ਸੁਖਬੀਰ @7: ਸੱਤਾ 'ਚ ਆਉਣ ਤੇ 'ਟਰਾਂਸਪੋਰਟ ਵੈਲਫੇਅਰ ਬੋਰਡ' ਬਣਾਵਾਂਗੇ: ਸੁਖਬੀਰ ਸਿੰਘ ਬਾਦਲ

By  Pardeep Singh February 10th 2022 06:56 PM -- Updated: February 10th 2022 07:15 PM

ਚੰਡੀਗੜ੍ਹ (ਐਪੀਸੋਡ 9): ਵਿਧਾਨ ਸਭਾ ਚੋਣਾਂ 2022 ਤੋਂ ਪਹਿਲਾਂ ਪੰਜਾਬ ਸਮੇਤ ਪੰਜ ਵਿਧਾਨ ਸਭਾ ਚੋਣਾਂ ਵਾਲੇ ਰਾਜਾਂ ਵਿੱਚ ਸਰੀਰਕ ਰੈਲੀਆਂ ਅਤੇ ਰੋਡ ਸ਼ੋਅ 'ਤੇ ਪਾਬੰਦੀਆਂ ਦੇ ਵਿਚਕਾਰ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੀ ਵਰਚੁਅਲ ਮੁਹਿੰਮ ਸ਼ੋਅ ਸੁਖਬੀਰ @ 7 ਨਾਲ ਹਰ ਰੋਜ਼ ਸ਼ਾਮ ਨੂੰ 7 ਵਜੇ ਜਨਤਾ ਦੇ ਸਵਾਲਾਂ ਦੇ ਜਵਾਬ ਅਤੇ ਆਪਣਾ ਵਿਜ਼ਨ ਨੂੰ ਲੋਕਾਂ ਦੇ ਸਾਹਮਣੇ ਰੱਖਿਆ ਜਾਂਦਾ ਹੈ। ਨੌਵੇਂ ਐਪੀਸੋਡ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਰਾਂਸਪੋਰਟ ਭਾਈਚਾਰੇ ਨੂੰ ਦਰਪੇਸ਼ ਮੁੱਦਿਆਂ 'ਤੇ ਸੰਖੇਪ ਗੱਲਬਾਤ ਕੀਤੀ। ਪੈਨਲ ਵਿਚ ਆਲ ਪੰਜਾਬ ਟਰੱਕ ਅਪਰੇਟਰ ਯੂਨੀਅਨ ਕੋਰ ਕਮੇਟੀ ਦੇ ਮੈਂਬਰ ਜੁਗਰਾਜ ਸਿੰਘ ਅਤੇ ਆਲ ਪੰਜਾਬ ਟਰੱਕ ਏਕਤਾ ਯੂਨੀਅਨ ਕੋਰ ਕਮੇਟੀ ਦੇ ਪਟਿਆਲਾ ਮੈਂਬਰ ਸੁਖਵਿੰਦਰ ਸਿੰਘ ਸ਼ਾਮਿਲ ਸਨ। ਸੁਖਬੀਰ @7: ਸੱਤਾ 'ਚ ਆਉਣ ਤੇ 'ਟਰਾਂਸਪੋਰਟ ਵੈਲਫੇਅਰ ਬੋਰਡ' ਬਣਾਵਾਂਗੇ: ਸੁਖਬੀਰ ਬਾਦਲ ਸ਼ੋਅ ਵਿੱਚ ਸੁਖਬੀਰ ਸਿੰਘ ਬਾਦਲ ਨੇ ਆਪਣਾ ਦ੍ਰਿਸ਼ਟੀਕੋਣ ਸਾਂਝਾ ਕਰਦਿਆਂ ਕਿਹਾ ਹੈ ਕਿ ਪਿਛਲੀ ਸਰਕਾਰ ਸਮੇਂ ਟਰੱਕ ਯੂਨੀਅਨ ਨੂੰ ਭੰਗ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸਾਡੀ ਸਰਕਾਰ ਆਉਣ ਤੇ ਅਸੀਂ ਟਰੱਕ ਯੂਨੀਅਨ ਨੂੰ ਬਹਾਲ ਕਰਾਂਗੇ। ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਟਰਾਂਸਪੋਰਟ ਦਾ ਕੰਮ ਸਾਡੇ ਪੰਜਾਬੀ ਲੋਕਾਂ ਦੀ ਪਹਿਲੀ ਪਸੰਦ ਹੈ। ਉਨ੍ਹਾਂ ਨੇ ਕਿਹਾ ਹੈ ਕਿ ਟਰਾਂਸਪੋਰਟਰਾਂ ਲਈ ਨਵੀਆਂ ਨੀਤੀਆਂ ਲੈ ਕੇ ਆਵਾਂਗੇ। ਸੁਖਬੀਰ @7: ਸੱਤਾ 'ਚ ਆਉਣ ਤੇ 'ਟਰਾਂਸਪੋਰਟ ਵੈਲਫੇਅਰ ਬੋਰਡ' ਬਣਾਵਾਂਗੇ: ਸੁਖਬੀਰ ਬਾਦਲ ALSO READ IN ENGLISH:'ਸੁਖਬੀਰ @ 7': ਪੰਜਾਬ ਦੀ ਇੰਡਸਟਰੀ ਦੀ ਡਿਵੈਲਪਮੈਂਟ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਦਾ ਵਿਜ਼ਨ ਸੁਖਬੀਰ ਸਿੰਘ ਬਾਦਲ ਨੇ ਸ਼ੋਅ ਵਿੱਚ ਟਰੱਕ ਉਪਰੇਟਰਾਂ ਲਈ ਕਿਹਾ ਹੈ ਕਿ ਟਰੱਕ ਡਰਾਇਵਰਾਂ ਦਾ ਬੀਮਾ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਵਿੱਚ ਟਰਾਂਸਪੋਰਟ ਲਈ ਵਿਆਜ਼ ਮੁਕਤ ਲੋਨ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਵਿੱਚ ਡਰਾਇਵਰ ਪੈਦਾ ਕਰਨ ਲਈ ਡਰਾਈਵਿੰਗ ਸਕੂਲ ਖੋਲ੍ਹਿਆ ਜਾਵੇਗਾ ਤਾਂ ਕਿ ਪੰਜਾਬ ਵਿੱਚ ਚੰਗੇ ਡਰਾਇਵਰ ਪੈਦੇ ਕੀਤੇ ਜਾਣਗੇ। ਸੁਖਬੀਰ @7: ਸੱਤਾ 'ਚ ਆਉਣ ਤੇ 'ਟਰਾਂਸਪੋਰਟ ਵੈਲਫੇਅਰ ਬੋਰਡ' ਬਣਾਵਾਂਗੇ: ਸੁਖਬੀਰ ਬਾਦਲ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਸਰਕਾਰ ਆਉਣ ਉੱਤੇ ਇਕ ਨੀਤੀ ਲੈ ਕੇ ਆਵਾਂਗੇ ਤਾਂ ਕਿ ਮੰਡੀਆਂ ਦੇ ਟੈਂਡਰ ਸਿੱਧੇ ਰੂਪ ਵਿੱਚ ਟਰੱਕ ਮਾਲਕਾਂ ਨੂੰ ਮਿਲ ਸਕਣ। ਉਨ੍ਹਾਂ ਨੇ ਕਿਹਾ ਹੈ ਕਿ ਮੌਜੂਦਾ ਸਮੇਂ ਵਿੱਚ ਟਰੱਕ ਉਪਰੇਟਰਾਂ ਨੂੰ ਟੈਂਡਰ ਨਹੀਂ ਮਿਲਦਾ ਸਗੋਂ ਵੱਡੇ ਲੀਡਰ ਲੈ ਜਾਂਦੇ ਹਨ। ਇਹ ਵੀ ਪੜ੍ਹੋ:'ਸੁਖਬੀਰ @ 7': ਪੰਜਾਬ ਦੀ ਇੰਡਸਟਰੀ ਦੀ ਡਿਵੈਲਪਮੈਂਟ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਦਾ ਵਿਜ਼ਨ -PTC News

Related Post