Sunny Leone ਨੇ identity ਚੋਰੀ ਹੋਣ ਦਾ ਕੀਤਾ ਦਾਅਵਾ
ਮੰਬਈ: ਅਕਸਰ ਲੋਕ ਪੈਨ ਕਾਰਡ ਵਰਗੇ ਮਹੱਤਵਪੂਰਨ ਦਸਤਾਵੇਜ਼ ਦੂਜਿਆਂ ਨਾਲ ਸਾਂਝੇ ਕਰਦੇ ਹਨ। ਕਦੇ ਮਜ਼ਬੂਰੀ ਹੁੰਦੀ ਹੈ ਤੇ ਕਦੇ ਸਾਨੂੰ ਅਣਜਾਣੇ ਵਿੱਚ ਇਹ ਜਾਣਕਾਰੀ ਸਾਂਝੀ ਕਰਨੀ ਪੈਂਦੀ ਹੈ 'ਤੇ ਇਹ ਆਦਤ ਤੁਹਾਨੂੰ ਮੁਸੀਬਤ ਵਿੱਚ ਵੀ ਪਾ ਸਕਦੀ ਹੈ। ਕਿਉਂਕਿ ਕੋਈ ਹੋਰ ਵਿਅਕਤੀ ਤੁਹਾਡੇ ਪੈਨ ਕਾਰਡ ਦੀ ਵਰਤੋਂ ਕਰਕੇ ਕਰਜ਼ਾ ਲੈ ਸਕਦਾ ਹੈ। ਇਹ ਹੀ ਹੋਇਆ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸੰਨੀ ਲਿਓਨ ਦੇ ਨਾਲ, ਉਹ ਵੀ ਅਜਿਹੇ ਹੀ ਇੱਕ ਮਾਮਲੇ ਵਿੱਚ ਫਸ ਗਈ ਹੈ।
ਜੇਕਰ ਤੁਸੀਂ ਕਦੇ ਐਪ ਰਾਹੀਂ ਲੋਨ ਲੈਣ ਦੀ ਕੋਸ਼ਿਸ਼ ਕੀਤੀ ਹੈ ਤਾਂ ਤੁਸੀਂ ਧਨੀ ਐਪ ਨੂੰ ਜ਼ਰੂਰ ਜਾਣਦੇ ਹੋਵੋਗੇਂ। ਟੀਵੀ ਤੋਂ ਲੈ ਕੇ ਯੂ-ਟਿਊਬ ਅਤੇ ਹੋਰ ਕਈ ਵੈੱਬਸਾਈਟਾਂ 'ਤੇ ਇਸ ਦੇ ਇਸ਼ਤਿਹਾਰ ਬਹੁਤ ਆਉਂਦੇ ਹਨ।
ਹੁਣ ਮਸ਼ਹੂਰ ਅਦਾਕਾਰਾ ਸੰਨੀ ਲਿਓਨ ਵੱਲੋਂ ਵੀ ਧਨੀ ਐਪ 'ਤੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਕਿਸੇ ਹੋਰ ਨੇ ਆਪਣੇ ਪੈਨ ਕਾਰਡ ਦੀ ਵਰਤੋਂ ਕਰਕੇ ਧਨੀ ਐਪ ਰਾਹੀਂ 2000 ਰੁਪਏ ਦਾ ਕਰਜ਼ਾ ਲਿਆ, ਜਿਸ ਦੇ ਕਾਰਨ ਉਸ ਦਾ CIBIL ਸਕੋਰ ਘਟ ਗਿਆ ਹੈ।
ਇਹ ਵੀ ਪੜ੍ਹੋ: ਥਾਣੇ ਵਿਚ ਹਵਾਲਾਤੀ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ
ਜਿਕਰਯੋਗ ਇਹ ਹੈ ਕਿ ਸੰਨੀ ਲਿਓਨ ਨੇ ਇਸ ਬਾਰੇ ਟਵੀਟ ਕੀਤਾ ਕਿ ਕਿਸੇ ਬੇਵਕੂਫ ਨੇ ਉਸ ਦੇ ਪੈਨ ਕਾਰਡ ਦੀ ਵਰਤੋਂ ਕਰਕੇ 2,000 ਰੁਪਏ ਦਾ ਕਰਜ਼ਾ ਲਿਆ। ਸਨੀ ਨੇ ਅੱਗੇ ਕਿਹਾ ਕਿ ਇੰਡੀਆਬੁਲਜ਼ ਸਕਿਓਰਿਟੀਜ਼ (Indiabulls Securities) ਇਸ ਮਾਮਲੇ 'ਚ ਉਸਦੀ ਮਦਦ ਨਹੀਂ ਕਰ ਰਹੀ ਹੈ। ਇੱਥੇ ਦੱਸਣਯੋਗ ਇਹ ਹੈ ਕਿ ਧਨੀ ਸਟਾਕਸ (Dhani Stocks) ਪਹਿਲਾਂ ਇੰਡੀਆ ਬੁਲਸ ਸਕਿਓਰਿਟੀਜ਼ ਲਿਮਟਿਡ ਹੁੰਦਾ ਸੀ।
ਇਹ ਵੀ ਪੜ੍ਹੋ: ਜੋਅ ਬਾਈਡਨ ਦਾ ਦਾਅਵਾ: ਪੁਤਿਨ ਨੇ ਯੂਕਰੇਨ 'ਤੇ ਹਮਲਾ ਕਰਨ ਦਾ ਕਰ ਲਿਆ ਹੈ ਫੈਸਲਾ
ਜ਼ਿਕਰਯੋਗ ਇਹ ਹੈ ਕਿ ਸਨੀ ਦੇ ਟਵੀਟ ਤੋਂ ਬਾਅਦ 'ਚ ਕੰਪਨੀ ਨੇ ਉਨ੍ਹਾਂ ਦੀ ਸਮੱਸਿਆ ਦਾ ਹੱਲ ਕੀਤਾ ਅਤੇ ਸੰਨੀ ਲਿਓਨ ਨੇ ਉਨ੍ਹਾਂ ਦਾ ਧੰਨਵਾਦ ਵੀ ਕੀਤਾ। ਸ਼ਿਕਾਇਤ ਕਰਨ ਵਾਲਾ ਟਵੀਟ ਹੁਣ ਸੰਨੀ ਲਿਓਨ ਦੇ ਅਕਾਊਂਟ ਤੋਂ ਡਿਲੀਟ ਕਰ ਦਿੱਤਾ ਗਿਆ ਹੈ, ਪਰ ਧੰਨਵਾਦ ਕਹਿਣ ਵਾਲਾ ਟਵੀਟ ਟਵਿੱਟਰ ਤੇ ਹਾਲੇ ਵੀ ਉਪਲਬਧ ਹੈ।