ਦਿੱਲੀ ਤੋਂ ਦੋਹਾ ਜਾ ਰਹੀ ਫਲਾਈਟ 'ਚੋਂ ਅਚਾਨਕ ਨਿਕਲਿਆ ਧੂੰਆਂ, ਕਰਵਾਈ ਐਮਰਜੈਂਸੀ ਲੈਂਡਿੰਗ

By  Riya Bawa March 21st 2022 01:09 PM

Qatar Airways’ Delhi-Doha Flight: ਸੋਮਵਾਰ ਨੂੰ ਦਿੱਲੀ ਤੋਂ ਦੋਹਾ ਜਾ ਰਹੀ ਕਤਰ ਏਅਰਵੇਜ਼ ਦੀ ਫਲਾਈਟ 'ਚ ਵੱਡਾ ਹਾਦਸਾ ਹੋਣੋਂ ਟਲ ਗਿਆ ਹੈ। ਉਡਾਣ ਦੌਰਾਨ ਇਸ ਫਲਾਈਟ 'ਚੋਂ ਅਚਾਨਕ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ, ਜਿਸ ਤੋਂ ਬਾਅਦ ਇਸ ਨੂੰ ਪਾਕਿਸਤਾਨ ਦੇ ਕਰਾਚੀ ਏਅਰਪੋਰਟ 'ਤੇ ਐਮਰਜੈਂਸੀ 'ਚ ਉਤਾਰਿਆ ਗਿਆ। ਇਸ ਜਹਾਜ਼ 'ਚ 100 ਯਾਤਰੀ ਸਵਾਰ ਸਨ, ਐਮਰਜੈਂਸੀ ਦੀ ਸਥਿਤੀ 'ਚ ਜਹਾਜ਼ ਨੂੰ ਲੈਂਡ ਕਰਵਾ ਕੇ ਸਾਰੇ ਯਾਤਰੀਆਂ ਦੀ ਜਾਨ ਬਚਾਈ ਗਈ। ਦਿੱਲੀ ਤੋਂ ਦੋਹਾ ਜਾ ਰਹੇ ਕਤਰ ਏਅਰਵੇਜ਼ ਦੇ ਜਹਾਜ਼ ਦੀ ਪਾਕਿਸਤਾਨ ਦੇ ਕਰਾਚੀ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ ਹੋਈ ਹੈ। ਦਿੱਲੀ ਤੋਂ ਦੋਹਾ ਜਾ ਰਹੀ ਫਲਾਈਟ 'ਚੋਂ ਅਚਾਨਕ ਨਿਕਲਿਆ ਧੂੰਆਂ, ਕਰਵਾਈ ਐਮਰਜੈਂਸੀ ਲੈਂਡਿੰਗ ਰਿਪੋਰਟਾਂ ਮੁਤਾਬਕ ਫਲਾਈਟ ਨੰਬਰ QR579579 'ਚ 100 ਤੋਂ ਜ਼ਿਆਦਾ ਯਾਤਰੀ ਸਵਾਰ ਹਨ। ਤਕਨੀਕੀ ਖਰਾਬੀ ਕਾਰਨ ਫਲਾਈਟ ਦਾ ਰੂਟ ਬਦਲਿਆ ਗਿਆ ਹੈ। ਇਸ ਦੀਆਂ ਵੀਡੀਓਜ਼ ਵੀ ਸੋਸ਼ਲ ਮੀਡੀਆ 'ਤੇ ਆਉਣੀਆਂ ਸ਼ੁਰੂ ਹੋ ਗਈਆਂ ਹਨ। ਇਸ ਦੌਰਾਨ ਜਹਾਜ਼ ਦੇ ਕਾਰਗੋ ਹੋਲਡ 'ਚੋਂ ਅਚਾਨਕ ਧੂੰਆਂ ਨਿਕਲਣ ਲੱਗਾ। ਦਿੱਲੀ ਤੋਂ ਦੋਹਾ ਜਾ ਰਹੀ ਫਲਾਈਟ 'ਚੋਂ ਅਚਾਨਕ ਨਿਕਲਿਆ ਧੂੰਆਂ, ਕਰਵਾਈ ਐਮਰਜੈਂਸੀ ਲੈਂਡਿੰਗ ਇਸ ਤੋਂ ਬਾਅਦ ਫਲਾਈਟ ਨੂੰ ਪਾਕਿਸਤਾਨ ਵੱਲ ਮੋੜ ਦਿੱਤਾ ਗਿਆ ਅਤੇ ਉੱਥੇ ਸੁਰੱਖਿਅਤ ਲੈਂਡਿੰਗ ਕਰਵਾਈ ਗਈ। ਜਹਾਜ਼ ਨੂੰ ਪਾਕਿਸਤਾਨ ਦੇ ਕਰਾਚੀ ਹਵਾਈ ਅੱਡੇ 'ਤੇ ਉਤਾਰਿਆ ਗਿਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਹਾਜ਼ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਵੀਡੀਓ "Devyani Kohli" ਦੇ twitter ਹੈੰਡਲ ਤੋਂ ਲਈ ਗਈ ਹੈ। #BreakingNews

Thank God I hope everything fine?? For the safety of our citizen ?? Doha-Delhi Flight emergency landing at #Karachi ?? pic.twitter.com/YFj1lzpGYp

— Devyani Kohli (@DevyaniKohli1) March 21, 2022 ਇਹ ਵੀ ਪੜ੍ਹੋ: ਨਸ਼ੇ ਦੀ ਓਵਰਡੋਜ਼ ਨਾਲ 17 ਸਾਲਾਂ ਨੌਜਵਾਨ ਦੀ ਮੌਤ ਇਸ ਦੇ ਨਾਲ ਹੀ ਇਸ ਘਟਨਾ 'ਤੇ ਕਤਰ ਏਅਰਵੇਜ਼ ਵੱਲੋਂ ਬਿਆਨ ਜਾਰੀ ਕੀਤਾ ਗਿਆ ਹੈ। ਏਅਰਵੇਜ਼ ਵੱਲੋਂ ਕਿਹਾ ਗਿਆ ਹੈ ਕਿ ਜਹਾਜ਼ ਦੀ ਜਾਂਚ ਕੀਤੀ ਜਾ ਰਹੀ ਹੈ, ਨਾਲ ਹੀ ਯਾਤਰੀਆਂ ਨੂੰ ਦੋਹਾ ਲਿਜਾਣ ਲਈ ਇੱਕ ਹੋਰ ਉਡਾਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਏਅਰਵੇਜ਼ ਨੇ ਯਾਤਰੀਆਂ ਤੋਂ ਅਸੁਵਿਧਾ ਲਈ ਮੁਆਫੀ ਮੰਗੀ ਹੈ। ਦਿੱਲੀ ਤੋਂ ਦੋਹਾ ਜਾ ਰਹੀ ਫਲਾਈਟ 'ਚੋਂ ਅਚਾਨਕ ਨਿਕਲਿਆ ਧੂੰਆਂ, ਕਰਵਾਈ ਐਮਰਜੈਂਸੀ ਲੈਂਡਿੰਗ -PTC News

Related Post