ਅਮਰੀਕਾ 'ਚ ਕਿਰਪਾਨ ਪਾਉਣ ਲਈ ਵਿਦਿਆਰਥੀ ਗ੍ਰਿਫ਼ਤਾਰ, ਸਿੱਖ ਭਾਈਚਾਰੇ 'ਚ ਰੋਸ
ਨਵੀਂ ਦਿੱਲੀ, 26 ਸਤੰਬਰ: ਅਮਰੀਕਾ ਵਿੱਚ ਕਿਰਪਾਨ ਪਾਉਣ ਲਈ ਇੱਕ ਵਿਦਿਆਰਥੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਵਿਦਿਆਰਥੀ ਨੇ ਖ਼ੁਦ ਇੱਕ ਵੀਡੀਓ ਪੋਸਟ ਕਰਕੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਵਿਦਿਆਰਥੀ ਨੇ ਇਲਜ਼ਾਮ ਲਾਇਆ ਕਿ ਅਮਰੀਕੀ ਪੁਲਿਸ ਨੇ ਉਸ ਨਾਲ ਬਦਸਲੂਖੀ ਵੀ ਕੀਤਾ। ਇਹ ਮਾਮਲਾ ਉੱਤਰੀ ਕੈਰੋਲੀਨਾ ਯੂਨੀਵਰਸਿਟੀ ਦਾ ਹੈ ਤੇ ਪੀੜਤ ਇਸ ਯੂਨੀਵਰਸਿਟੀ ਦਾ ਵਿਦਿਆਰਥੀ ਹੈ।
ਘਟਨਾ ਦੀ ਵੀਡੀਓ ਟਵਿੱਟਰ 'ਤੇ ਅਪਲੋਡ ਕਰਦੇ ਹੋਏ ਪੀੜਤ ਨੇ ਦਾਅਵਾ ਕੀਤਾ ਕਿ ਪੁਲਿਸ ਨੇ ਉਸ ਨੂੰ ਕਿਰਪਾਨ ਉਤਾਰਨ ਲਈ ਕਿਹਾ। ਜਦੋਂ ਵਿਦਿਆਰਥੀ ਨੇ ਕਿਰਪਾਨ ਦੀ ਮਹੱਤਤਾ ਅਤੇ ਇਸਨੂੰ ਧਰਮ ਨਾਲ ਸਬੰਧਤ ਦੱਸਿਆ ਤਾਂ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਟਵਿਟਰ 'ਤੇ ਪੋਸਟ ਕੀਤੀ ਵੀਡੀਓ 'ਚ ਵਿਦਿਆਰਥੀ ਨੇ ਕਿਹਾ ਕਿ ਮੈਂ ਇਹ ਪੋਸਟ ਨਹੀਂ ਕਰਨਾ ਚਾਹੁੰਦਾ ਸੀ ਕਿਉਂਕਿ ਮੈਨੂੰ ਲੱਗਦਾ ਹੈ ਕਿ ਅਜਿਹਾ ਕਰਨ ਨਾਲ ਮੈਨੂੰ ਯੂਨੀਵਰਸਿਟੀ ਤੋਂ ਕੋਈ ਸਹਿਯੋਗ ਨਹੀਂ ਮਿਲੇਗਾ।
ਵਿਦਿਆਰਥੀ ਨੇ ਲਿਖਿਆ ਕਿ ਕਿਸੇ ਨੇ 911 'ਤੇ ਕਾਲ ਕਰਕੇ ਮੇਰੇ ਖ਼ਿਲਾਫ਼ ਰਿਪੋਰਟ ਦਰਜ ਕਰਵਾਈ ਹੈ। ਇਸ ਤੋਂ ਬਾਅਦ ਪੁਲਿਸ ਨੇ ਆ ਕੇ ਕਿਰਪਾਨ ਉਤਾਰਨ ਲਈ ਕਿਹਾ। ਜਦੋਂ ਮੈਂ ਇਨਕਾਰ ਕੀਤਾ ਤਾਂ ਮੈਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਦੂਜੇ ਪਾਸੇ ਇਸ ਖ਼ਬਰ ਦੀ ਸੂਚਨਾ ਤੋਂ ਬਾਅਦ ਸਿੱਖ ਭਾਈਚਾਰੇ ਦੇ ਲੋਕਾਂ ਅਤੇ ਦੁਨੀਆ ਭਰ ਦੇ ਹੋਰ ਸੋਸ਼ਲ ਮੀਡੀਆ ਉਪਭੋਗਤਾਵਾਂ ਨੇ ਆਪਣੀ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਵੀਡੀਓ ਨੂੰ 3.4 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ।