ਜਲੰਧਰ ਵਿੱਚ ਬਣਾਈ ਗਈ ਪਰਾਲੀ ਤੋਂ ਕੋਲੇ 'ਚ ਬਦਲਣ ਵਾਲੀ ਮਸ਼ੀਨ, ਅਮਰੀਕਾ ਸਰਕਾਰ ਨਾਲ ਚੱਲ ਰਹੀ ਗੱਲ

By  Jasmeet Singh May 12th 2022 02:56 PM

ਪਤਰਸ ਮਸੀਹ, 12 ਮਈ: ਭਾਰਤ ਵਿੱਚ ਕੋਲੇ ਦੀ ਕਮੀ ਕਾਰਨ ਬਿਜਲੀ ਸੰਕਟ ਪੈਦਾ ਹੋਇਆ ਪਿਆ ਹੈ। ਦੂਜੀ ਤਰਫ਼ ਪੰਜਾਬ ਦੀ ਗੱਲ ਕਰੀਏ ਤਾਂ ਪਰਾਲੀ ਸਾੜਨ ਨੂੰ ਲੈ ਕੇ ਵੀ ਇਥੇ ਇੱਕ ਵੱਡੀ ਸਮੱਸਿਆ ਖੜੀ ਹੋਈ ਹੈ। ਪਰ ਕੀ ਹੋਵੇ ਜਦੋਂ ਪਰਾਲੀ ਨੂੰ ਕੋਲੇ 'ਚ ਬਦਲ ਦਿੱਤਾ ਗਿਆ। ਇੱਕ ਇਸ ਤਰੀਕੇ ਨਾਲ ਪਰਾਲੀ ਸਾੜਨ ਤੇ ਕੋਲੇ ਦੀ ਘਾਟ ਨੂੰ ਲੈ ਕੇ ਸਮੱਸਿਆ ਦਾ ਹੱਲ ਕੱਢਿਆ ਜਾ ਸਕਦਾ। ਇਹ ਵੀ ਪੜ੍ਹੋ: ਭਗਵੰਤ ਮਾਨ ਦਾ ਵੱਡਾ ਐਕਸ਼ਨ, ਕਿਹਾ-ਨਸ਼ਾ ਵੇਚਣ ਵਾਲਿਆਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਾ ਜਾਵੇ ਜੇਕਰ ਇਹ ਹੋ ਜਾਂਦਾ ਤਾਂ ਪੰਜਾਬ ਦੇ ਥਰਮਲ ਪਲਾਟਾਂ 'ਚ ਕੋਲੇ ਦੀ ਘਾਟ ਦੀ ਸਮੱਸਿਆ ਨੂੰ ਮੁਕਾਇਆ ਜਾ ਸਕਦਾ ਹੈ। ਇਹ ਕਾਰਨਾਮਾ ਸਾਕਾਰ ਕਰ ਪਾਇਆ ਜਾਲੰਧਰ ਦਾ ਇੱਕ ਉਦਯੋਗਪਤੀ ਨੇ ਜਸੀ ਨੇ ਇੱਕ ਇਹੋ ਜਿਹੀ ਮਸ਼ੀਨ ਤਿਆਰ ਕੀਤੀ ਹੈ ਜੋ ਕਿ ਪਰਾਲੀ ਨੂੰ ਕੋਲੇ 'ਚ ਤਬਦੀਲ ਕਰਨ ਦੀ ਸਮਰੱਥਾ ਰੱਖਦੀ ਹੈ। ਮਸ਼ੀਨ ਦਾ ਕੰਮ ਆਪਣੇ ਆਖਰੀ ਪੜਾਅ 'ਤੇ ਪਹੁੰਚ ਚੁੱਕਿਆ ਹੈ ਅਤੇ ਹੁਣ ਉਨ੍ਹਾਂ ਦੀ ਸਰਕਾਰ ਨਾਲ ਵੀ ਗੱਲਬਾਤ ਚੱਲ ਰਹੀ ਹੈ। ਜਲਦ ਹੀ ਇਹ ਪ੍ਰੋਜੈਕਟ ਵਪਾਰਕ ਵਰਤੋਂ ਵਿੱਚ ਆ ਸਕਦਾ ਹੈ। ਇਸ ਤੋਂ ਪਹਿਲਾਂ ਉਹ ਕੂੜੇ ਨੂੰ ਫਰਤੀਲਾਈਜ਼ਰ ਵਿੱਚ ਬਦਲਣ ਵਾਲੀ ਮਸ਼ੀਨ ਬਣਾ ਚੁੱਕੇ ਹਨ ਅਤੇ ਇਸ ਦੀ ਵਰਤੋਂ ਦਿੱਲੀ, ਅੰਬਾਲਾ ਅਤੇ ਕਪੂਰਥਲਾ ਵਿੱਚ ਕੀਤੀ ਜਾ ਰਹੀ ਹੈ। Xaper Industry ਦੇ ਮਾਲਕ ਅਜੈ ਪਲਟਾ ਨਾਲ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਇਸ ਮਸ਼ੀਨ 'ਤੇ ਪਿਛਲੇ 8-10 ਸਾਲਾਂ ਤੋਂ ਕੰਮ ਚੱਲ ਰਿਹਾ ਹੈ ਅਤੇ ਹੁਣ ਕਿਤੇ ਨਾ ਕਿਤੇ ਇਹ ਆਪਣੇ ਅੰਤਮ ਸਿਖਰ 'ਤੇ ਪਹੁੰਚ ਗਈ ਹੈ। ਇਸ ਮਸ਼ੀਨ ਵਿੱਚ ਪਰਾਲੀ ਨੂੰ ਲਗਾਤਾਰ ਪਾਇਆ ਜਾ ਸਕਦਾ ਹੈ ਅਤੇ ਇਹ ਮਸ਼ੀਨ ਦੀ ਸਮਰੱਥਾ ਅਨੁਸਾਰ ਪਰਾਲੀ ਨੂੰ ਕੋਲੇ ਵਿੱਚ ਬਦਲ ਦਿੰਦੀ ਹੈ। ਉਨ੍ਹਾਂ ਅੱਗੇ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਇਹ ਕੰਮ ਆਪਣੇ ਦੇਸ਼ ਅਤੇ ਆਪਣੇ ਸੂਬੇ ਦੀ ਸੇਵਾ ਲਈ ਕਰ ਰਿਹਾ ਹਾਂ ਕਿਉਂਕਿ ਅੱਜ ਤੋਂ ਬਾਅਦ ਪਰਾਲੀ, ਕੋਲਾ ਅਤੇ ਕੂੜਾ ਇੱਕ ਵੱਡੀ ਸਮੱਸਿਆ ਬਣ ਚੁੱਕਿਆ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਹ ਹੋਰ ਵੀ ਵਧੇਗੀ। ਉਨ੍ਹਾਂ ਦੱਸਿਆ ਕਿ ਉਹ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਉਹ ਪਿਛਲੇ 10-15 ਸਾਲਾਂ ਤੋਂ ਇਸ ਪ੍ਰੋਜੈਕਟ 'ਤੇ ਕੰਮ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਨੂੰ ਲੈ ਕੇ ਅਮਰੀਕੀ ਵਿਦੇਸ਼ ਮੰਤਰੀ ਨਾਲ ਵੀ ਗੱਲਬਾਤ ਚੱਲ ਰਹੀ ਹੈ, ਉਹ ਵੀ ਇਸ ਪ੍ਰੋਜੈਕਟ ਨੂੰ ਦੇਖ ਕੇ ਕਾਫੀ ਆਕਰਸ਼ਿਤ ਹੋਏ ਅਤੇ ਉਹ ਵੀ ਇਸ ਪ੍ਰੋਜੈਕਟ ਵਿੱਚ ਕਾਫੀ ਦਿਲਚਸਪੀ ਦਿਖਾ ਰਹੇ ਹਨ। ਇਹ ਵੀ ਪੜ੍ਹੋ: ਗਰਮੀ ਤੋਂ ਬਚਣ ਲਈ ਵਿਅਕਤੀ ਨੇ ਲਗਾਇਆ ਅਨੋਖਾ ਜੁਗਾੜ, ਵੀਡੀਓ ਵਾਇਰਲ ਕੇਂਦਰ ਸਰਕਾਰ ਬਾਰੇ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਵੀ ਮੇਰੇ ਇਨ੍ਹਾਂ ਪ੍ਰਾਜੈਕਟਾਂ ਵਿੱਚ ਕਾਫੀ ਦਿਲਚਸਪੀ ਦਿਖਾ ਰਹੇ ਹਨ ਕਿਉਂਕਿ ਉਨ੍ਹਾਂ ਦੇ ਇਸ ਪ੍ਰਾਜੈਕਟ ਨਾਲ ਉੱਤੇ ਦੱਸੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ ਅਤੇ ਹੁਣ ਜੋ ਖਰਚਾ ਹੋ ਰਿਹਾ ਹੈ, ਉਹ ਵੀ ਅੱਧਾ ਹੀ ਰਹਿ ਜਾਵੇਗਾ। -PTC News

Related Post