ਖੇਡ ਮੰਤਰੀ ਪ੍ਰਗਟ ਸਿੰਘ ਨੂੰ ਲੱਗਿਆ ਵੱਡਾ ਝਟਕਾ, ਹਾਕੀ ਪੰਜਾਬ ਨੂੰ ਕੀਤਾ ਸਸਪੈਂਡ
ਜਲੰਧਰ: ਭਾਰਤ ਵਿੱਚ ਹਾਕੀ ਦੀ ਖੇਡ ਦੀ ਸਿਰਮੌਰ ਸੰਸਥਾ ਹਾਕੀ ਇੰਡੀਆ ਨੇ ਹਾਕੀ ਪੰਜਾਬ ਦੀਆਂ ਚੋਣਾਂ ਵਿਚ ਕੀਤੀ ਘਪਲੇਬਾਜੀ ਦਾ ਸਖ਼ਤ ਨੋਟਿਸ ਲੈਂਦੇ ਹੋਏ, ਕਾਰਵਾਈ ਕਰਦੇ ਪੰਜਾਬ ਹਾਕੀ ਦੇ ਪ੍ਰਧਾਨ ਤੇ ਪੰਜਾਬ ਦੇ ਖੇਡ ਮੰਤਰੀ ਓਲੰਪੀਅਨ ਪ੍ਰਗਟ ਸਿੰਘ ਨੂੰ ਵੱਡਾ ਝਟਕਾ ਦਿੱਤਾ ਹੈ। ਹਾਕੀ ਪੰਜਾਬ ਤੇ ਪੰਜਾਬ ਖੇਡ ਵਿਭਾਗ, ਪੰਜਾਬ ਵਿੱਚ ਪੈਰ ਪਸਾਰ ਚੁੱਕੇ "ਖੇਡ ਮਾਫ਼ੀਏ" ਵਿਰੁੱਧ ਬਤੌਰ ਖੇਡ ਵਿਸਲ੍ਹ ਬਲੋਅਰ ਲਾਮਬੰਦ ਹੋਏ ਸਾਬਕਾ ਪੀ.ਸੀ.ਐਸ. ਅਧਿਕਾਰੀ ਇਕਬਾਲ ਸਿੰਘ ਸੰਧੂ ਨੇ ਜਾਣਕਾਰੀ ਦਿੰਦੇ ਦੱਸਿਆ ਹੈ ਕਿ ਹਾਕੀ ਇੰਡੀਆ ਨੇ "ਹਾਕੀ ਪੰਜਾਬ" ਦੇ ਪ੍ਰਧਾਨ ਓਲੰਪੀਅਨ ਪ੍ਰਗਟ ਸਿੰਘ, ਖੇਡ ਮੰਤਰੀ ਪੰਜਾਬ ਵੱਲੋਂ ਹਾਕੀ ਪੰਜਾਬ ਦੇ ਅਹੁਦੇਦਾਰਾਂ ਦੀ ਚੋਣ ਵਿਚ ਕੀਤੀਆਂ ਘਪਲੇਬਾਜੀ ਤੇ ਬੇ-ਨਿਯਮੀਆਂ ਦਾ ਸਖਤ ਨੋਟਿਸ ਲਿਆਂਦੇ ਹੋਏ ਹਾਕੀ ਪੰਜਾਬ ਨੂੰ ਸਸਪੈਂਡ ਕੀਤਾ ਗਿਆ ਹੈ। ਸੁਰਜੀਤ ਹਾਕੀ ਸੁਸਾਇਟੀ ਦੇ 38 ਸਾਲ ਤਕ ਰਹੇ ਸਕੱਤਰ ਜਨਰਲ ਸੰਧੂ ਨੇ ਅੱਗੇ ਕਿਹਾ ਕਿ ਹਾਕੀ ਇੰਡੀਆ ਨੇ ਪੰਜਾਬ ਦੇ ਖਿਡਾਰੀਆਂ ਦੇ ਹਿੱਤਾਂ ਦਾ ਧਿਆਨ ਰੱਖਦੇ ਹੋਏ ਡੇ-ਟੁ-ਡੇ ਕੰਮ ਕਾਜ ਲਈ ਤਿੰਨ ਮੈਂਬਰੀ ਅਡਹਾੱਕ ਕਮੇਟੀ ਕਮੇਟੀ ਬਣਾਉਂਦੇ ਹੋਏ ਭੋਲਾ ਨਾਥ ਸਿੰਘ, ਉਲੰਪੀਅਨ ਬਲਵਿੰਦਰ ਸਿੰਘ ਸ਼ੰਮੀ ਅਤੇ ਕਮਾਂਡਰ ਆਰ.ਕੇ. ਵਾਸਤਵ ਨੂੰ ਕ੍ਰਮਵਾਰ ਚੇਅਰਮੈਨ, ਮੈਂਬਰ ਅਤੇ ਕਨਵੀਨਰ ਨਿਯੁਕਤ ਗਿਆ ਹੈ। ਸੰਧੂ ਅਨੁਸਾਰ ਹਾਕੀ ਇੰਡੀਆ ਦੇ ਇਸ ਇਤਿਹਾਸਿਕ ਫੈਸਲੇ ਉਪਰ ਪੰਜਾਬ ਦੇ ਸਮੂਹ ਹਾਕੀ ਖਿਡਾਰੀਆਂ ਤੇ ਉਹਨਾਂ ਦੇ ਮਾਪਿਆਂ ਵਿੱਚ ਇਹ ਖ਼ਬਰ ਸੁਣਦੇ ਹੀ ਖੁਸ਼ੀ ਦੀ ਲਹਿਰ ਦੌੜ ਗਈ ਹੈ ਅਤੇ ਉਹਨਾਂ ਆਸ ਕੀਤੀ ਕਿ ਹਾਕੀ ਇੰਡੀਆ ਹੁਣ ਜਿੱਥੇ ਹਾਕੀ ਪੰਜਾਬ ਉਪਰ ਸਖ਼ਤ ਕਾਰਵਾਈ ਕੀਤੀ ਹੈ, ਉਥੇ ਉਹ ਹਾਕੀ ਪੰਜਾਬ ਅਧੀਨ ਜਿਲ੍ਹਾ ਪੱਧਰ ਦੀਆਂ ਹਾਕੀ ਐਸੋਸੀਏਸ਼ਨਾਂ ਵਿਰੁੱਧ ਵੀ ਕਰਵਾਈ ਕਰਵਾਏ, ਜਿਹਨਾਂ ਨੇ ਨਾ ਤਾਂ ਕਦੀ ਜ਼ਿਲ੍ਹਾ ਹਾਕੀ ਬਾਡੀ ਦੀ ਚੌਣ ਕਰਵਾਈ ਹੈ ਅਤੇ ਨਾ ਹੀ ਕਦੀ ਸਬ ਜੂਨੀਅਰ, ਜੂਨੀਅਰ ਅਤੇ ਸੀਨੀਅਰ ਵਰਗ ਵਿੱਚ ਕਦੀ ਜ਼ਿਲ੍ਹਾ ਚੈਂਪੀਅਨਸ਼ਿਪ ਨਾ ਕਰਵਾਕੇ, ਉਬਰਦੇ ਖਿਡਾਰੀਆਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਹੈ। ਇਹ ਵੀ ਪੜ੍ਹੋ:ਡੇਰਾ ਮੁਖੀ ਖਿਲਾਫ਼ ਫਰੀਦਕੋਟ ਅਦਾਲਤ 'ਚ ਚਾਰਜਸ਼ੀਟ ਦਾਖ਼ਲ -PTC News