ਸਿੱਖ ਅਜਾਇਬ ਘਰ ਪਿੰਡ ਬਲੌਂਗੀ 'ਚ ਭਗਤ ਸਿੰਘ ਦਾ ਬੁੱਤ ਆਪਣੇ ਉਦਘਾਟਨ ਦੀ ਉਡੀਕ ਕਰਦਾ...
Punjab News: ਸਿੱਖ ਅਜਾਇਬ ਘਰ ਪਿੰਡ ਬਲੌਂਗੀ ਮੋਹਾਲੀ ਵਿਖੇ ਸ਼ਹੀਦ-ਏ-ਆਜਮ ਸਰਦਾਰ ਭਗਤ ਸਿੰਘ ਦਾ ਬੁੱਤ ਆਪਣੇ ਉਦਘਾਟਨ ਲਈ 7.4.2023 ਤੋਂ ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਉਡੀਕ ਕਰ ਰਿਹਾ ਹੈ।
ਸਿੱਖ ਅਜਾਇਬ ਘਰ ਦੇ ਮੁੱਖ ਸੇਵਾਦਾਰ ਪਰਵਿੰਦਰ ਸਿੰਘ ਆਰਟਿਸਟ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਸਿੱਖ ਅਜਾਇਬ ਘਰ ਦੇ ਪਾਰਕ ਵਿੱਚ ਸੰਗਤਾਂ ਦੇ ਦਰਸ਼ਨਾਂ ਲਈ ਸ਼ਹੀਦ ਭਗਤ ਸਿੰਘ ਜੀ ਦਾ ਬੁੱਤ ਲਗਾਇਆ ਗਿਆ ਹੈ ਜੋ ਕਿ ਕੱਪੜੇ ਨਾਲ ਢੱਕਿਆ ਹੋਇਆ ਹੈ ਸੰਗਤਾਂ ਸਿੱਖ ਅਜਾਇਬ ਘਰ ਦੇ ਦਰਸ਼ਨ ਕਰਨ ਆਉਂਦੀਆਂ ਹਨ ਅਤੇ ਸ਼ਹੀਦ ਭਗਤ ਸਿੰਘ ਦੇ ਬੁੱਤ ਦੇ ਵੀ ਦਰਸ਼ਨ ਕਰਨਾ ਚਾਹੁੰਦੀਆਂ ਹਨ,ਪਰ ਬੁੱਤ ਢੱਕਿਆ ਹੋਣ ਕਰਕੇ ਨਰਾਸ਼ ਮੁੜ ਜਾਂਦੀਆਂ ਹਨ।
ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸ਼ਹੀਦ ਭਗਤ ਸਿੰਘ ਦੇ ਬੁੱਤ ਦਾ ਉਦਘਾਟਨ ਕਰਨ ਲਈ ਮੇਲ ਅਤੇ ਚਿੱਠੀ ਵੀ ਪਾ ਚੁੱਕੇ ਹਾਂ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਉਦਘਾਟਨ ਸਬੰਧੀ ਚਿੱਠੀ ਦੇ ਚੁੱਕੇ ਹਾਂ, 31 ਮਈ ਨੂੰ ਸਿੱਖ ਅਜਾਇਬ ਘਰ ਦਾ ਵਫ਼ਦ ਕੈਬਨਿਟ ਮੰਤਰੀ ਬੀਬੀ ਅਨਮੋਲ ਗਗਨ ਮਾਨ ਜੀ ਨੂੰ ਸ਼ਹੀਦ ਭਗਤ ਸਿੰਘ ਦੇ ਬੁੱਤ ਦਾ ਉਦਘਾਟਨ ਕਰਨ ਸਬੰਧੀ ਬੇਨਤੀ ਪੱਤਰ ਦੇ ਕੇ ਆਇਆ ਸੀ।
ਆਮ ਆਦਮੀ ਪਾਰਟੀ ਦੀ ਸਰਕਾਰ ਵੀ ਪੰਜਾਬ ਵਿੱਚ ਵੱਧ ਤੋਂ ਵੱਧ ਪਰਿਅਟਕ ਲਿਆਉਂਣ ਦੇ ਉਪਰਾਲੇ ਕਰ ਰਹੀ ਹੈ ਜੇਕਰ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਸਿੱਖ ਅਜਾਇਬ ਘਰ ਬਣ ਜਾਂਦਾ ਹੈ ਤਾਂ ਪੰਜਾਬ ਵਿੱਚ ਪਰਿਅਟਕ ਦੀ ਸੰਖਿਆ ਵਿਚ ਹੋਰ ਵਾਧਾ ਹੋਵੇਗਾ
ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਆਪਣੇ ਰੁਝੇਵਿਆਂ ਭਰੇ ਕੀਮਤੀ ਸਮੇਂ ਵਿੱਚੋਂ ਕੁਝ ਸਮਾਂ ਕੱਢ ਕੇ ਸ਼ਹੀਦ ਭਗਤ ਸਿੰਘ ਜੀ ਦੇ ਬੁੱਤ ਦੀ ਘੁੰਡ ਚੁਕਾਈ ਦੀ ਰਸਮ ਅਦਾ ਕਰ ਜਾਣ ਤਾ ਜੋ ਸਿੱਖ ਅਜਾਇਬ ਘਰ ਵਿੱਚ ਆ ਰਹੀ ਸੰਗਤ ਸ਼ਹੀਦ ਭਗਤ ਸਿੰਘ ਜੀ ਦੇ ਬੁੱਤ ਦੇ ਦਰਸ਼ਨ ਕਰ ਸਕੇ, ਜੇਕਰ ਆਪ ਜੀ ਨੂੰ ਟਾਈਮ ਨਾਂ ਲੱਗੇ ਤਾਂ ਕਿਸੇ ਹੋਰ ਕੈਬਨਿਟ ਮੰਤਰੀ ਸਾਹਿਬ ਦੀ ਡਿਊਟੀ ਲਗਾ ਦੇਵੋ ਜੀ ।
- PTC NEWS