ਲੁਧਿਆਣਾ: ਪੰਜਾਬ ਦੇ ਦਿਲ ਕਹੇ ਜਾਣ ਵਾਲੇ ਸ਼ਹਿਰ ਲੁਧਿਆਣਾ ਵਿੱਚ ਪਹਿਲੀ ਮਹਿਲਾ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਵੱਲੋਂ ਅਹੁਦਾ ਸੰਭਾਲਿਆ ਗਿਆ।ਅਧਿਕਾਰਤ ਤੌਰ ’ਤੇ ਲੁਧਿਆਣਾ ਦੇ ਡੀਸੀ ਰਹੇ ਵਰਿੰਦਰ ਸ਼ਰਮਾ ਵੱਲੋਂ ਉਨ੍ਹਾਂ ਨੂੰ ਆਪਣਾ ਕੰਮ ਸੌਂਪਿਆ ਗਿਆ। ਸੁਰਭੀ ਮਲਿਕ ਲੁਧਿਆਣਾ ਦੀ ਪਹਿਲੀ ਮਹਿਲਾ ਡਿਪਟੀ ਕਮਿਸ਼ਨਰ ਬਣੀ ਹੈ। ਤੁਹਾਨੂੰ ਦੱਸ ਦੇਈਏ ਕਿ ਸੁਰਭੀ ਮਲਿਕ 2012 ਬੈਚ ਦੀ ਆਈ ਏ ਐਸ ਅਫਸਰ ਹਨ। ਸੁਰਭੀ ਮਲਿਕ ਇਸ ਤੋਂ ਪਹਿਲਾਂ ਏ ਡੀ ਸੀ ਡਿਵੈਲਪਮੈਂਟ, ਐਡੀਸ਼ਨਲ ਕਮਿਸ਼ਨਰ ਮਿਉਂਸਿਪਲ ਕਾਰਪੋਰੇਸ਼ਨ ਲੁਧਿਆਣਾ, ਐੱਸਡੀਐੱਮ ਨੰਗਲ, ਏਡੀਸੀ ਰੂਪਨਗਰ, ਡੀਸੀ ਫਤਹਿਗੜ੍ਹ ਸਾਹਿਬ, ਕੋਰੋਨਾ ਮਹਾਮਾਰੀ ਦੇ ਦੌਰਾਨ ਰਾਜਿੰਦਰਾ ਹਸਪਤਾਲ ਦੀ ਇੰਚਾਰਜ ਵੀ ਰਹਿ ਚੁੱਕੇ ਹਨ। ਜ਼ਿਕਰਯੋਗ ਹੈ ਕਿ ਉਨ੍ਹਾਂ ਦੇ ਪਤੀ ਸੰਦੀਪ ਗਰਗ ਰੂਪਨਗਰ ਦੇ ਐੱਸਐੱਸਪੀ ਹਨ। ਇਹ ਵੀ ਪੜ੍ਹੋ:ਚੰਡੀਗੜ੍ਹ ਦੇ ਹਸਪਤਾਲਾਂ 'ਚ OPD ਦਾ ਸਮਾਂ ਬਦਲਿਆ, ਇਨ੍ਹਾਂ ਤਿੰਨ ਡਿਸਪੈਂਸਰੀਆਂ 'ਚ ਹੀ ਰਹੇਗਾ ਪੁਰਾਣਾ ਸਮਾਂ -PTC News