ਮੰਗੇਤਰ ਨੂੰ ਗੋਲ਼ੀ ਮਾਰਨ ਤੋਂ ਬਾਅਦ ਕੀਤੀ ਖ਼ੁਦਕੁਸ਼ੀ

By  Ravinder Singh April 22nd 2022 08:52 PM -- Updated: April 22nd 2022 08:57 PM

ਸਮਰਾਲਾ : ਸਥਾਨਕ ਪਿੰਡ ਕੋਟਲਾ ਭੜੀ ਵਿੱਚ ਦਿਨ-ਦਿਹਾੜੇ ਇਕ ਲੜਕੇ ਨੇ ਲੜਕੀ ਨੂੰ ਗੋਲੀ ਮਾਰ ਕੇ ਬਾਅਦ ਵਿੱਚ ਖ਼ੁਦ ਨੂੰ ਵੀ ਗੋਲ਼ੀ ਮਾਰ ਲਈ। ਪਿੰਡ ਕੋਟਲਾ ਭੜੀ ਵਿੱਚ ਨੌਜਵਾਨ ਨੇ ਆਪਣੀ ਮੰਗੇਤਰ ਨੂੰ ਉਸ ਦੇ ਘਰ 'ਚ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਮੰਗੇਤਰ ਨੂੰ ਗੋਲ਼ੀ ਨਾਲ ਮਾਰਨ ਬਾਅਦ ਕੀਤੀ ਖ਼ੁਦਕੁਸ਼ੀਬਾਅਦ ਭੱਜਣ ਦੀ ਕੋਸ਼ਿਸ਼ ਕਰਦੇ ਇਸ ਨੌਜਵਾਨ ਨੂੰ ਜਦੋਂ ਲੋਕਾਂ ਵੱਲੋਂ ਫੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਨੇ ਖੁਦ ਨੂੰ ਵੀ ਗੋਲ਼ੀ ਮਾਰ ਲਈ ਗਈ ਅਤੇ ਉਸ ਦੀ ਵੀ ਘਟਨਾ ਸਥਾਨ ’ਤੇ ਹੀ ਮੌਤ ਹੋ ਗਈ। ਸਮਰਾਲਾ ਦੇ ਪਿੰਡ ਕੋਟਲਾ ਭੜੀ ਵਿਖੇ ਇੱਟਾਂ ਦੇ ਭੱਠੇ ’ਤੇ ਕੰਮ ਕਰਦੇ ਓਮ ਸਿੰਘ ਦੀ ਲੜਕੀ ਮਨੀਸ਼ਾ (22) ਦੀ 6 ਮਹੀਨੇ ਪਹਿਲਾ ਮੁਜ਼ੱਫ਼ਰਨਗਰ (ਉੱਤਰ ਪ੍ਰਦੇਸ਼) ਦੇ ਰਹਿਣ ਵਾਲੇ 24 ਸਾਲਾ ਦੇ ਨੌਜਵਾਨ ਅਜੀਤ ਕੁਮਾਰ ਉਰਫ ਸੰਨੀ ਨਾਲ ਮੰਗਣੀ ਹੋਈ ਸੀ। ਅਚਾਨਕ ਅਜੀਤ ਕੁਮਾਰ ਉਰਫ ਸੰਨੀ ਮੰਗੇਤਰ ਨੂੰ ਮਿਲਣ ਲਈ ਉਸ ਦੇ ਘਰ ਗਿਆ। ਮੰਗੇਤਰ ਨੂੰ ਗੋਲ਼ੀ ਨਾਲ ਮਾਰਨ ਬਾਅਦ ਕੀਤੀ ਖ਼ੁਦਕੁਸ਼ੀਲੜਕੀ ਦਾ ਪਿਤਾ ਓਮ ਸਿੰਘ ਕੋਲਡ ਡ੍ਰਿੰਕਸ ਲੈਣ ਲਈ ਬਾਹਰ ਚਲਾ ਗਿਆ ਅਤੇ ਸੰਨੀ ਨੇ ਕਿਸੇ ਬਹਾਨੇ ਲੜਕੀ ਦੀ ਮਾਂ ਨੂੰ ਵੀ ਬਾਹਰ ਭੇਜ ਦਿੱਤਾ। ਅੰਦਰ ਜਾਂਦੇ ਹੀ ਉਸ ਨੇ ਆਪਣੀ ਮੰਗੇਤਰ ਮਨੀਸ਼ਾ ਦੇ ਸਿਰ 'ਚ ਗੋਲੀ ਮਾਰ ਦਿੱਤੀ ਅਤੇ ਉਸ ਦੀ ਮੌਕੇ ਉਤੇ ਹੀ ਮੌਤ ਹੋ ਗਈ। ਗੋਲ਼ੀ ਦੀ ਆਵਾਜ਼ ਸੁਣ ਕੇ ਜਿਵੇ ਹੀ ਆਸ-ਪਾਸ ਦੇ ਕੁਆਰਟਰਾਂ ’ਚ ਰਹਿੰਦੇ ਤੇ ਖੇਤਾਂ 'ਚ ਕੰਮ ਵਿੱਚ ਰਹਿੰਦੇ ਲੋਕਾਂ ਦੀ ਭੀੜ ਉੱਥੇ ਆਈ ਤਾਂ ਮੁਲਜ਼ਮ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਮੰਗੇਤਰ ਨੂੰ ਗੋਲ਼ੀ ਨਾਲ ਮਾਰਨ ਬਾਅਦ ਕੀਤੀ ਖ਼ੁਦਕੁਸ਼ੀਉਸ ਨੂੰ ਕਾਬੂ ਕਰਨ ਲਈ ਲੋਕ ਪਿੱਛੇ ਭੱਜ ਗਏ ਅਤੇ ਸੰਨੀ ਕੁਮਾਰ ਫਾਇਰਿੰਗ ਕਰਨ ਲੱਗਾ। ਕੁਝ ਦੂਰੀ ’ਤੇ ਜਾ ਕੇ ਜਦੋਂ ਮੁਲਜ਼ਮ ਨੇ ਵੇਖਿਆ ਕਿ ਉਹ ਘਿਰ ਗਿਆ ਹੈ ਤਾਂ ਉਸ ਨੇ ਖੁਦ ਦੇ ਸਿਰ ਵਿੱਚ ਵੀ ਗੋਲ਼ੀ ਮਾਰ ਲਈ ਅਤੇ ਉਸ ਦੀ ਵੀ ਮੌਤ ਹੋ ਗਈ। ਫਿਲਹਾਲ ਪੁਲਿਸ ਨੇ ਲੜਕੀ ਦੇ ਪਿਤਾ ਦੇ ਬਿਆਨਾਂ ਦੇ ਆਧਾਰ ’ਤੇ ਮਾਮਲਾ ਦਰਜ ਕਰ ਲਿਆ ਹੈ। ਡੀਐੱਸਪੀ ਸਮਰਾਲਾ ਹਰਵਿੰਦਰ ਸਿੰਘ ਨੇ ਦੱਸਿਆ ਕਿ ਦੋਵੇਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈਂਦੇ ਹੋਏ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਪੁਲਿਸ ਨੇ ਮੁਲਜ਼ਮ ਵੱਲੋਂ ਵਾਰਦਾਤ ਵਿੱਚ ਵਰਤਿਆ ਦੇਸੀ ਕੱਟਾ ਵੀ ਬਰਾਮਦ ਕਰ ਲਿਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ। ਇਹ ਵੀ ਪੜ੍ਹੋ : ਮਹਿੰਗਾਈ ਦੀ ਮਾਰ, ਰਸੋਈ 'ਚ ਰਹਿ ਗਿਆ 'ਕੱਲਾ 'ਆਚਾਰ'

Related Post