STF ਨੂੰ ਮਿਲੀ ਵੱਡੀ ਕਾਮਯਾਬੀ, ਲਾਰੈਂਸ ਬਿਸ਼ਨੋਈ ਗੈਂਗ ਦਾ ਸ਼ਾਰਪ ਸ਼ੂਟਰ ਕੀਤਾ ਗ੍ਰਿਫ਼ਤਾਰ

By  Riya Bawa July 24th 2022 01:33 PM -- Updated: July 24th 2022 01:38 PM

ਚੰਡੀਗੜ੍ਹ: ਸੋਨੀਪਤ STF ਨੂੰ ਅੱਜ ਵੱਡੀ ਕਾਮਯਾਬੀ ਮਿਲੀ ਹੈ। STF ਸੋਨੀਪਤ ਨੇ ਲਾਰੇਂਸ ਬਿਸ਼ਨੋਈ ਗੈਂਗ ਦੇ ਇੱਕ ਸ਼ਾਰਪ ਸ਼ੂਟਰ ਨੂੰ ਸੋਨੀਪਤ ਦੇ ਸੈਕਟਰ-15 ਦੇ ਬਾਹਰੋਂ ਗ੍ਰਿਫਤਾਰ ਕੀਤਾ ਹੈ। ਐਸਟੀਐਫ ਨੇ ਉਸ ਕੋਲੋਂ ਦੋ ਪਿਸਤੌਲ ਅਤੇ ਅੱਠ ਕਾਰਤੂਸ ਬਰਾਮਦ ਕੀਤੇ ਹਨ। ਉਸ ਕੋਲੋਂ ਇੱਕ ਏਕੇ-47 ਕਾਰਤੂਸ ਵੀ ਮਿਲਿਆ ਹੈ। ਉਹ ਕਿਸੇ ਅਪਰਾਧ ਨੂੰ ਅੰਜਾਮ ਦੇਣ ਆਇਆ ਸੀ ਅਤੇ ਆਪਣੇ ਗੈਂਗ ਦੇ ਹੋਰ ਸਾਥੀਆਂ ਦੀ ਉਡੀਕ ਕਰ ਰਿਹਾ ਸੀ। ਸ਼ਾਰਪ ਸ਼ੂਟਰ ਪ੍ਰਵੀਨ ਉਰਫ਼ ਪੀਕੇ ਝੱਜਰ ਦਾ ਰਹਿਣ ਵਾਲਾ ਹੈ। ਨੀਰਜ ਬਵਾਨਾ ਗੈਂਗ ਦੇ ਬਦਮਾਸ਼ 'ਤੇ ਹਸਪਤਾਲ 'ਚ ਦਾਖਲ ਹੋ ਕੇ ਹਮਲਾ ਕਰਨ 'ਤੇ ਉਸ 'ਤੇ ਪੰਜ ਹਜ਼ਾਰ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਗਿਆ ਹੈ। ਸੋਨੀਪਤ STF ਨੂੰ ਮਿਲੀ ਵੱਡੀ ਕਾਮਯਾਬੀ, ਲਾਰੈਂਸ ਬਿਸ਼ਨੋਈ ਗੈਂਗ ਦਾ ਸ਼ਾਰਪ ਸ਼ੂਟਰ ਕੀਤਾ ਗ੍ਰਿਫਤਾਰ STF ਸੋਨੀਪਤ ਨੂੰ ਸੂਚਨਾ ਮਿਲੀ ਸੀ ਕਿ ਬਦਨਾਮ ਲਾਰੇਂਸ ਬਿਸ਼ਨੋਈ ਗੈਂਗ ਕੋਈ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਹੈ। ਇਸ ਕਾਰਨ ਐਸਟੀਐਫ ਨੇ ਆਪਣੀ ਨਿਗਰਾਨੀ ਵਧਾ ਦਿੱਤੀ ਸੀ। ਬੀਤੀ ਰਾਤ ਐਸਟੀਐਫ ਨੂੰ ਸੂਚਨਾ ਮਿਲੀ ਕਿ ਸੈਕਟਰ-15 ਦੇ ਬਾਹਰਵਾਰ ਕੋਲ ਇੱਕ ਕਾਰ ਸ਼ੱਕੀ ਹਾਲਤ ਵਿੱਚ ਖੜੀ ਹੈ। ਸੂਚਨਾ ਦੇ ਆਧਾਰ 'ਤੇ ਐਸਟੀਐਫ ਨੇ ਉਕਤ ਕਾਰ ਨੂੰ ਘੇਰ ਕੇ ਨੌਜਵਾਨ ਨੂੰ ਕਾਬੂ ਕਰ ਲਿਆ। ਐਸਟੀਐਫ ਨੂੰ ਉਸ ਕੋਲੋਂ ਦੋ ਵਿਦੇਸ਼ੀ ਪਿਸਤੌਲ ਅਤੇ ਅੱਠ ਬੰਦੂਕ ਦੇ ਕਾਰਤੂਸ ਮਿਲੇ ਹਨ। ਸੋਨੀਪਤ STF ਨੂੰ ਮਿਲੀ ਵੱਡੀ ਕਾਮਯਾਬੀ, ਲਾਰੈਂਸ ਬਿਸ਼ਨੋਈ ਗੈਂਗ ਦਾ ਸ਼ਾਰਪ ਸ਼ੂਟਰ ਕੀਤਾ ਗ੍ਰਿਫਤਾਰ ਐਸਟੀਐਫ ਨੂੰ ਉਸ ਕੋਲੋਂ ਏ.ਕੇ.-47 ਦਾ ਇੱਕ ਰਾਉਂਡ ਮਿਲਿਆ ਹੈ ਪਰ ਏ.ਕੇ.-47 ਨਹੀਂ ਮਿਲਿਆ ਹੈ। ਪੁਲਸ ਪੁੱਛਗਿੱਛ ਦੌਰਾਨ ਉਸ ਦੀ ਪਛਾਣ ਝੱਜਰ ਜ਼ਿਲੇ ਦੇ ਪਿੰਡ ਕੁਲਸੀ ਦੇ ਰਹਿਣ ਵਾਲੇ ਬਦਨਾਮ ਪ੍ਰਵੀਨ ਕੁਮਾਰ ਉਰਫ ਪੀ.ਕੇ. ਵਜੋਂ ਹੋਈ ਹੈ। ਇਹ ਵੀ ਪੜ੍ਹੋ : ਦਿੱਲੀ 'ਚ ਤਿੰਨ ਮੰਜ਼ਿਲਾ ਮਕਾਨ ਡਿੱਗਣ ਕਾਰਨ ਇਕ ਦੀ ਮੌਤ, 3 ਜ਼ਖਮੀ, ਬਚਾਅ ਕਾਰਜ ਜਾਰੀ ਪ੍ਰਵੀਨ ਕੁਮਾਰ ਲਾਰੈਂਸ ਬਿਸ਼ਨੋਈ ਗੈਂਗ ਦਾ ਸਰਗਰਮ ਸ਼ਾਰਪ-ਸ਼ੂਟਰ ਹੈ। ਲਾਰੈਂਸ ਦੇ ਜੇਲ੍ਹ ਜਾਣ ਤੋਂ ਬਾਅਦ ਉਹ ਗੋਲਡੀ ਬਰਾੜ ਦੇ ਇਸ਼ਾਰੇ 'ਤੇ ਕੰਮ ਕਰਦਾ ਰਿਹਾ ਸੀ। ਬਹਾਦਰਗੜ੍ਹ ਦੇ ਜ਼ਿਲ੍ਹਾ ਹਸਪਤਾਲ ਵਿੱਚ ਦਾਖ਼ਲ ਹੋ ਕੇ ਉਸ ਨੇ ਆਪਣੇ ਸਾਥੀਆਂ ਸਾਗਰ ਰਾਣਾ ਅਤੇ ਬੰਟੀ ਦੇਸ਼ਪੁਰ ਉਰਫ਼ ਪ੍ਰਧਾਨ ਨਾਲ ਮਿਲ ਕੇ ਪੁਲੀਸ ਰਿਮਾਂਡ ’ਤੇ ਆਏ ਨੀਰਜ ਬਵਾਨਾ ਗਰੋਹ ਦੇ ਨਵੀਨ ਉਰਫ਼ ਬਾਲੀ ਨੂੰ ਮਾਰਨ ਦੀ ਸਾਜ਼ਿਸ਼ ਰਚੀ ਸੀ। ਇਸ ਮਾਮਲੇ ਵਿੱਚ ਬਹਾਦਰਗੜ੍ਹ ਪੁਲਿਸ ਵੱਲੋਂ ਪੀਕੇ ’ਤੇ ਪੰਜ ਹਜ਼ਾਰ ਰੁਪਏ ਦਾ ਇਨਾਮ ਐਲਾਨਿਆ ਗਿਆ ਸੀ। ਬਦਮਾਸ਼ ਪ੍ਰਵੀਨ ਉਰਫ਼ ਪੀਕੇ ਵਿਦੇਸ਼ ਵਿੱਚ ਬੈਠ ਕੇ ਗੋਲਡੀ ਬਰਾੜ ਦੇ ਇਸ਼ਾਰੇ 'ਤੇ ਗਰੋਹ ਦੇ ਮੈਂਬਰਾਂ ਨੂੰ ਦੱਸੇ ਟਿਕਾਣਿਆਂ 'ਤੇ ਹਥਿਆਰ ਮੁਹੱਈਆ ਕਰਵਾਉਂਦਾ ਸੀ। ਉਹ ਗੈਂਗ ਦੇ ਸ਼ਾਰਪ ਸ਼ੂਟਰਾਂ ਨੂੰ ਹਥਿਆਰ ਅਤੇ ਠਹਿਰਣ ਲਈ ਜਗ੍ਹਾ ਦਿੰਦਾ ਸੀ ਅਤੇ ਉਨ੍ਹਾਂ ਨੂੰ ਭੱਜਣ ਵਿਚ ਵੀ ਮਦਦ ਕਰਦਾ ਸੀ। ਉਸ ਵਿਰੁੱਧ ਪਹਿਲਾਂ ਵੀ ਐਨਡੀਪੀਐਸ ਸਮੇਤ ਕਈ ਅਪਰਾਧਿਕ ਦੋਸ਼ ਦਰਜ ਹਨ। ਉਸ ਦੇ ਸਾਥੀਆਂ ਦੀ ਭਾਲ ਵਿੱਚ ਫਿਲਹਾਲ ਐਸਟੀਐਫ ਦੀਆਂ ਤਿੰਨ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ। -PTC News

Related Post