ਰਾਜ ਪੱਧਰੀ ਖੇਡਾਂ 11 ਤੋਂ 22 ਅਕਤੂਬਰ ਤੱਕ ਹੋਣਗੀਆਂ : ਡੀਸੀ

By  Pardeep Singh October 4th 2022 06:20 PM

ਬਠਿੰਡਾ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਯੋਗ ਅਗਵਾਈ ਸੂਬਾ ਸਰਕਾਰ ਵੱਲੋਂ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਰਾਜ ਪੱਧਰੀ ਖੇਡਾਂ 11 ਅਕਤੂਬਰ 2022 ਤੋਂ 22 ਅਕਤੂਬਰ 2022 ਤੱਕ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕਰਵਾਈਆਂ ਜਾ ਰਹੀਆਂ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ  ਸ਼ੌਕਤ ਅਹਿਮਦ ਪਰੇ ਨੇ ਸਾਂਝੀ ਕੀਤੀ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਸ. ਰੁਪਿੰਦਰ ਸਿੰਘ ਨੇ ਦੱਸਿਆ ਕਿ ਜੋ ਖੇਡਾਂ ਜ਼ਿਲ੍ਹਾ ਪੱਧਰ ਤੇ ਨਹੀਂ ਕਰਵਾਈਆਂ ਗਈਆਂ, ਉਨ੍ਹਾਂ ਖੇਡਾਂ ਦੇ ਖਿਡਾਰੀ ਟਰਾਇਲ ਲੈ ਕੇ ਸਿੱਧਾ ਰਾਜ ਪੱਧਰੀ ਖੇਡਾਂ ਵਿੱਚ ਭਾਗ ਲੈ ਸਕਣਗੇ। ਇਨ੍ਹਾਂ ਖੇਡਾਂ ਚ ਭਾਗ ਲੈਣ ਹਿੱਤ ਟਰਾਇਲਾਂ ਲਈ ਰਿਪੋਟਿੰਗ ਸਮਾਂ ਹਰ ਦਿਨ ਸਵੇਰੇ 9 ਵਜੇ ਹੋਵੇਗਾ। ਇਨ੍ਹਾਂ ਖੇਡਾਂ ਲਈ ਖਿਡਾਰੀ ਵਲੋਂ ਆਪਣਾ ਆਧਾਰ ਕਾਰਡ ਨਾਲ ਲਿਆਉਣਾ ਲਾਜ਼ਮੀ ਹੋਵੇਗਾ। ਜ਼ਿਲ੍ਹਾ ਖੇਡ ਅਫ਼ਸਰ ਨੇ ਅੱਗੇ ਹੋਰ ਦੱਸਿਆ ਕਿ ਗੇਮ ਸ਼ੂਟਿੰਗ ਅੰਡਰ-14, 17, 21, 21-40 ਵਰਗ ਚ ਟਰਾਇਲ 6 ਅਕਤੂਬਰ 2022 ਤੋਂ 7 ਅਕਤੂਬਰ 2022 ਤੱਕ ਦਸ਼ਮੇਸ਼ ਗਰਲਜ ਕਾਲਜ ਬਾਦਲ (ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ) ਵਿਖੇ ਕਰਵਾਏ ਜਾਣਗੇ। ਇਸੇ ਤਰ੍ਹਾਂ ਅੰਡਰ-14, 17, 21, 21-40 ਵਰਗ ਚ ਚੈਸ ਦੇ ਟਰਾਇਲ 6 ਅਕਤੂਬਰ 2022 ਤੋਂ 8 ਅਕਤੂਬਰ 2022 ਤੱਕ ਸਥਾਨਕ ਬਾਕਸਿੰਗ ਇਨਡੋਰ ਹਾਲ ਵਿਖੇ ਅਤੇ ਅੰਡਰ-14, 17, 21, 21-40 ਵਰਗ ਚ ਆਰਚਰੀ ਦੇ ਟਰਾਇਲ 6 ਅਕਤੂਬਰ 2022 ਤੋਂ 8 ਅਕਤੂਬਰ 2022 ਤੱਕ ਸਥਾਨਕ ਸਰਕਾਰੀ ਆਦਰਸ਼ ਸਕੂਲ ਵਿਖੇ ਕਰਵਾਏ ਜਾਣਗੇ। ਸ. ਰੁਪਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਅੰਡਰ-14, 17, 21, 21-40 ਵਰਗ ਚ ਜਿਮਨਾਸਟਿਕ ਦੇ ਟਰਾਇਲ 6 ਅਕਤੂਬਰ 2022 ਤੋਂ 8 ਅਕਤੂਬਰ 2022 ਤੱਕ ਸਥਾਨਕ ਪੁਲਿਸ ਪਬਲਿਕ ਸਕੂਲ ਵਿਖੇ ਕਰਵਾਏ ਜਾਣਗੇ। ਇਸੇ ਤਰ੍ਹਾਂ ਅੰਡਰ-14, 17, 21, 21-40 ਵਰਗ ਚ ਫੈਨਸਿੰਗ ਦੇ ਟਰਾਇਲ 6 ਅਕਤੂਬਰ 2022 ਤੋਂ 8 ਅਕਤੂਬਰ 2022 ਤੱਕ ਸਥਾਨਕ ਸ਼੍ਰੀ ਗੁਰੂ ਹਰਕ੍ਰਿਸ਼ਨ ਸਕੂਲ ਵਿਖੇ, ਅੰਡਰ-14, 17, 21, 21-40 ਵਰਗ ਚ ਰੋਇੰਗ, ਕੈਕਈਂਗ ਅਤੇ ਕਨੋਇੰਗ ਦੇ ਟਰਾਇਲਾਂ ਲਈ 6 ਅਕਤੂਬਰ 2022 ਨੂੰ ਦਫਤਰ ਜ਼ਿਲ੍ਹਾ ਖੇਡ ਅਫਸਰ ਬਠਿੰਡਾ ਨਾਲ ਤਾਲਮੇਲ ਕੀਤਾ ਜਾਵੇ।

ਇਹ ਵੀ ਪੜ੍ਹੋ: Nobel Prize 2022: ਤਿੰਨ ਵਿਗਿਆਨੀਆਂ ਨੂੰ ਦਿੱਤਾ ਜਾਵੇਗਾ ਭੌਤਿਕ ਵਿਗਿਆਨ ਦਾ ਨੋਬਲ ਪੁਰਸਕਾਰ
-PTC News

Related Post