ਕੈਪਟਨ ਦੇ 'ਰਾਜ ਦਰਬਾਰ' 'ਚ ਜਾਖੜ ਦਾ ਹੋਇਆ 'ਅਪਮਾਨ', ਪੰਜਾਬ ਕਾਂਗਰਸ ਫਿਰ ਮੁਸ਼ਕਿਲਾਂ 'ਚ ਘਿਰੀ

By  Joshi April 12th 2018 09:26 AM -- Updated: April 12th 2018 09:30 AM

Sunil Jakhar upset with Captain Amarinder Singh and Congress Party: ਕੈਪਟਨ ਦੇ ਰਾਜ ਦਰਬਾਰ' 'ਚ ਜਾਖੜ ਦਾ ਹੋਇਆਂ ਅਪਮਾਨ, ਪੰਜਾਬ ਕਾਂਗਰਸ ਫਿਰ ਮੁਸ਼ਕਿਲਾਂ 'ਚ ਘਿਰੀ ਸੱਤਾ 'ਚ ਆਉਣ ਤੋਂ ਮਗਰੋਂ ਤੋਂ ਹੀ ਪੰਜਾਬ ਕਾਂਗਰਸ ਦਾ ਵਿਵਾਦਾਂ 'ਚ ਘਿਰੇ ਰਹਿਣਾ ਜਾਰੀ ਹੈ ਅਤੇ ਇਹਨਾਂ ਵਿਵਾਦਾਂ 'ਚ ਹੁਣ ਇੱਕ ਹੋਰ ਨਾਮ ਜੁੜ ਗਿਆ ਹੈ, ਉਹ ਹੈ ਪਾਰਟੀ ਦੀ ਅੰਦਰੂਨੀ ਖਿੱਚੋਤਾਣ ਦਾ। ਦਰਅਸਲ, ਪੰਜਾਬ ਦੇ ਮੁੱੱਖ ਮੰਤਰੀ ਦੇ ਦਰਬਾਰ ਦੀਆਂ 'ਅੰਦਰੂਨੀ ਅਤੇ ਗੁਪਤ' ਗੱਲਾਂ ਬਾਹਰ ਜਾਣ ਤੋਂ ਪਰੇਸ਼ਾਨ ਕੈਪਟਨ ਨੇ ਆਪਣੇ ਵਿਧਾਇਕਾਂ ਅਤੇ ਵਰਕਰਾਂ ਤੋਂ ਦੂਰੀ ਬਣਾਈ ਹੋਈ ਹੈ। ਵੈਸੇ, ਇਸ ਤੋਂ ਇਲਾਵਾ ਵੀ ਕੈਪਟਨ ਆਪਣੇ ਕਿਸੇ ਮੰਤਰੀ ਨਾਲ ਮੇਲ-ਜੋਲ ਕੁਝ ਜ਼ਿਆਦਾ ਨਹੀਂ ਰੱਖ ਰਹੇਮ ਜਿਸ ਤੋਂ ਸਾਰੇ ਵਿਧਾਇਕ ਖਫਾ ਵੀ ਹਨ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਜਦੋਂ ਕਾਂਗਰਸ ਵਿਧਾਇਕ ਸੁਨੀਲ ਜਾਖੜ ਕੈਪਟਨ ਨਾਲ ਮੁਲਾਕਾਤ ਕਰਨ ਪਹੁੰਚੇ ਤਾਂ ਉਥੇ ਮੌਜੂਦ ਸੁਰੱਖਿਆ ਗਾਰਡਾਂ ਨੇ ਉਹਨਾਂ ਨੂੰ ਆਪਣਾ ਫੋਨ ਬਾਹਰ ਛੱਡ ਕੇ ਜਾਣ ਲਈ ਕਿਹਾ। ਸੂਤਰਾਂ ਮੁਤਾਬਕ, ਇਸ ਤੋਂ ਤੈਸ਼ 'ਚ ਆਏ ਜਾਖੜ ਇਸ ਤੋਂ ਪਹਿਲਾਂ ਕੁਝ ਹੋਰ ਕਹਿੰਦੇ, ਉਸ ਤੋਂ ਪਹਿਲਾਂ ਹੀ ਉਹਨਾਂ ਨੂੰ ਕੁਝ ਸਮਾਂ ਇੰਤਜ਼ਾਰ ਕਰਨ ਦਾ ਫੈਸਲਾ ਸੁਣਾ ਦਿੱਤਾ ਗਿਆ। ਬਸ ਫਿਰ ਕੀ ਸੀ, ਜਾਖੜ ਮੁੱਖ ਮੰਤਰੀ ਨੂੰ ਮਿਲੇ ਬਿਨਾਂ ਹੀ ਵਾਪਸ ਚਲੇ ਗਏ। ਹੁਣ ਸੂਤਰਾਂ ਤੋਂ ਮਿਲ ਰਹੀ ਜਾਣਕਾਰੀ ਮੁਤਾਬਕ, ਕੈਪਟਨ ਵੱਲੋਂ ਜਾਖੜ ਨੂੰ ਮਨਾਉਣ ਦੀ ਕੋਸ਼ਿਸ਼ ਜਾਰੀ ਹੈ ਪਰ ਪਹਿਲਾਂ ਤੋਂ ਹੀ ਅੱਧੋਂ ਵੱਧ ਰੁੱਸੀ ਪਾਰਟੀ 'ਚ ਇੱਕ ਹੋਰ ਵਿਧਾਇਕ ਦਾ ਨਾਮ ਜੁੜਨ ਨਾਲ ਕਾਂਗਰਸ ਦਾ ਭਵਿੱੱਖ ਹੋਰ ਡਾਂਵਾਂਡੋਲ ਹੁੰਦਾ ਨਜ਼ਰ ਆ ਰਿਹਾ ਹੈ। —PTC News

Related Post