ਬੱਦਲ ਫਟਣ ਕਾਰਨ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦੋ ਦਿਨਾਂ ਲਈ ਟਲੀ

By  Jasmeet Singh July 20th 2022 08:50 PM -- Updated: July 20th 2022 08:57 PM

ਚਮੋਲੀ, 20 ਜੁਲਾਈ: ਚਮੋਲੀ ਜ਼ਿਲ੍ਹੇ ਦੀ ਪੁਲਿਸ ਵੱਲੋਂ ਹੇਮਕੁੰਟ ਸਾਹਿਬ ਦੀ ਯਾਤਰਾ 'ਤੇ ਨਿਕਲੇ ਸ਼ਰਧਾਲੂਆਂ ਲਈ ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੀ ਪੁਲਿਸ ਨੇ ਅਹਿਮ ਸੂਚਨਾ ਸਾਂਝੀ ਕੀਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਭਾਰੀ ਮੀਂਹ ਅਤੇ ਬੱਦਲ ਫਟਣ ਕਾਰਨ ਲਕਸ਼ਮਣ ਗੰਗਾ ਅਤੇ ਪਟੂਰੀ ਨਾਲੇ ਦਾ ਪਾਣੀ ਵੱਧਿਆ ਹੋਇਆ ਹੈ ਜਿਸ ਕਰਕੇ ਉਨ੍ਹਾਂ ਅੱਜ ਅਤੇ 21/07/2022 ਨੂੰ ਹੇਮਕੁੰਟ ਸਾਹਿਬ ਰੋਡ 'ਤੇ ਦੁਰਘਟਨਾ ਦੀ ਸੰਭਾਵਨਾ ਦੇ ਮੱਦੇਨਜ਼ਰ ਸਾਰੇ ਯਾਤਰੀਆਂ ਨੂੰ ਆਪਣੀ ਥਾਂ 'ਤੇ ਹੀ ਰੁੱਕਣ ਦੀ ਸਲਾਹ ਦਿੱਤੀ ਹੈ।


ਚਮੋਲੀ ਪੁਲਿਸ ਨੇ ਆਪਣੇ ਅਧਿਕਾਰਿਤ ਟਵਿੱਟਰ ਹੈਂਡਲ ਤੋਂ ਟਵੀਟ ਕਰਦਿਆਂ ਜਾਣਕਾਰੀ ਸਾਂਝੀ ਕੀਤੀ ਤੇ ਕਿਹਾ ਕਿ “ਯਾਤਰੂਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਆਪਣਾ ਸਫ਼ਰ ਉਦੋਂ ਹੀ ਸ਼ੁਰੂ ਕਰਨ ਜਦੋਂ ਮੌਸਮ ਠੀਕ ਹੋਵੇ। ਧਿਆਨ ਰੱਖੋ, ਸੁਰੱਖਿਅਤ ਰਹੋ।"


ਪੁਲਿਸ ਵਲੋਂ ਇੱਕ ਪੋਸਟਰ ਵੀ ਸਾਂਝਾ ਕੀਤਾ ਗਿਆ ਜਿਸ ਵਿਚ ਉਨ੍ਹਾਂ ਲਿਖਿਆ "19/07/2022 ਤੋਂ ਘੰਗਰੀਆ ਦੇ ਬਿਲਕੁਲ ਸਾਹਮਣੇ ਸਥਿਤ ਪਹਾੜੀ ਪਾਟੂਡੀ ਟੋਕ ਵਿੱਚ ਭਾਰੀ ਮੀਂਹ ਅਤੇ ਬੱਦਲ ਫਟਣ ਕਾਰਨ ਲਕਸ਼ਮਣ ਗੰਗਾ ਅਤੇ ਪਟੂਰੀ ਨਾਲੇ ਦਾ ਪਾਣੀ ਵੱਧ ਗਿਆ ਹੈ। ਮੌਸਮ ਵਿਭਾਗ ਦੁਆਰਾ ਜਾਰੀ ਕੀਤੀ ਗਈ ਭਵਿੱਖਬਾਣੀ ਦੇ ਅਨੁਸਾਰ 21/07/2022 ਨੂੰ ਚਮੋਲੀ ਜ਼ਿਲ੍ਹੇ ਵਿੱਚ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਲਈ ਅੱਜ ਅਤੇ ਕੱਲ੍ਹ ਮਿਤੀ 21/07/2022 ਨੂੰ ਹੇਮਕੁੰਟ ਸਾਹਿਬ ਰੋਡ 'ਤੇ ਦੁਰਘਟਨਾ ਦੀ ਸੰਭਾਵਨਾ ਦੇ ਮੱਦੇਨਜ਼ਰ ਸਾਰੇ ਯਾਤਰੀਆਂ ਨੂੰ ਆਪਣੀ ਥਾਂ 'ਤੇ ਰੱਖਿਆ ਜਾਵੇ ਅਤੇ ਰੂਟ ਪੂਰੀ ਤਰ੍ਹਾਂ ਸੁਰੱਖਿਅਤ ਹੋਣ 'ਤੇ ਹੀ ਯਾਤਰੀਆਂ ਨੂੰ ਸ਼੍ਰੀ ਹੇਮਕੁੰਟ ਸਾਹਿਬ ਵੱਲ ਰਵਾਨਾ ਕੀਤਾ ਜਾਵੇਗਾ।


-PTC News

Related Post