ਹੈਰਾਨਜਨਕ ਖ਼ਬਰ: 17 ਸਾਲ ਦੀ ਕੁੜੀ ਨੇ ਯੂਟਿਊਬ ਤੋਂ ਦੇਖ ਕੇ ਬੱਚੇ ਨੂੰ ਦਿੱਤਾ ਜਨਮ, ਜਾਣੋ ਪੂਰਾ ਮਾਮਲਾ

By  Riya Bawa October 28th 2021 12:02 PM -- Updated: October 28th 2021 12:35 PM

ਨਵੀਂ ਦਿੱਲੀ: ਕੇਰਲ ਦੇ ਮਲਪੁਰਮ ਜ਼ਿਲੇ 'ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ 17 ਸਾਲ ਦੀ ਗਰਭਵਤੀ ਲੜਕੀ ਨੇ ਘਰ 'ਚ ਯੂਟਿਊਬ ਵੀਡੀਓ ਦੇਖ ਕੇ ਬੱਚੇ ਨੂੰ ਜਨਮ ਦਿੱਤਾ ਹੈ। ਜਾਣਕਾਰੀ ਦਿੰਦਿਆਂ ਪੁਲਸ ਨੇ ਦੱਸਿਆ ਕਿ 20 ਅਕਤੂਬਰ ਨੂੰ ਲੜਕੀ ਨੇ ਆਪਣੇ ਘਰ 'ਚ ਯੂ-ਟਿਊਬ ਦੇਖ ਕੇ ਆਪਣੀ ਨਾੜ ਕੱਟ ਕੇ ਬੱਚੇ ਨੂੰ ਜਨਮ ਦਿੱਤਾ ਸੀ। ਮਿਲੀ ਜਾਣਕਾਰੀ ਦੇ ਮੁਤਾਬਿਕ ਪ੍ਰੇਮੀ ਨਾਲ ਸਰੀਰਕ ਸੰਬੰਧਾਂ ਕਾਰਨ ਗਰਭਵਤੀ ਹੋਈ ਤੇ ਘਰ ‘ਚ ਹੀ ਯੂਟਿਊਬ ਦੇਖ ਕੇ ਬੱਚੇ ਨੂੰ ਜਨਮ ਦਿੱਤਾ। ਪਰਿਵਾਰ ਵਾਲਿਆਂ ਨੂੰ ਇਸ ਦੀ ਭਣਕ ਤਕ ਨਹੀਂ ਲੱਗੀ। ਪੁਲਿਸ ਨੇ ਬੁੱਧਵਾਰ ਇਹ ਜਾਣਕਾਰੀ ਦਿੱਤੀ। ਉੱਥੇ ਹੀ ਮੁਲਜ਼ਮ ਪ੍ਰੇਮੀ ਖ਼ਿਲਾਫ਼ ਪੌਕਸੋ ਐਕਟ ਦੇ ਤਹਿਤ ਕੇਸ ਦਰਜ ਕਰਕੇ ਮਾਂ ਤੇ ਬੱਚੇ ਨੂੰ ਮੰਜੇਰੀ ਦੇ ਸੂਬਾ ਪੱਧਰੀ ਮੈਡੀਕਲ ਕਾਲਜ ਤੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ ਤੇ ਦੋਵੇਂ ਸਿਹਤਮੰਦ ਹਨ। ਪੁਲਿਸ ਨੇ ਦੱਸਿਆ ਕਿ ਲੜਕੀ ਤੇ ਉਸ ਦੇ ਬੱਚੇ ਦੀ ਦੇਖਭਾਲ ਮੁਲਜ਼ਮ ਦਾ ਪਰਿਵਾਰ ਕਰ ਰਿਹਾ ਹੈ ਪਰ ਪੁਲਿਸ ਦੁਸ਼ਕਰਮ ਦੇ ਮਾਮਲੇ ਦੇ ਤੌਰ ‘ਤੇ ਲੈ ਰਹੀ ਹੈ। ਕਿਉਂਕਿ ਉਸ ਦੀ ਉਮਰ ਸਿਰਫ 17 ਸਾਲ ਹੈ। ਨੌਜਵਾਨ ਨੂੰ ਪਾਸਕੋ ਐਕਟ ਤੇ ਆਈਪੀਸੀ ਦੀ ਧਾਰਾ-376 ਦੇ ਤਹਿਤ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨਾਂ ਦੱਸਿਆ ਕਿ ਲੜਕੀ ਦੇ ਮਾਤਾ-ਪਿਤਾ ਨੂੰ ਘਟਨਾ ਦੀ ਜਾਣਕਾਰੀ 22 ਅਕਤੂਬਰ ਨੂੰ ਉਦੋਂ ਹੋਈ ਜਦੋਂ ਉਨਾਂ ਬੱਚੇ ਦੇ ਰੋਣ ਦੀ ਆਵਾਜ਼ ਸੁਣੀ। ਦਰਅਸਲ ਲੜਕੀ 12ਵੀਂ ਜਮਾਤ ‘ਚ ਪੜਦੀ ਹੈ। YouTube rolls out personalized 'New to you' feed -PTC News

Related Post