ਦਿਲਜੀਤ ਦੋਸਾਂਝ ਦੀ ਫਿਲਮ 'ਜੋਗੀ' ਨੂੰ ਦੇਖਣ ਤੋਂ ਬਾਅਦ ਸੁਖਬੀਰ ਬਾਦਲ ਦਾ ਪ੍ਰਤੀਕਰਮ
ਪੱਤਰਕਾਰ ਪ੍ਰੇਰਕ: ਦਿਲਜੀਤ ਦੋਸਾਂਝ (DILJIT DOSANJH) ਦੀ ਫਿਲਮ 'ਜੋਗੀ' (JOGI) ਬੀਤੇ ਦਿਨ 16 ਸਤੰਬਰ ਨੂੰ ਨੈੱਟਫਲਿਕਸ (NETFLIX) 'ਤੇ ਰਿਲੀਜ਼ ਹੋ ਗਈ ਹੈ। ਫਿਲਮ ਵਿੱਚ 1984 'ਚ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਸਿੱਖ ਕੌਮ ਲਈ ਪੈਦਾ ਹੋਏ ਔਖੇ ਵੇਲੇ ਨੂੰ ਦਰਸਾਇਆ ਗਿਆ ਹੈ। ਇਸ ਫਿਲਮ 'ਚ ਦਿਲਜੀਤ ਦੋਸਾਂਝ ਦੇ ਕੰਮ ਦੀ ਵੀ ਖੂਬ ਤਾਰੀਫ਼ ਹੋ ਰਹੀ ਹੈ।
ਫਿਲਮ ਦਾ ਨਿਰਦੇਸ਼ਨ ਅਲੀ ਅੱਬਾਸ ਜ਼ਫਰ ਨੇ ਕੀਤਾ ਹੈ, ਜੋ ਬਾਲੀਵੁੱਡ (BOLLYWOOD) ਦੀਆਂ ਕਈ ਹਿੱਟ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ। ਫਿਲਮ ਦੇਖਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ (SHIROMANI AKALI DAL) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (SUKHBIR SINGH BADAL) ਨੇ ਵੀ ਟਵੀਟ ਕਰਕੇ ਫਿਲਮ 'ਚ ਸਿੱਖਾਂ 'ਤੇ ਹੋਏ ਅੱਤਿਆਚਾਰਾਂ ਨੂੰ ਯਾਦ ਕੀਤਾ।
ਸੁਖਬੀਰ ਬਾਦਲ ਨੇ ਲਿਖਿਆ, ''ਫਿਲਮ #ਜੋਗੀ ਉਸ ਭਿਆਨਕ ਦਰਦ ਨੂੰ ਦਰਸਾਉਂਦੀ ਹੈ ਜੋ ਸਿੱਖ ਕੌਮ ਨੂੰ 1984 ਵਿੱਚ ਕਾਂਗਰਸ-ਪ੍ਰਯੋਜਿਤ ਨਸਲਕੁਸ਼ੀ ਵਿੱਚ ਸਹਿਣਾ ਪਿਆ ਸੀ। ਸਿੱਖਾਂ ਨੂੰ ਅਣਮਨੁੱਖੀ ਤਸੀਹੇ ਦੇ ਨਿਸ਼ਾਨਾ ਬਣਾਇਆ ਗਿਆ ਸੀ ਅਤੇ ਸਾਰਾ ਸਿਸਟਮ ਉਨ੍ਹਾਂ ਦੇ ਵਿਰੁੱਧ ਹੋ ਗਿਆ ਸੀ। ਭਿਆਨਕ ਸੁਪਨਾ ਬਰਕਰਾਰ ਹੈ ਕਿਉਂਕਿ ਹਜ਼ਾਰਾਂ ਬੇਕਸੂਰ ਪੀੜਤ ਅਜੇ ਵੀ ਨਿਆਂ ਦੀ ਉਡੀਕ ਕਰ ਰਹੇ ਹਨ।"