ਜਾਅਲੀ ਲਾਭਪਾਤਰੀਆਂ 'ਤੇ ਲਟਕੀ ਤਲਵਾਰ, ਆਟਾ-ਦਾਲ ਵਾਲੇ ਕਾਰਡਾਂ ਦੀ ਦੁਬਾਰਾ ਹੋਵੇਗੀ ਵੈਰੀਫਿਕੇਸ਼ਨ

By  Ravinder Singh September 6th 2022 07:00 PM -- Updated: September 6th 2022 07:02 PM

ਚੰਡੀਗੜ੍ਹ : ਖ਼ੁਰਾਕ ਸਪਲਾਈ ਵਿਭਾਗ ਜਾਅਲੀ ਆਟਾ-ਦਾਲ ਲਾਭਪਾਤਰੀਆਂ ਉਤੇ ਕਾਰਵਾਈ ਦੇ ਰੌਅ ਵਿਚ ਵਿਖਾਈ ਦੇ ਰਿਹਾ ਹੈ। ਵਿਭਾਗ ਨੇ ਸਮਾਰਟ ਕਾਰਡ ਅਧੀਨ ਆਉਂਦੇ ਲਾਭਪਾਤਰੀਆਂ ਦੀ ਜਾਂਚ ਦੇ ਹੁਕਮ ਦੇ ਦਿੱਤੇ ਹਨ। ਪੰਜਾਬ ਵਿਚ ਜਾਅਲੀ ਲਾਭਪਾਤਰੀਆਂ ਦੀ ਸੂਚੀ ਕਾਫੀ ਲੰਬੀ। ਜਾਂਚ ਤੋਂ ਬਾਅਦ ਖ਼ੁਰਾਕ ਸਪਲਾਈ ਵਿਭਾਗ ਜਾਅਲੀ ਕਾਰਡ ਰੱਦ ਕਰੇਗਾ। ਇਸ ਸਬੰਧੀ ਅੱਜ ਖ਼ੁਰਾਕ ਸਪਲਾਈ ਵਿਭਾਗ ਵੱਲੋਂ ਇਕ ਪੱਤਰ ਜਾਰੀ ਕੀਤਾ ਗਿਆ ਹੈ। ਜਾਅਲੀ ਲਾਭਪਾਤਰੀਆਂ 'ਤੇ ਲਟਕੀ ਤਲਵਾਰ, ਆਟਾ-ਦਾਲ ਵਾਲੇ ਕਾਰਡਾਂ ਦੀ ਦੁਬਾਰਾ ਹੋਵੇਗੀ ਵੈਰੀਫਿਕੇਸ਼ਨ ਪੰਜਾਬ ਸਰਕਾਰ 1 ਅਕਤੂਬਰ ਤੋਂ ਘਰ-ਘਰ ਆਟਾ ਪਹੁੰਚਾਉਣ ਦੀ ਸਕੀਮ ਲਾਗੂ ਕਰਨ ਜਾ ਰਹੀ ਹੈ ਪਰ ਇਸ ਤੋਂ ਪਹਿਲਾਂ ਪਿਛਲੀ ਸਰਕਾਰ ਦੇ ਕਾਰਜਕਾਲ 'ਚ ਬਣੇ ਆਟਾ-ਦਾਲ ਦੇ ਕਾਰਡਾਂ ਦੀ ਵੈਰੀਫਿਕੇਸ਼ਨ ਕਰਵਾਏਗੀ ਤਾਂ ਜੋ ਅਯੋਗ ਲੋਕਾਂ ਨੂੰ ਇਸ ਸਕੀਮ ਤੋਂ ਬਾਹਰ ਕੀਤਾ ਜਾ ਸਕੇ। ਜਦੋਂਕਿ ਪੰਜਾਬ ਸਰਕਾਰ ਨੇ ਵੀ ਕਾਰਡਾਂ ਦੀ ਤਸਦੀਕ ਕਰਵਾਉਣ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਅੱਜ ਸੂਬੇ ਦੇ ਖੁਰਾਕ ਸਪਲਾਈ ਤੇ ਖਪਤਕਾਰ ਮਾਮਲੇ ਵਿਭਾਗ ਦੇ ਸਕੱਤਰ ਵੱਲੋਂ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਜਾਰੀ ਕਰ ਕੇ ਵੈਰੀਫਿਕੇਸ਼ਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਇਹ ਵੀ ਪੜ੍ਹੋ : ਕਰਤਾਰਪੁਰ ਸਾਹਿਬ ਨਤਮਸਤਕ ਹੋਏ ਦਾਦੀ-ਪੋਤੇ ਕੋਲੋਂ 3 ਲੱਖ ਰੁਪਏ ਦੀ ਪਾਕਿਸਤਾਨੀ ਕਰੰਸੀ ਬਰਾਮਦ ਇਸ ਪੱਤਰ ਦੇ ਆਧਾਰ 'ਤੇ ਸਮਾਰਟ ਰਾਸ਼ਨ ਕਾਰਡ ਸਕੀਮ ਤਹਿਤ ਬਣੇ ਹਰੇਕ ਵਿਅਕਤੀ ਦੇ ਕਾਰਡ ਦੀ ਘੋਖ ਕੀਤੀ ਜਾਵੇਗੀ। ਇਸ 'ਚ ਕੋਵਿਡ ਦੌਰਾਨ ਜਿਨ੍ਹਾਂ ਬੱਚਿਆਂ ਦੇ ਮਾਤਾ-ਪਿਤਾ ਜਾਂ ਪਰਿਵਾਰ ਦੇ ਮੁਖੀ ਦੀ ਮੌਤ ਹੋ ਗਈ ਹੈ, ਦੇ ਕਾਰਡਾਂ ਦੀ ਸਰਕਾਰ ਵੱਲੋਂ ਜਾਂਚ ਨਹੀਂ ਕੀਤੀ ਜਾਵੇਗੀ। ਇਸ ਤੋਂ ਇਲਾਵਾ ਤਿੰਨ ਹੋਰ ਸ਼੍ਰੇਣੀਆਂ ਦੇ ਲੋਕਾਂ ਨੂੰ ਵੀ ਇਸ 'ਚ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ਦੇ ਕਾਰਡਾਂ ਦੀ ਜਾਂਚ ਨਹੀਂ ਕੀਤੀ ਜਾਵੇਗੀ। ਜਦੋਂਕਿ ਪੱਤਰ 'ਚ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਪੜਤਾਲ ਦੌਰਾਨ ਅਯੋਗ ਪਾਏ ਗਏ ਲਾਭਪਾਤਰੀਆਂ ਦੇ ਕਾਰਡ ਤੁਰੰਤ ਕੱਟ ਦਿੱਤੇ ਜਾਣ। ਇਸ ਦੇ ਨਾਲ ਹੀ ਇਨ੍ਹਾਂ ਕਾਰਡਾਂ ਦੀ ਜਾਂਚ ਲਈ ਡੀਸੀ ਤੇ ਐਸਡੀਐਮ ਦੀ ਨਿਗਰਾਨੀ ਹੇਠ ਸਬੰਧਤ ਕਮੇਟੀਆਂ ਦਾ ਗਠਨ ਕੀਤਾ ਜਾਵੇਗਾ। -PTC News  

Related Post