਹੇ ਹਨ ਤੇ ਗੁਰੂ ਨਾਨਕ ਦੇਵ ਜੀ ਦੇ ਕਹਿਣ ਉਤੇ ਭਾਈ ਮਰਦਾਨਾ ਵੱਲੋਂ ਰੋਟੀਆਂ ਪਕਾਉਣ ਲਈ ਨਿਕਲੇ ਗਰਮ ਪਾਣੀ ਦੇ ਚਸ਼ਮੇ ਅੱਜ ਵੀ ਉਸੇ ਤਰ੍ਹਾਂ ਨਾਲ ਚੱਲ ਰਹੇ ਹਨ। ਭਾਈਚਾਰਕ ਸਾਂਝ ਦਾ ਪ੍ਰਤੀਕ ਮਨੀਕਰਨ ਸਾਹਿਬ ਸਥਿਤ ਸਰਾਵਾਂ ਬਣੀਆਂ ਸਹੂਲਤਇਸ ਗਰਮ ਪਾਣੀ ਦੇ ਚਸ਼ਮਿਆਂ ਨਾਲ ਗੁਰਦੁਆਰਾ ਮਨੀਕਰਨ ਸਾਹਿਬ ਵਿਖੇ ਲੰਗਰ ਪਕਾਏ ਜਾਂਦੇ ਹਨ ਤੇ ਘੰਟਿਆਂ ਵਿੱਚ ਤਿਆਰ ਹੋਣ ਵਾਲਾ ਲੰਗਰ ਬਿਨਾਂ ਗੈਸ ਜਾਂ ਤੇਲ ਦੀ ਵਰਤੋਂ ਕੀਤੇ ਮਿੰਟਾਂ ਵਿੱਚ ਤਿਆਰ ਹੋ ਜਾਂਦਾ ਹੈ। ਇਸ ਤੋਂ ਇਲਾਵਾ ਬਿਨਾਂ ਕੋਈ ਨੀਂਹ ਦੇ ਪੁੱਟੇ ਬਣਾਈ ਗਈ ਗੁਰਦੁਆਰਾ ਸਾਹਿਬ ਦੀ ਸੱਤ ਮੰਜ਼ਿਲਾਂ ਇਮਾਰਤ ਸਮੇਤ ਚਾਰ ਹਜ਼ਾਰ ਸ਼ਰਧਾਲੂਆਂ ਦੀ ਰਿਹਾਇਸ਼ ਲਈ ਪਹਾੜਾਂ ਦੀ ਗੋਦ ਤੇ ਨਦੀ ਕਿਨਾਰੇ ਉਤੇ ਬਣੀਆਂ ਸਰਾਵਾਂ ਸੈਲਾਨੀਆਂ ਲਈ ਵੱਡੀ ਸਹੂਲਤ ਸਾਬਤ ਹੋ ਰਹੀਆਂ ਹਨ। ਜਦਕਿ ਇਸ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਜ਼ਦੀਕ ਪ੍ਰਾਚੀਨ ਸ਼ਿਵ ਮੰਦਰ ਵਿਖੇ ਵੀ ਸ਼ਰਧਾਲੂ ਨਤਮਸਤਕ ਹੁੰਦੇ ਹਨ। ਇਹ ਵੀ ਪੜ੍ਹੋ : ਨੂਪੁਰ ਸ਼ਰਮਾ ਦੀਆਂ ਮੁਸ਼ਕਲਾਂ ਵਧੀਆਂ, ਮੁੰਬਈ ਪੁਲਿਸ ਗ੍ਰਿਫ਼ਤਾਰੀ ਲਈ ਦਿੱਲੀ ਪੁੱਜੀ

Related Post