ਸੁਨੀਲ ਜਾਖੜ ਨੇ ਕਾਂਗਰਸ ਨਾਲ ਤਿੰਨ ਪੀੜ੍ਹੀਆਂ ਪੁਰਾਣਾ ਰਿਸ਼ਤਾ ਤੋੜਿਆ; ਅੰਬਿਕਾ ਸੋਨੀ, ਹਰੀਸ਼ ਰਾਵਤ 'ਤੇ ਲਾਏ ਗੰਭੀਰ ਇਲਜ਼ਾਮ
ਚੰਡੀਗੜ੍ਹ, 14 ਮਈ: ਸਾਬਕਾ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਆਪਣੇ ਲਾਈਵ 'ਚਿੰਤਨ ਸ਼ਿਵਿਰ' ਦਰਮਿਆਨ ਕਾਂਗਰਸ ਖਿਲਾਫ਼ ਰੱਜ ਕੇ ਨਾਰਾਜ਼ਗੀ ਜ਼ਾਹਿਰ ਕੀਤੀ। ਸੁਨੀਲ ਜਾਖੜ ਨੇ ਸ਼ਨੀਵਾਰ ਨੂੰ ਆਪਣੇ ਲਾਈਵ ਸ਼ੈਸ਼ਨ 'ਚ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ। ਉਨ੍ਹਾਂ ਨੇ ਲਾਈਵ ਹੋ ਕੇ ਆਪਣੇ ਫੇਸਬੁੱਕ 'ਤੇ ਇਸ ਦਾ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ: ਭਗਵੰਤ ਮਾਨ ਵੱਲੋਂ ਜੇਲ੍ਹਾਂ 'ਚ VIP Culture 'ਤੇ ਵੱਡੀ ਕਾਰਵਾਈ, ਕਈ ਅਫ਼ਸਰ ਮੁਅੱਤਲ
ਆਪਣੀ ਮਨ ਦੀ ਗੱਲ ਕਰਨ ਤੋਂ ਪਹਿਲਾਂ, ਫੇਸਬੁੱਕ 'ਤੇ ਲਾਈਵ ਹੋਣ ਤੋਂ ਕੁਝ ਘੰਟੇ ਪਹਿਲਾਂ ਸੁਨੀਲ ਜਾਖੜ ਨੇ ਆਪਣੇ ਟਵਿੱਟਰ ਬਾਇਓ ਤੋਂ ਕਾਂਗਰਸ ਨੂੰ ਹਟਾ ਦਿੱਤਾ ਸੀ ਜੋ ਉਨ੍ਹਾਂ ਦੀ ਭਵਿੱਖੀ ਕਾਰਵਾਈ ਦਾ ਸੰਕੇਤ ਦਿੰਦਾ ਹੈ। ਆਪਣੇ ਲਾਈਵ ਸ਼ੈਸ਼ਨ ਵਿਚ ਸੁਨੀਲ ਰੱਜ ਕੇ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੇ ਸਿਆਸੀ ਸਲਾਹਕਾਰਾਂ 'ਤੇ ਵਰਸੇ, ਉਨ੍ਹਾਂ ਕਿਹਾ ਕਿ ਪਾਰਟੀ ਦੀ ਮੁਖ ਆਗੂ ਅੰਬਿਕਾ ਸੋਨੀ ਪੰਜਾਬ ਵਿਚ ਪਾਰਟੀ ਦੀ ਹਰ ਦੀ ਅਸਲ ਵਜ੍ਹਾ ਹਨ।
ਉਨ੍ਹਾਂ ਅੰਬਿਕਾ ਸੋਨੀ ਨੂੰ ਸਿੱਖ ਸੋਚ ਤੋਂ ਅਣਜਾਣ ਅਤੇ ਵਿਰੋਧੀ ਹੋਣ ਵੱਲ ਇਸ਼ਾਰਾ ਕਰਦਿਆਂ ਕਾਂਗਰਸ ਦੀ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਆਪਣੇ ਸਲਾਹਕਾਰ ਬਦਲਣ ਤੱਕ ਦੀ ਚੇਤਾਵਨੀ ਦੇ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਸਾਬਕਾ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੂੰ ਵੀ ਪਾਨੀਪਤ ਜੰਗ ਦਰਮਿਆਨ ਬਾਬਰ ਦੀ ਸੋਚ ਦਾ ਹਵਾਲਾ ਦਿੰਦਿਆਂ ਅੰਬਿਕਾ ਸੋਨੀ ਤੋਂ ਸਾਵਧਾਨ ਰਹਿਣ ਦੀ ਸਲਾਹ ਵੀ ਦਿੱਤੀ।
ਹਾਲਾਂਕਿ ਜਾਖੜ ਨੇ ਆਪਣੇ ਪੂਰੇ ਲਾਈਵ ਸ਼ੈਸ਼ਨ ਵਿਚ ਆਪਣੇ ਭਵਿੱਖ ਦੇ ਸਿਆਸੀ ਵਿਕਲਪਾਂ 'ਤੇ ਚਾਨਣ ਪਾਉਣਾ ਜ਼ਰੂਰੀ ਨਹੀਂ ਸਮਝਿਆ, ਪਰ ਸਿਆਸੀ ਪੰਡਿਤਾਂ ਤਾਂ ਮਨਣਾ ਹੈ ਕਿ ਉਹ ਆਪਣੇ ਅਜ਼ੀਜ਼ ਮਿੱਤਰ ਕੈਪਟਨ ਅਮਰਿੰਦਰ ਸਿੰਘ ਦੀ 'ਪੰਜਾਬ ਲੋਕ ਕਾਂਗਰਸ' ਵਿਚ ਸ਼ਾਮਿਲ ਹੋ ਸਕਦੇ ਹਨ।
ਇਹ ਵੀ ਪੜ੍ਹੋ: ਅੱਜ ਲੱਗ ਸਕਦੇ ਨੇ ਲੰਬੇ ਲੰਬੇ ਕੱਟ; ਸੂਬੇ ਭਰ ਦੇ ਪਲਾਂਟ ਦੇ ਕਈ ਯੂਨਿਟ ਬੰਦ