ਰੇਲ ਰੋਕੋ ਅੰਦੋਲਨ ਹੋਇਆ ਮੁਲਤਵੀ: 9 ਦਿਨਾਂ ਬਾਅਦ ਹੁਣ ਮੁੜ ਦੁਬਾਰਾ ਚੱਲੀਆਂ ਇਹ ਟਰੇਨਾਂ

By  Riya Bawa December 29th 2021 01:25 PM -- Updated: December 29th 2021 01:29 PM

ਅੰਮ੍ਰਿਤਸਰ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਿਲਣ ਤੋਂ ਬਾਅਦ ਅਤੇ ਉਨ੍ਹਾਂ ਦੇ ਭਰੋਸਾ ਦਵਾਉਣ ਤੋਂ ਬਾਅਦ ਕਿਸਾਨਾਂ ਨੇ ਰੇਲ ਪਟੜੀਆਂ ਨੂੰ ਖਾਲੀ ਕਰ ਦਿੱਤਾ ਹੈ। ਮੁੱਖ ਮੰਤਰੀ ਨਾਲ ਹੋਈ ਮੀਟਿੰਗ ਤੋਂ ਬਾਅਦ ਕਿਸਾਨਾਂ ਦੁਆਰਾ ਅੰਦੋਲਨ ਨੂੰ 4 ਜਨਵਰੀ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਕਿਸਾਨਾਂ ਦੇ ਇਸ ਫੈਸਲੇ ਤੋਂ ਬਾਅਦ ਅੱਜ ਅੰਮ੍ਰਿਤਸਰ ਤੋਂ ਕਈ ਟਰੇਨਾਂ ਰਵਾਨਾ ਕੀਤੀਆਂ ਜਾ ਰਹੀਆਂ ਹਨ ਪਰ ਹਲੇ ਵੀ ਕੁਝ ਵਾਹਨਾਂ ਨੂੰ ਚੱਲਣ 'ਚ ਕੁਝ ਦਿਨਾਂ ਦਾ ਸਮਾਂ ਲੱਗ ਸਕਦਾ ਹੈ। Indian Railways to resume 50 special train services from June 21 – Check complete list of trains here ਰੇਲਵੇ ਟਰੈਕ ਖਾਲੀ ਹੋਣ ਤੋਂ ਬਾਅਦ ਰੇਲਵੇ ਸੁਰੱਖਿਆ ਜਾਂਚ ਪੂਰੀ ਕਰ ਲਈ ਸੀ। ਅੱਜ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਣ ਵਾਲਿਆਂ ਟਰੇਨਾਂ ਸਟੇਸ਼ਨ 'ਤੇ ਪਹੁੰਚ ਗਈਆਂ ਹਨ। ਅੱਜ ਸਵੇਰੇ ਅੰਮ੍ਰਿਤਸਰ-ਨਵੀਂ ਦਿੱਲੀ ਸ਼ਤਾਬਦੀ ਨੂੰ ਅੰਮ੍ਰਿਤਸਰ ਤੋਂ ਉਸਦੇ ਨਿਰਧਾਰਿਤ ਸਮੇਂ 'ਤੇ ਹਰੀ ਝੰਡੀ ਦਿੱਤੀ ਪਰ ਹਲੇ ਵੀ 6 ਟਰੇਨਾਂ ਨੂੰ ਪਟੜੀ 'ਤੇ ਆਉਣ ਲਈ ਕੁਝ ਦਿਨ ਹੋਰ ਲੱਗਣੇ ਹਨ। Indian Railways to resume 50 special train services from June 21 – Check complete list of trains here ਅੱਜ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਣ ਵਾਲਿਆਂ ਟਰੇਨਾਂ ਦਾ ਵੇਰਵਾ ਇਸ ਤਰਾਂ ਹੈ :- ਅੰਮ੍ਰਿਤਸਰ-ਨਵੀਂ ਦਿੱਲੀ ਸੁਪਰ ਫਾਸਟ, ਅੰਮ੍ਰਿਤਸਰ-ਨਵੀਂ ਦਿੱਲੀ, ਅੰਮ੍ਰਿਤਸਰ - ਸਹਰਸਾ , ਅੰਮ੍ਰਿਤਸਰ-ਚੰਡੀਗੜ੍ਹ, ਅੰਮ੍ਰਿਤਸਰ-ਬਾਂਦਰਾ ਟਰਮੀਨਲ, ਅੰਮ੍ਰਿਤਸਰ-ਜੈਨਗਰ, ਅੰਮ੍ਰਿਤਸਰ-ਨਿਊਸਲਪਾਈਗੁੜੀ, ਅੰਮ੍ਰਿਤਸਰ - ਮੁੰਬਈ, ਅੰਮ੍ਰਿਤਸਰ - ਦੇਹਰਾਦੂਨ ਅਤੇ ਅੰਮ੍ਰਿਤਸਰ - ਵਿਸ਼ਾਖਾਪਟਨਮ। Ki tusi janate ho yatra se kitane din pahale tak karava sakate hai tren ki tikat ਕੁਝ ਟਰੇਨਾਂ ਰੱਦ, ਵੇਖੋ ਲਿਸਟ ਠਰੇਲਵੇ ਲਾਈਨ ਬੰਦ ਹੋਣ ਦੀ ਵਜ੍ਹਾ ਨਾਲ ਕੁਝ ਟਰੇਨਾਂ ਅੱਜ ਅੰਮ੍ਰਿਤਸਰ ਨਹੀਂ ਪਹੁੰਚ ਆ ਸਕੀਆਂ ਜਿਸ ਕਾਰਨ ਅੱਜ ਕੁਝ ਟਰੇਨਾਂ ਰੱਦ ਰਹਿਣਗੀਆਂ ਜਿਨ੍ਹਾਂ ਦਾ ਵੇਰਵਾ ਇਸ ਤਰਾਂ ਹੈ :- ਅੰਮ੍ਰਿਤਸਰ-ਜੈ ਨਗਰ, ਅੰਮ੍ਰਿਤਸਰ- ਸਹਰਸਾ ਗਰੀਬ ਰੱਥ, ਅੰਮ੍ਰਿਤਸਰ-ਮੁੰਬਈ, ਅੰਮ੍ਰਿਤਸਰ-ਸ੍ਰੀ ਨਾਂਦੇੜ ਸਾਹਿਬ, ਅੰਮ੍ਰਿਤਸਰ-ਨਵੀਂ ਦਿੱਲੀ, ਅੰਮ੍ਰਿਤਸਰ-ਚੰਡੀਗੜ੍ਹ। -PTC News

Related Post